ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਇੰਗਲੈਂਡ ਖ਼ਿਲਾਫ਼ ਆਖਿਰੀ ਟੈਸਟ ਮੈਚ ਤੋਂ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਬਾਓ-ਬਬਲ (Bio-Bubble) ਛੱਡ ਦਿੱਤਾ ਸੀ। ਉਸ ਸਮੇਂ ਇਹ ਖ਼ਬਰ ਸਾਹਮਣੇ ਆਈ ਕਿ ਉਹ ਵਿਆਹ ਕਾਰਨ ਛੁੱਟੀ ਲੈ ਰਹੇ ਹਨ। ਇਹ ਹੋਇਆ ਵੀ, ਉਨ੍ਹਾਂ ਨੇ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਕੀਤਾ ਪਰ ਵਿਆਹ ਤੋਂ ਬਾਅਦ ਉਹ ਭਾਰਤੀ ਟੀਮ ਲਈ ਖੇਡਦੇ ਨਜ਼ਰ ਨਹੀਂ ਆਉਣਗੇ, ਕਿਉਂਕਿ ਇੰਡੀਅਨ ਪ੍ਰੀਮਿਅਰ ਲੀਗ ਯਾਨੀ ਆਈਪੀਐੱਲ ਦੇ 14ਵੇਂ ਸੀਜ਼ਨ ਤੋਂ ਪਹਿਲਾਂ ਬਹੁਤ ਘੱਟ ਇੰਟਰਨੈਸ਼ਨਲ ਕ੍ਰਿਕਟ (International Cricket) ਬਾਕੀ ਰਿਹਾ ਹੈ।
ਸੋਮਵਾਰ ਨੂੰ ਵਿਆਹ ਦੇ ਬੰਧਨ ‘ਚ ਬੰਝੇ ਜਸਪ੍ਰੀਤ ਬੁਮਰਾਹ ਨੇ ਪਹਿਲਾਂ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਛੁੱਟੀ ਦੀ ਇਜਾਜ਼ਤ ਲੈ ਲਈ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਟੀ20 ਸੀਰੀਜ਼ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ‘ਚ ਵੀ ਭਾਰਤ ਲਈ ਨਹੀਂ ਖੇਡਣਗੇ ਪਰ ਕ੍ਰਿਕਟ ਦੇ ਮੈਦਾਨ ‘ਤੇ ਉਨ੍ਹਾਂ ਦੀ ਵਾਪਸੀ ਅਪ੍ਰੈਲ ‘ਚ ਹੋ ਜਾਵੇਗੀ। ਇੰਗਲੈਂਡ ਖ਼ਿਲਾਫ਼ ਭਾਰਤ ਦੀ ਵਨਡੇਅ ਟੀਮ (Oneday Team) ਦਾ ਐਲਾਨ ਜਲਦ ਹੋਣਾ ਹੈ। ਅਜਿਹੇ ‘ਚ ਬੁਮਰਾਹ ਇਸ ਮਹੀਨੇ ਦੇ ਆਖਿਰ ‘ਚ ਆਪਣੀ ਆਈਪੀਐੱਲ (IPL) ਦੀ ਟੀਮ ਮੁੰਬਈ ਇੰਡੀਅਸ ਨਾਲ ਜੁੜਨਗੇ ਤੇ ਪ੍ਰੈਕਟਿਸ ਸੈਸ਼ਨ ‘ਚ ਹਿੱਸਾ ਲੈਣਗੇ।
ਵਿਆਹ ਦੀ ਛੁੱਟੀ ਤੋਂ ਬਾਅਦ ਅਜਿਹੀ ਸੰਭਾਵਨਾ ਹੈ ਕਿ ਬੁਮਰਾਹ 26 ਤੋਂ 28 ਮਾਰਚ ਵਿਚਕਾਰ ਮੁੰਬਈ ਇੰਡੀਅਸ (Mumbai Indians) ਟੀਮ ਨਾਲ ਜੁੜਨਗੇ ਪਰ ਚੈਨਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਹਫ਼ਤੇ ਤਕ ਕੁਆਰੰਟਾਈਨ ‘ਚ ਰਹਿਣਾ ਹੋਵੇਗਾ। ਮੁੰਬਈ ਦੀ ਟੀਮ ਨੂੰ ਆਪਣੇ ਸ਼ੁਰੂਆਤੀ ਮੈਚ ਚੈਨੇਈ ‘ਚ ਖੇਡਣੇ ਹਨ, ਕਿਉਂਕਿ ਇਸ ਵਾਰ ਕਿਸੇ ਵੀ ਟੀਮ ਨੂੰ ਆਪਣੇ ਹੋਮ ਗ੍ਰਾਊਂਡ ‘ਤੇ ਮੁਕਾਬਲੇ ਖੇਡਣ ਦੀ ਮਨਜ਼ੂਰੀ ਨਹੀਂ ਹੈ, ਕਿਉਂਕਿ ਬੀਸੀਸੀਆਈ ਨੇ ਵਿਵਾਦਾਂ ਤੋਂ ਬਚਣ ਲਈ ਇਸ ਤਰ੍ਹਾਂ ਦਾ ਸ਼ੈਡਿਊਲ ਤਿਆਰ ਕੀਤਾ ਹੈ।