ਬਾਲੀਵੁੱਡ ਐਕਟਰਸ ਦੀਆ ਮਿਰਜ਼ਾ ਤੇ ਉਸ ਦੇ ਪਤੀ ਸਾਹਿਲ ਸੰਘਾ ਨੇ 11 ਸਾਲ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।
ਦੀਆ ਮਿਰਜ਼ਾ ਨੇ ਅੱਜ ਆਪਣੇ ਇੰਸਟਾਗ੍ਰਾਮ ‘ਤੇ ਸਾਹਿਲ ਸੰਘਾ ਤੇ ਆਪਣੇ ਵੱਲੋਂ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸਾਹਿਲ ਤੇ ਉਸ ਨੇ ਆਪਸੀ ਸਹਿਮਤੀ ਨਾਲ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।
ਦੀਆ ਤੇ ਸਾਹਿਲ ਕਰੀਬ 11 ਸਾਲ ਤੋਂ ਇੱਕ-ਦੂਜੇ ਦੇ ਨਾਲ ਰਹੇ ਹਨ, ਜਦਕਿ ਉਨ੍ਹਾਂ ਨੇ 18 ਅਕਤੂਬਰ, 2014 ‘ਚ ਵਿਆਹ ਕੀਤਾ ਸੀ।ਇੰਸਟਾਗ੍ਰਾਮ ‘ਤੇ ਬਿਆਨ ਜਾਰੀ ਕਰ ਉਨ੍ਹਾਂ ਕਿਹਾ, “11 ਸਾਲ ਤਕ ਆਪਣੀ ਜ਼ਿੰਦਗੀ ਇੱਕ-ਦੂਜੇ ਨਾਲ ਵੰਢਣ ਤੇ ਨਾਲ ਰਹਿਣ ਤੋਂ ਬਾਅਦ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਅਸੀਂ ਦੋਸਤ ਰਹਾਂਗੇ ਤੇ ਹਮੇਸ਼ਾ ਪਿਆਰ ਤੇ ਇੱਜ਼ਤ ਨਾਲ ਇੱਕ-ਦੂਜੇ ਨਾਲ ਖੜ੍ਹੇ ਰਹਾਂਗੇ।”ਬਿਆਨ ‘ਚ ਅੱਗੇ ਕਿਹਾ, “ਹੁਣ ਸਾਡੀ ਜ਼ਿੰਦਗੀ ਸਾਨੂੰ ਵੱਖਰੇ ਰਾਹਾਂ ‘ਤੇ ਲੈ ਜਾਵੇਗੀ। ਸਾਡੇ ਦਰਮਿਆਨ ਜਿਵੇਂ ਦਾ ਰਿਸ਼ਤਾ ਰਿਹਾ, ਉਸ ਲਈ ਇੱਕ-ਦੂਜੇ ਦੇ ਸ਼ੁਕਰਗੁਜ਼ਾਰ ਹਾਂ।ਸਾਨੂੰ ਪਿਆਰ ਦੇਣ ਤੇ ਸਮਝਣ ਲਈ ਸਾਡੇ ਪਰਿਵਾਰ, ਦੋਸਤਾਂ ਦਾ ਵੀ ਧੰਨਵਾਦ। ਨਾਲ ਹੀ ਲਗਾਤਾਰ ਸਮਰੱਥਣ ਦੇਣ ਲਈ ਮੀਡੀਆ ਦਾ ਵੀ ਧੰਨਵਾਦ।ਸ ਬਿਆਨ ‘ਚ ਦੀਆ ਤੇ ਸਾਹਿਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਮਾਮਲੇ ‘ਚ ਹੁਣ ਅੱਗੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ।