42.64 F
New York, US
February 4, 2025
PreetNama
ਫਿਲਮ-ਸੰਸਾਰ/Filmy

ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਦੀਪਿਕਾ -ਰਣਵੀਰ ਨੇ ਦਰਬਾਰ ਸਾਹਿਬ ਟੇਕਿਆ ਮੱਥਾ

Deepika ranveer reached golden-temple: ਬਾਲੀਵੁੱਡ ਇੰਡਸਟਰੀ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਰਣਵੀਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੋਵਾਂ ਦੀਆਂ ਤਸਵੀਰ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

ਸ੍ਰੀ ਹਰਮਿੰਦਰ ਸਾਹਿਬ ਤੋਂ ਦੋਵਾਂ ਦੀਆ ਤਸਵੀਰ ਸਾਡੇ ਸਾਹਮਣੇ ਆਇਆ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਸਵੇਰੇ 4 :30 ਵਜੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ ਅਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ 5:50 ਤੇ ਰਵਾਨਾ ਹੋ ਗਏ।

ਇਸ ਦੌਰਾਨ ਉਹਨਾਂ ਨੇ ਪਰਿਵਾਰ ਸਮੇਤ ਲੰਗਰ ਵੀ ਛਕਿਆ । ਮੱਥੇ ਤੇ ਸਿੰਧੂਰ ਭਾਰੀ ਗਹਿਣਿਆਂ ਅਤੇ ਮੇਹਿਰੂਨ ਰੰਗ ਦੇ ਸਲਵਾਰ ਸੂਟ ਵਿਚ ਬਹੁਤ ਖੂਬਸੂਰਤ ਲੱਗ ਰਹੀ ਸੀ। ਦੀਪਿਕਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਇਸ ਦੇ ਨਾਲ ਹੀ ਰਣਵੀਰ ਸਿੰਘ ਮਿਕਸਡ ਕਲਰ ਦਾ ਕੁੜਤਾ-ਪਜਾਮਾ ਅਤੇ ਵੇਸਟ ਕੋਟ ‘ਚ ਬਹੁਤ ਹੀ ਸਮਾਰਟ ਨਜ਼ਰ ਆਏ। ਇਸ ਤੋਂ ਪਹਿਲਾਂ ਦੀਪਿਕਾ ਅਤੇ ਰਣਵੀਰ ਆਪਣੇ ਪਰਿਵਾਰ ਨਾਲ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਗਏ ਸਨ।

ਦੋਵਾਂ ਦੀਆਂ ਤਸਵੀਰਾ ਮੰਦਰ ਤੋਂ ਸਾਡੇ ਸਾਹਮਣੇ ਆਇਆ ਸਨ। ਰਵਾਇਤੀ ਸਾੜ੍ਹੀ, ਭਾਰੀ ਸੋਨੇ ਦੇ ਗਹਿਣਿਆਂ ਨਾਲ ਦੀਪਿਕਾ ਬਹੁਤ ਸੁੰਦਰ ਲੱਗ ਰਹੀ ਸੀ।

ਇਸ ਦੇ ਨਾਲ ਹੀ ਰਣਵੀਰ ਗੋਲਡਨ ਜ਼ਰੀ ਵਰਕ ਦੇ ਨਾਲ ਸ਼ੇਰਵਾਨੀ ਦੀ ‘ਚ ਬਹੁਤ ਹੀ ਸੋਹਣੇ ਲੱਗ ਰਹੇ ਸੀ।
ਦੋਵਾਂ ਦੇ ਵੈਂਕਟੇਸ਼ਵਰ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਪਦਮਾਵਤੀ ਮੰਦਰ ਜਾਣ ਦੀ ਗੱਲ ਵੀ ਕਰੀ ਸੀ।

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਦੋਵੇਂ ਵਿਆਹ ਤੋਂ ਬਾਅਦ ਪਹਿਲੀ ਵਾਰ ਫਿਲਮ 83 ਵਿੱਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਦੀਪਿਕਾ ਮੇਘਨਾ ਗੁਲਜ਼ਾਰ ਦੀ ਛਪਕ ਅਤੇ ਮਧੂ ਮੰਤੇਨਾ ਦੀ ਮਹਾਭਾਰਤ ਵਿੱਚ ਵੀ ਕੰਮ ਕਰ ਰਹੀ ਹੈ।

ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 3 ਡੀ ਵਿਚ ਬਣਾਈ ਜਾ ਰਹੀ ਹੈ ਅਤੇ ਇਹ ਫਿਲਮ ਭਾਰਤ ਵਿਚ ਬਣੀ ਹੁਣ ਤਕ ਦੀ ਸਭ ਤੋਂ ਮਹਿੰਗੀ ਫਿਲਮਾਂ ਵਿਚੋਂ ਇਕ ਹੋਵੇਗੀ।

Related posts

ਰਾਖੀ ਸਾਵੰਤ ਵਿਰੁੱਧ ਬਠਿੰਡਾ ਦੀ ਅਦਾਲਤ ‘ਚ ਮਾਮਲਾ ਦਰਜ

On Punjab

ਜਾਣੋ ਕਿੰਨੇ ਸਾਲਾ ਦੇ ਹੋਏ ਪੰਜਾਬੀ ਸਿੰਗਰ ਜੱਸ ਮਾਣਕ,ਸ਼ੇਅਰ ਕੀਤੀਆਂ ਤਸਵੀਰਾਂ

On Punjab

Bigg Boss 16 : ਪ੍ਰਿਅੰਕਾ ਨੂੰ ਵਿਜੇਤਾ ਕਹਿਣ ‘ਤੇ ਅਰਜੁਨ ਬਿਜਲਾਨੀ ਹੋਏ ਟ੍ਰੋਲ, ਲੋਕਾਂ ਨੇ ਕਿਹਾ- ਫਿਕਸ ਕਰਕੇ ਜਿੱਤਿਆ KKK11…

On Punjab