14.72 F
New York, US
December 23, 2024
PreetNama
ਫਿਲਮ-ਸੰਸਾਰ/Filmy

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪ੍ਰਿਯੰਕਾ-ਨਿਕ ਦੇ ਪਰਿਵਾਰ ਵਿੱਚ ਆਇਆ ਨੰਨ੍ਹਾ ਮਹਿਮਾਨ

Priyanka Nick Family Member: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਉਣ ਵਾਲੇ 2 ਦਸੰਬਰ 2019 ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਜਾ ਰਹੇ ਹਨ। ਇਨ੍ਹਾਂ ਦੇ ਵਿਆਹ ਤੋਂ ਪਹਿਲਾਂ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਘਰ ਵਿੱਚ ਇੱਕ ਨਵੇਂ ਮੈਂਬਰ ਦੀ ਐਂਟਰੀ ਹੋਈ।ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਦੇ ਪਤੀ ਅਤੇ ਅਮਰੀਕੀ ਸਿੰਗਰ ਨਿਕ ਜੋਨਸ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕਰਕੇ ਕਰ ਦਿੱਤੀ ਹੈ।

ਦਰਅਸਲ, ਪ੍ਰਿਯੰਕਾ ਚੋਪੜਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਆਪਣੇ ਪਤੀ ਨਿਕ ਜੋਨਸ ਨੂੰ ਇੱਕ ਸਪੈਸ਼ਲ ਗਿਫਟ ਦਿੱਤਾ ਹੈ। ਪ੍ਰਿਯੰਕਾ ਦਾ ਇਹ ਸਰਪ੍ਰਾਈਜ ਗਿਫਟ ਨਿਕ ਨੂੰ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੀ ਖੁਸ਼ੀ ਟਵਿੱਟਰ ‘ਤੇ ਟਵੀਟ ਕਰਦੇ ਹੋਏ ਦਿੱਤੀ ਹੈ।

ਨਿਕ ਜੋਨਸ ਨੇ ਇੱਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ਤੇ ਲਿਖਿਆ ‘ ਪ੍ਰੀ ਅੱਜ ਸਵੇਰੇ ਬੇਹੱਦ ਬੈਸਟ ਸਰਪ੍ਰਾਈਜ ਲੈ ਕੇ ਘਰ ਆਈ ਹੈ, ਸਾਡੇ ਨਿਊ ਪੱਪੀ ‘ਜੀਨੋ’ ਨਾਲ ਮਿਲੋ’। ਅੱਜ ਸਵੇਰੇ ਮੈਨ ਜਦੋਂ ਤੋਂ ਉੱਠਿਆ ਹਾਂ ਇਹ ਸੋਚ ਕੇ ਮੇਰੀ ਮੁਸਕਾਨ ਬੰਦ ਨਹੀਂ ਹੋ ਰਹੀ ਕਿ ਇਹ ਹੋ ਕੀ ਰਿਹਾ ਹੈ, ਧੰਨਵਾਦ ਪ੍ਰਿਯੰਕਾ ਚੋਪੜਾ।

ਉੱਥੇ ਪ੍ਰਿਯੰਕਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਰਿਪੋਸਟ ਕਰਦੇ ਹੋਏ ਲਿਖਿਆ ‘ ਇੱਕ ਹੀ ਫ੍ਰੇਮ ਵਿੱਚ ਇੰਨੀ ਸਾਰੀ ਕਿਊਟਨੈੱਸ, ਹੈਫੀ ਆਲਮੋਸਟ ਐਨੀਵਰਸਰੀ ਬੇਬੀ।

ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਿਕ ਸੋ ਰਹੇ ਹਨ ਅਤੇ ਪ੍ਰਿਯੰਕਾ ਉਨ੍ਹਾਂ ਨੂੰ ਹੌਲੀ ਤੋਂ ਜਗਾ ਕੇ ਸਰਪ੍ਰਾਈਜ ਗਿਫਟ ਦੇ ਰਹੀ ਹੈ। ਇਨ੍ਹਾਂ ਦੋਹਾਂ ਦੀ ਇਸ ਕਿਊਟ ਵੀਡੀਓ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ ਅਤੇ ਦੋਹਾਂ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀ ਐਡਵਾਂਸ ਵਧਾਈ ਦੇ ਰਹੇ ਹਨ।ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਪਿਛਲੇ ਸਾਲ ਹੋਇਆ ਸੀ।

ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ 30 ਨਵੰਬਰ ਨੂੰ ਮਹਿੰਦੀ, 1 ਦਸੰਬਰ ਨੂੰ ਕ੍ਰਿਸ਼ਿਅਨ ਰੀਤੀ ਰਿਵਾਜ ਨਾਲ ਵਿਆਹ ਅਤੇ 2 ਦਸੰਬਰ ਨੂੰ ਦੋਹਾਂ ਨੇ ਹਿੰਦੂ ਰੀਤੀ ਰਿਵਾਜ ਨਾਲ ਸੱਤ ਫੇਰੇ ਲਏ ਸਨ। ਜੋਧਪੁਰ ਵਿੱਚ 3 ਦਿਨਾਂ ਤੱਕ ਰਸਮਾਂ ਖਤਮ ਕਰਨ ਤੋਂ ਬਾਅਦ ਪ੍ਰਿਯੰਕਾ ਅਤੇ ਨਿਕ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਿਸੈਪਸ਼ਨ ਦਿੱਤਾ ਸ਼ੀ, ਜਿਸ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ ਸਨ।

ਦੱਸ ਦੇਈਏ ਕਿ ਨਿਕ ਜੋਨਸ ਨੇ ਆਪਣੇ ਪਪੀ ਦੇ ਨਾਮ ਤੋਂ ਇੱਕ ਅਲੱਗ ਇੰਸਟਾਗ੍ਰਾਮ ਅਕਾਊਂਟ ਵੀ ਬਣਾ ਦਿੱਤਾ ਹੈ। ਜਿਸ ਤੇ ਉਹ ਉਨ੍ਹਾਂ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ, ਹੁਣ ਉਹ ਇਸ ਅਕਾਊਂਟ ਵਿੱਚ ਤਿੰਨ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ।ਦੱਸ ਦੇਈਏ ਕਿ ਨਿਕ ਜੋਨਸ ਦੇ ਇਸ ਪਪੀ ਵਾਲੇ ਵੀਡੀਓ ਨੂੰ ਕੇਵਲ 4 ਘੰਟਿਆਂ ਵਿੱਚ 2 ਲੱਖ ਤੋਂ ਜਿਆਦਾ ਵਾਰ ਲਾਈਕ ਕੀਤਾ ਜਾ ਚੁੱਕਿਆ ਹੈ।

Related posts

ਲਗਜ਼ਰੀ ਕਾਰ ਖਰੀਦ ਕੇ ਬੁਰੇ ਫਸੇ ਅਦਾਕਾਰ ਵਿਜੇ, ਕੋਰਟ ਨੇ ਲਾਇਆ ਇੰਨੇ ਲੱਖ ਰੁਪਏ ਦਾ ਜੁਰਮਾਨਾ

On Punjab

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab

ਆਪਣੇ ਵਿਆਹ ਤੋਂ ਖੁਸ਼ ਨਹੀਂ ਰਾਖੀ ਸਾਵੰਤ, ਵੀਡੀਓ ਸ਼ੇਅਰ ਕਰ ਕਹਿ ਦਿੱਤੀ ਅਜਿਹੀ ਗੱਲ

On Punjab