yuvraj-hans-mansi-sharma: ਪਾਲੀਵੁਡ ਦੇ ਅਜਿਹੇ ਕਈ ਸਿਤਾਰੇ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਦੀ ਲਾਈਫ਼ ਪਾਟਨਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਤਸਵੀਰ ਸ਼ੇਅਰ ਕੀਤੀ ਹੈ।
ਜੀ ਹਾਂ ਇਹ ਖਾਸ ਮੌਕਾ ਉਹਨਾਂ ਦੀ ਵਿਆਹ ਦੀ ਵਰ੍ਹੇਗੰਢ ਦਾ ਹੈ,ਜਿਸ ਨੂੰ ਖਾਸ ਬਣਾਉਣ ਲਈ ਯੁਵਰਾਜ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ “ਮੁਬਾਰਕ ਫਰਸਟ ਮੈਰਿਜ ਐਨੀਵਰਸਰੀ ਜਨਾਬ ਜੀ”, ਮੇਰੀ ਲਾਈਫ ਦਾ ਇਕ ਅਹਿਮ ਹਿੱਸਾ ਬਣਨ ਲਈ ਧੰਨਵਾਦ, ਮੈਨੂੰ ਪੂਰਾ ਕਰਨ ਲਈ thank you for loving । ਮੈਨੂੰ ਬਿਨ੍ਹਾਂ ਕਿਸੇ ਸ਼ਰਤ ਪਿਆਰ ਕਰਨ ਲਈ ਲਵ ਯੂ ਜਿਆਦਾ ਲਿਖ ਨੇ ਹੁੰਦਾ ਪਰ ਤੁਹਾਨੂੰ ਪਤਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ।
ਇਕ ਵਾਰ ਫਿਰ ਤੋਂ ਮੁਬਾਰਕਾਂ ਵਿਆਹ ਦੀ ਵਰ੍ਹੇਗੰਢ ਤੇ ਅਤੇ ਆਉਣ ਵਾਲੇ ਬਹੁਤ ਸਾਰੇ ਸਾਲਾਂ ਲਈ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਿਛਲੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕੀਤਾ ਸੀ। ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਸ ਵਿਆਹ ‘ਚ ਦੋਵੇਂ ਪਰਿਵਾਰਾਂ ਦੇ ਮੈਬਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਸ਼ਾਮਿਲ ਹੋਏ ਸਨ। ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਕਲਾਕਾਰਾਂ ਨੇ ਵੀ ਖੂਬ ਰੌਣਕਾਂ ਲਗਾਈਆਂ ਸੀ।
ਯੁਵਰਾਜ ਦੀ ਗਾਇਕੀ ਤੇ ਅਦਾਕਾਰੀ ਦੋਨਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਹਨਾਂ ਦੀ ਕਾਫੀ ਫੈਨ ਫਾਲੋਇੰਗ ਹੈ।ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਟੀ.ਵੀ ਅਦਾਕਾਰਾ ਮਾਨਸੀ ਸ਼ਰਮਾ ਦੀ ਤਾਂ ਉਹਨਾਂ ਵੀ ਕਾਫ਼ੀ ਟੀ.ਵੀ ਸੀਰੀਅਲਾਂ ਵਿੱਚ ਕੰਮ ਕਿੱਤਾ ਹੈ ਜਿਵੇਂ ਕਿ ‘ਆਸਮਾ ਸੇ ਆਗੇ ,ਦੇਵੋ ਕੇ ਦੇਵ ਮਹਾਦੇਵ ,ਪਵਿੱਤਰ ਰਿਸ਼ਤਾ ,ਮਹਾਭਾਰਤ , ਚੰਦਰ ਨੰਦਨੀ , ਮਰਿਹਮ ਖਾਨ ਰਿਪੋਰਟਿੰਗ ਲਾਈਵ ,ਉੱਤਰਨ ,ਸੀ.ਆਈ.ਡੀ , ਆਦਿ ਇਸ ਤਰ੍ਹਾਂ ਇਹ ਅਦਾਕਾਰਾ ਕਈ ਹਿੰਦੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਛੇਤੀ ਹੀ ਫ਼ਿਲਮ ਪਰਿੰਦੇ ਵਿੱਚ ਨਜ਼ਰ ਆਉਣ ਵਾਲੇ ਹਨ ।