19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਵਿਆਹ ਦੀ ਵਰ੍ਹੇਗੰਢ ਮੌਕੇ ਸ਼ਾਹਰੁਖ ਹੋਏ ਰੋਮਾਂਟਿਕ, ਪਤਨੀ ਨਾਲ ਸ਼ੇਅਰ ਕੀਤੀ ਤਸਵੀਰ ਨਾਲ ਖਾਸ ਪੋਸਟ

ਮੁੰਬਈ: ਆਪਣੀ ਫ਼ਿਲਮਾਂ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਕਾਮਯਾਬ ਐਕਟਰ ਹੋਣ ਦੇ ਨਾਲ-ਨਾਲ ਨਿਜੀ ਜ਼ਿੰਦਗੀ ‘ਚ ਕਾਮਯਾਬ ਅਤੇ ਖੁਸ਼ ਪਤੀ ਵੀ ਹਨ। ਅੱਜ ਸ਼ਾਹਰੁਖ ਖ਼ਾਨ ਅਤੇ ਉਸ ਦੀ ਪਤਨੀ ਗੌਰੀ ਦੇ ਵਿਆਹ ਦੀ 28ਵੀਂ ਵਰ੍ਹੇਗੰਢ ਹੈ। ਜਿਸ ਮੌਕੇ ਸ਼ਾਹਰੁਖ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਨੂੰ ਸ਼ੇਅਰ ਕੀਤਾ ਹੈ।

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਫੋਟੋ ‘ਚ ਸਾਹਰੁਖ ਖ਼ਾਨ ਅਤੇ ਗੌਰੀ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਸ਼ਾਹਰੁਖ ਨੇ ਇੱਕ ਖਾਸ ਮੈਸੇਜ ਵੀ ਦਿੱਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖੀਆ, “ਅਜਿਹਾ ਲੱਗਦਾ ਹੈ ਕਿ ਕੱਲ੍ਹ ਦੀ ਹੀ ਗੱਲ ਹੈ। ਤਿੰਨ ਦਹਾਕੇ ਪੂਰੇ ਹੋਣ ਵਾਲੇ ਹਨ ਅਤੇ ਤਿੰਨ ਪਿਆਰੇ-ਪਿਆਰੇ ਬੱਚੇ ਹਨ। ਮੈਂ ਜਿੰਨੀਆਂ ਪਰੀਆਂ ਦੀ ਕਹਾਣੀਆਂ ਸੁਣਾਈਆਂ ਹਨ, ਮੈਂ ਯਕੀਨ ਕਰਦਾ ਹਾਂ ਕਿ ਮੈਨੁੰ ਉਨੀਂ ਹੀ ਖੂਬਸੂਰਤ ਮਿਲੀ ਜਿੰਨੀ ਖੂਬਸੂਰਤ ਹੋ ਸਕਦੀ ਸੀ”।ਸ਼ਾਹਰੁਖ ਦੀ ਇਹ ਪੋਸਟ ਕਾਫੀ ਵਾਈਰਲ ਹੋ ਰਹੀ ਹੈ। ਗੌਰੀ ਅਤੇ ਸ਼ਾਹਰੁਖ ਨੇ ਇੱਕ ਦੂਜੇ ਦਾ ਹਰ ਕਦਮ ‘ਤੇ ਸਾਥ ਦਿਤਾ ਹੈ। ਉਸ ਨੇ ਸ਼ਾਹਰੁਖ ਦੀ ਕਈ ਹਿੱਟ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਹਨ। ਸਾਡੀ ਸਾਰੀ ਟੀਮ ਵੱਲੋਂ ਵੀ ਕਿੰਗ ਖਾਸ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ।

Related posts

ਨੀਤਾ ਅੰਬਾਨੀ ਦੇ ਬੈਗ ‘ਚ ਲੱਗੇ ਨੇ 240 ਹੀਰੇ, ਕੀਮਤ ਦਾ ਅੰਦਾਜ਼ਾ ਲਾਉਣਾ ਔਖਾ

On Punjab

Miss World 2021 ਹੋਇਆ ਮੁਲਤਵੀ, ਮਿਸ ਇੰਡੀਆ ਮਨਾਸਾ ਸਣੇ 17 ਕੰਟੇਸਟੈਂਟਸ ਹੋਈਆਂ ਕੋਰੋਨਾ ਪਾਜ਼ੇਟਿਵ

On Punjab

Bipasha Basu Pregnant : ਮਾਤਾ-ਪਿਤਾ ਬਣਨ ਵਾਲੇ ਹਨ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ, ਅਦਾਕਾਰਾ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀ ਪਹਿਲੀ ਤਸਵੀਰ

On Punjab