37.85 F
New York, US
February 7, 2025
PreetNama
ਰਾਜਨੀਤੀ/Politics

ਵਿਕਾਸ ਦੁਬੇ ਦੇ ਐਨਕਾਊਂਟਰ ਦੀ ਫ਼ਿਲਮੀ ਕਹਾਣੀ, ਕਈ ਲੀਡਰਾਂ ਦੇ ਨਾਵਾਂ ਦੇ ਹੋ ਸਕਦੇ ਸੀ ਖ਼ੁਲਾਸੇ !

ਕਾਨਪੁਰ: ਯੂਪੀ ‘ਚ ਮਾਰੇ ਗਏ ਅੱਠ ਪੁਲਿਸ ਕਰਮੀਆਂ ਤੋਂ ਬਾਅਦ ਇੱਕ ਹਫ਼ਤੇ ‘ਚ ਵਿਕਾਸ ਦੁਬੇ ਦੇ ਪੰਜ ਸਾਥੀਆਂ ਦਾ ਐਨਕਾਊਂਟਰ ਹੋ ਚੁੱਕਾ ਸੀ। ਵਿਕਾਸ ਦੁਬੇ ਦਾ ਵੀ ਐਨਕਾਊਂਟਰ ਤੈਅ ਸੀ ਪਰ ਉਸ ਨੇ ਖੁਦ ਸਿਰੰਡਰ ਕਰ ਦਿੱਤਾ। ਸ਼ੁੱਕਰਵਾਰ ਸਵੇਰ ਕਾਨਪੁਰ ਤੋਂ ਮਹਿਜ਼ 17 ਕਿਮੀ: ਦੂਰ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ। ਪਹਿਲਾਂ ਵਿਕਾਸ ਦੁਬੇ ਦੀ ਗ੍ਰਿਫਤਾਰੀ ‘ਤੇ ਸਵਾਲ ਉਠ ਰਹੇ ਸਨ ਤੇ ਉਸ ਦਾ ਐਨਕਾਊਂਟਰ ਸਵਾਲਾਂ ਦੇ ਘੇਰੇ ‘ਚ ਹੈ।

ਪੂਰਾ ਦਿਨ ਚਾਰਟਰਡ ਪਲੇਨ ‘ਚ ਲਿਜਾਣ ਦੀ ਖ਼ਬਰ ਸੀ ਫਿਰ ਸੜਕੀ ਰਾਹ ਜ਼ਰੀਏ ਕਿਵੇਂ ਲਿਜਾਇਆ ਗਿਆ। ਪਹਿਲਾਂ ਚਰਚਾ ਸੀ ਕਿ ਵਿਕਾਸ ਨੂੰ ਚਾਰਟਰਡ ਪਲੇਨ ਜ਼ਰੀਏ ਉਜੈਨ ਤੋਂ ਇੰਦੌਰ ਤੇ ਫਿਰ ਉੱਥੋਂ ਯੂਪੀ ਲਿਜਾਇਆ ਜਾਵੇਗਾ, ਪਰ ਵੀਰਵਾਰ ਸ਼ਾਮ ਨੂੰ ਅਚਾਨਕ ਕਿਹਾ ਗਿਆ ਕਿ ਉਸ ਨੂੰ ਸੜਕ ਰਾਹੀਂ ਲਿਆਂਦਾ ਜਾਵੇਗਾ। ਪਹਿਲਾਂ ਕਿਹਾ ਸੀ ਯੂਪੀ ਐਸਟੀਐਫ ਦੀ ਟੀਮ ਆ ਰਹੀ ਹੈ ਪਰ ਬਾਅਦ ‘ਚ ਐਮਪੀ ਪੁਲਿਸ ਟੀਮ ਵਿਕਾਸ ਨੂੰ ਝਾਂਸੀ ਤਕ ਲੈ ਗਈ।

ਪੁਲਿਸ ਦੇ ਕਾਫਲੇ ਦੀਆਂ ਕਈ ਗੱਡੀਆਂ ਸਨ ਪਰ ਦੁਰਘਟਨਾ ਸਿਰਫ਼ ਉਸ ਗੱਡੀ ਨਾਲ ਹੋਈ ਜਿਸ ‘ਚ ਵਿਕਾਸ ਦੁਬੇ ਸੀ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਦੇ ਕਾਫਲੇ ਨਾਲ ਮੀਡੀਆ ਦੀਆਂ ਗੱਡੀਆਂ ਵੀ ਸੀ ਪਰ ਉਨਾਂ ਨੂੰ ਰੋਕ ਦਿੱਤਾ ਗਿਆ। ਬਾਅਦ ‘ਚ ਕਿਹਾ ਗਿਆ ਵਿਕਾਸ ਦੁਬੇ ਵਾਲੀ ਗੱਡੀ ਪਲਟ ਗਈ ਤੇ ਵਿਕਾਸ ਦਾ ਐਨਕਾਊਂਟਰ ਹੋ ਗਿਆ।

ਸਵਾਲ ਇਹ ਵੀ ਹੈ ਕਿ ਕੀ ਦੁਬੇ ਨੂੰ ਹੱਥਘੜੀ ਨਹੀਂ ਲਾਈ ਗਈ ਕਿਉਂਕਿ ਇਹ ਕਿਹਾ ਗਿਆ ਕਿ ਐਕਸੀਡੈਂਟ ਤੋਂ ਬਾਅਦ ਵਿਕਾਸ ਨੇ ਪਿਸਤੌਲ ਖੋਹ ਕੇ ਕਈ ਗੋਲ਼ੀਆਂ ਚਲਾਈਆਂ।ਵਿਕਾਸ ਦੁਬੇ ਖੁਦ ਸਿਰੰਡਰ ਕਰਦਾ ਹੈ ਤੇ ਫਿਰ ਕੁਝ ਸਮੇਂ ਬਾਅਦ ਖੁਦ ਭੱਜਣ ਦੀ ਕੌਸ਼ਿਸ਼ ਕਰਦਾ ਹੈ ਇਹ ਗੱਲ ਸਮਝ ਤੋਂ ਪਰ੍ਹੇ ਹੈ। ਇਸੇ ਗੱਲ ਕਾਰਨ ਵੱਡੇ ਸਵਾਲ ਇਸ ਐਨਕਾਊਂਟਰ ‘ਤੇ ਖੜ੍ਹੇ ਹੋ ਰਹੇ ਹਨ।ਇਹ ਵੀ ਕਿਹਾ ਜਾ ਰਿਹਾ ਕਿ ਵਿਕਾਸ ਦੁਬੇ ਤੋਂ ਪੁੱਛਗਿਛ ਦੌਰਾਨ ਕਈ ਵੱਡੇ ਅਧਿਕਾਰੀਆਂ ਤੇ ਲੀਡਰਾਂ ਦੇ ਨਾਂ ਸਾਹਮਣੇ ਆ ਸਕਦੇ ਸਨ। ਪਰ ਹੁਣ ਇਹ ਕਹਾਣੀ ਵਿਕਾਸ ਦੁਬੇ ਦੇ ਐਨਕਾਊਂਟਰ ਦੇ ਨਾਲ ਹੀ ਖ਼ਤਮ ਹੋ ਗਈ।

Related posts

ਮਲਿਕਾਅਰਜੁਨ ਖੜਗੇ ਦੇ ਹੱਥ ਕੱਲ੍ਹ ਤੋਂ ਹੋਵੇਗੀ ਕਾਂਗਰਸ ਪ੍ਰਧਾਨ ਦੀ ਕਮਾਨ, ਰਾਹੁਲ ਗਾਂਧੀ ਵੀ ਹੋਣਗੇ ਮੌਜੂਦ

On Punjab

ਵਿਧਾਨ ਸਭਾ ‘ਚ ਗੂੰਜਿਆਂ ਮੂਸੇਵਾਲਾ ਦਾ SYL ਗੀਤ ਤੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੈਨ ਕਰਨ ਦਾ ਮਾਮਲਾ

On Punjab

ਚੰਡੀਗੜ੍ਹ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ

On Punjab