16.54 F
New York, US
December 22, 2024
PreetNama
ਸਮਾਜ/Social

ਵਿਕਾਸ ਦੂਬੇ ਦੇ ਐਂਕਾਉਂਟਰ ਨੇ ਖੜ੍ਹੇ ਕੀਤੇ ਕਈ ਸਵਾਲ, ਜਾਣੋ ਕਿਉਂ?

ਲਖਨਊ: ਕਾਨਪੁਰ ਵਿੱਚ 8 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੂਬੇ ਅੱਜ ਐਂਕਾਉਂਟਰ ਵਿੱਚ ਮਾਰਿਆ ਗਿਆ। ਹੁਣ ਪੁਲਿਸ ਦੀ ਇਸ ਕਾਰਵਾਈ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਵਿਰੋਧੀ ਧਿਰ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਲੋਕ ਪੁਲਿਸ ਤੇ ਸਰਕਾਰ ਨੂੰ ਵੀ ਸਵਾਲ ਪੁੱਛ ਰਹੇ ਹਨ।

ਸਵਾਲ ਇਹ ਵੀ ਉੱਠਦਾ ਹੈ ਕਿਉਂਕਿ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਉਸ ਨੂੰ ਮਾਰਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ। ਇਸ ਖਦਸ਼ੇ ਬਾਰੇ ਕੱਲ੍ਹ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ।

ਮੁੱਠਭੇੜ ‘ਤੇ ਉੱਠੇ ਇਹ ਸਵਾਲ:

– ਪਹਿਲਾ ਸਵਾਲ ਜੋ ਉੱਠਦਾ ਹੈ, ਉਹ ਇਹ ਹੈ ਕਿ ਉਜੈਨ ਵਿੱਚ ਨਿਹੱਥੇ ਗਾਰਡ ਨੇ ਵਿਕਾਸ ਦੂਬੇ ਨੂੰ ਫੜ ਲਿਆ, ਪਰ ਐਸਟੀਐਫ ਦੇ ਜਵਾਨ ਉਸ ਉਸ ਨੂੰ ਸੰਭਾਲ ਨਹੀਂ ਸਕਿਆ?

– ਵਿਕਾਸ ਦੂਬੇ ਦੀ ਲੱਤ ਵਿੱਚ ਰਾਡ ਸੀ, ਉਹ ਤੇਜ਼ ਨਹੀਂ ਦੌੜ ਸਕਦਾ ਸੀ, ਉਸ ਨੂੰ ਇਹ ਪਤਾ ਸੀ ਪਰ ਫਿਰ ਵੀ ਉਹ ਭੱਜਣ ਦੀ ਕੋਸ਼ਿਸ਼ ਕਿਵੇਂ ਕਰ ਸਕਦਾ ਸੀ?

– ਉਹ ਜਾਣਦਾ ਸੀ ਕਿ ਜੇ ਉਹ ਭੱਜਿਆ ਤਾਂ ਉਹ ਮਾਰਿਆ ਜਾਵੇਗਾ, ਫਿਰ ਵੀ ਉਸ ਨੇ ਭੱਜਣ ਦੀ ਕੋਸ਼ਿਸ਼ ਕਿਉਂ ਕੀਤੀ?

-ਜੇ ਉਸ ਨੇ ਭੱਜਣਾ ਸੀ, ਤਾਂ ਉਹ ਉਜੈਨ ਦੇ ਮਹਾਕਾਲ ਮੰਦਰ ਵਿੱਚ ਆਤਮ ਸਮਰਪਣ ਕਿਉਂ ਕਰੇਗਾ?

– ਉਹ ਚੱਲਦੀ ਗੱਡੀ ਵਿੱਚ ਪੁਲਿਸ ਦੇ ਵਿਚਾਲੇ ਬੈਠਾ ਸੀ, ਫਿਰ ਉਹ ਉਸ ਦੇ ਚੁੰਗਲ ਵਿੱਚੋਂ ਕਿਵੇਂ ਭੱਜਿਆ?

– ਕੀ ਅਜਿਹੇ ਖ਼ਤਰਨਾਕ ਅਪਰਾਧੀ ਦੇ ਹੱਥ ਖੁੱਲ੍ਹੇ ਸੀ? ਕੀ ਪੁਲਿਸ ਨੇ ਉਸ ਨੂੰ ਹੱਥਕੜੀ ਨਹੀਂ ਲਾਈ, ਜਿਸ ਨਾਲ ਉਸ ਨੇ ਪਿਸਤੌਲ ਖੋਹਿਆ?

-ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ ‘ਤੇ ਇਹ ਵੀ ਕਹਿ ਰਹੇ ਹਨ ਕਿ ਦੋਸ਼ੀ ਵਿਕਾਸ ਦੂਬੇ ਦਾ ਅੰਤ ਹੋ ਗਿਆ ਹੈ। ਹੁਣ ਉਸ ਅਪਰਾਧ ‘ਚ ਸ਼ਾਮਲ ਲੋਕਾਂ ਤੇ ਉਸ ਦੀ ਸੁਰੱਖਿਆ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਹੋਏਗੀ?

ਪੁਲਿਸ ਨੇ ਕੀ ਕਿਹਾ:

ਕਾਨਪੁਰ ਦੇ ਪੁਲਿਸ ਸੁਪਰਡੈਂਟ ਦਿਨੇਸ਼ ਕੁਮਾਰ ਪੀ ਨੇ ਕਿਹਾ, “ਵਿਕਾਸ ਦੂਬੇ, ਜੋ 5 ਲੱਖ ਰੁਪਏ ਦਾ ਲੋੜੀਂਦਾ ਦੋਸ਼ੀ ਹੈ। ਉਸ ਨੂੰ ਉਜੈਨ ਤੋਂ ਕਾਨਪੁਰ ਗ੍ਰਿਫਤਾਰ ਕਰ ਲਿਆਂਦਾ ਜਾ ਰਿਹਾ ਸੀ ਪਰ ਕਾਨਪੁਰ ਦੀ ਭੌਂਤੀ ਨੇੜੇ ਪੁਲਿਸ ਦੀ ਗੱਡੀ ਪਲਟ ਗਈ, ਜਿਸ ‘ਚ ਦੋਸ਼ੀ ਤੇ ਪੁਲਿਸ ਵਾਲੇ ਜ਼ਖਮੀ ਹੋ ਗਏ।“

ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਵਿਕਾਸ ਦੂਬੇ ਪੁਲਿਸ ਦੀ ਪਿਸਤੌਲ ਖੋਹ ਕੇ ਫਰਾਰ ਹੋਣ ਲੱਗਿਆ। ਪੁਲਿਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਰਾਜ਼ੀ ਨਹੀਂ ਹੋਇਆ ਤੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿੱਚ ਪੁਲਿਸ ਨੇ ਆਪਣੀ ਬਚਾਅ ਲਈ ਵੀ ਜਵਾਬੀ ਕਾਰਵਾਈ ਕੀਤੀ। ਉਹ ਜ਼ਖਮੀ ਹੋ ਗਿਆ ਸੀ। ਉਸ ਦੀ ਮੌਤ ਇਲਾਜ ਦੌਰਾਨ ਹਸਪਤਾਲ ਵਿੱਚ ਹੋਈ।”

Related posts

ਸਿੰਗਾਪੁਰ ਦੇ ਖੋਜਕਰਤਾਵਾਂ ਅਨੁਸਾਰ ਦੁਨੀਆ ਤੋਂ 9 ਦਸੰਬਰ ਤੱਕ ਖ਼ਤਮ ਹੋਵੇਗਾ ਕੋਰੋਨਾ ਤੇ ਭਾਰਤ ‘ਚੋਂ…

On Punjab

ਸੁਪਰੀਮ ਕੋਰਟ ‘ਚ ਡਿਜੀਟਲ ਫਾਈਲਿੰਗ ਤੇ ਵਰਚੁਅਲ ਕੋਰਟਸ ‘ਤੇ ਕੀਤਾ ਜਾ ਰਿਹਾ ਹੈ ਵਿਚਾਰ

On Punjab

ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ ‘ਚ ਛਾਲਾਂ ਮਾਰ ਬਚਾਈ ਜਾਨ

On Punjab