rahul gandhi says jyotiraditya: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੋਤੀਰਾਦਿੱਤਿਆ ਸਿੰਧੀਆ ਆਪਣੇ ਰਾਜਨੀਤਿਕ ਭਵਿੱਖ ਤੋਂ ਡਰਦੇ ਹੋਏ ਆਰ.ਐਸ.ਐਸ ਅਤੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਸਿੰਧੀਆ ਨੂੰ ਉਹ ਸਨਮਾਨ ਨਹੀਂ ਮਿਲੇਗਾ ਜੋ ਸਿੰਧੀਆ ਨੂੰ ਕਾਂਗਰਸ ਵਿੱਚ ਮਿਲ ਰਿਹਾ ਸੀ ਅਤੇ ਇਸ ਬਾਰੇ ਉਨ੍ਹਾਂ ਨੂੰ ਅੰਦਾਜਾ ਹੋ ਜਾਏਗਾ। ਉਨ੍ਹਾਂ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਮੈਂ ਸਿੰਧੀਆ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਾਣਦਾ ਹਾਂ। ਉਹ ਮੇਰੇ ਨਾਲ ਕਾਲਜ ਵਿੱਚ ਸੀ। ਉਨ੍ਹਾਂ ਨੂੰ ਆਪਣੇ ਰਾਜਨੀਤਿਕ ਭਵਿੱਖ ਬਾਰੇ ਡਰ ਮਹਿਸੂਸ ਹੋਇਆ ਸੀ। ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਜੇਬ ‘ਚ ਪਾ ਲਿਆ ਅਤੇ ਆਰ.ਐਸ.ਐਸ ਨਾਲ ਚੱਲੇ ਗਏ ਹਨ।
ਕਾਂਗਰਸੀ ਆਗੂ ਨੇ ਕਿਹਾ, “ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਉਥੇ ਸਤਿਕਾਰ ਨਹੀਂ ਮਿਲੇਗਾ। ਉਹ ਸਮਝ ਜਾਣਗੇ ਉਨ੍ਹਾਂ ਦੇ ਦਿਲ ਵਿੱਚ ਕੀ ਹੈ ਅਤੇ ਜੋ ਉਨ੍ਹਾਂ ਦੇ ਮੂੰਹੋਂ ਨਿਕਲ ਰਿਹਾ ਹੈ, ਉਹ ਇਕ ਵੱਖਰੀ ਚੀਜ਼ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਿੰਧੀਆ ਦੇ ਕਾਂਗਰਸ ਛੱਡਣ ਅਤੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਗਾਂਧੀ ਨੇ ਪਹਿਲੀ ਵਾਰ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਸਿੰਧੀਆ, ਰਾਹੁਲ ਗਾਂਧੀ ਦੇ ਨਜ਼ਦੀਕੀ ਲੋਕਾਂ ਵਿੱਚ ਗਿਣਿਆ ਜਾਂਦਾ ਸੀ। ਜਦੋਂ ਰਾਜ ਸਭਾ ਦੇ ਉਮੀਦਵਾਰਾਂ ਦੀ ਚੋਣ ਬਾਰੇ ਪੁੱਛਿਆ ਗਿਆ ਤਾਂ ਗਾਂਧੀ ਨੇ ਕਿਹਾ, “ਮੈਂ ਕਾਂਗਰਸ ਪ੍ਰਧਾਨ ਨਹੀਂ ਹਾਂ। ਮੈਂ ਰਾਜ ਸਭਾ ਦੇ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਲੈ ਰਿਹਾ।”