39.96 F
New York, US
December 13, 2024
PreetNama
ਰਾਜਨੀਤੀ/Politics

ਵਿਦਿਆਰਥਣ ਨਾਲ ਸ਼ਰੀਰਕ ਸ਼ੋਸ਼ਣ ਮਾਮਲੇ ‘ਚ ਹਰਸਿਮਰਤ ਬਾਦਲ ਨੇ ਦਿੱਤਾ ਵੱਡਾ ਬਿਆਨ

Harsimrat kaur badal: ਅੰਮ੍ਰਿਤਸਰ: ਅੰਮ੍ਰਿਤਸਰ ਦੇ ਕਸਬਾ ਬਿਆਸ ਦੇ ਨਿੱਜੀ ਸਕੂਲ ਵਿੱਚ ਇੱਕ ਦੂਜੀ ਜਮਾਤ ਦੀ ਵਿਦਿਆਰਥਣ ਦੇ ਨਾਲ ਉਸ ਸਕੂਲ ਦੇ ਇੱਕ ਮੁੰਡੇ ਵਲੋਂ ਸਕੂਲ ਦੇ ਵਿੱਚ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦਾ ਮਾਮਲਾ ਇਨੀਂ ਦਿਨੀਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ । ਜਿੱਥੇ, ਪਰਿਵਾਰ ਨੂੰ ਇਨਸਾਫ ਨਾ ਮਿਲਦਾ ਦੇਖ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਕ ਟਵੀਟ ਕਰਕੇ ਘਟਨਾ ਨੂੰ ਸ਼ਰਮਨਾਕ ਦੱਸਿਆ ਗਿਆ ਤੇ ਸਕੂਲ ਪ੍ਰਸ਼ਾਸਨ ਨੂੰ ਵੀ ਝਾੜ ਪਾਈ ਗਈ ।

ਇਸ ਮਾਮਲੇ ਵਿਚ ਹਰਸਿਮਰਤ ਬਾਦਲ ਨੇ ਟਵੀਟ ਵਿੱਚ ਲਿਖਿਆ ਕਿ ਬਲਾਤਕਾਰ ਦੀ ਇਸ ਘਟਨਾ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਦੂਜੀ ਜਮਾਤ ਦੇ ਵਿਦਿਆਰਥਣ ਨਾਲ ਹੋਏ ਸ਼ਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਲਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉਹ ਇਸ ਮਾਮਲੇ ਵਿੱਚ ਸਕੂਲ ਪ੍ਰਸਾਸ਼ਨ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ।

ਇਸ ਮਾਮਲੇ ਵਿੱਚ ਇਨਸਾਫ ਨਾ ਮਿਲਣ ਕਾਰਨ ਪਰਿਵਾਰਿਕ ਮੈਬਰਾਂ ਵਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇੱਕ ਕੈਂਡਲ ਮਾਰਚ ਕੱਢਿਆ ਗਿਆ । ਜਿਸ ਵਿੱਚ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਸਕੂਲ ਪ੍ਰਸ਼ਾਸਨ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ।

ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਉਹ ਕੈਂਡਲ ਮਾਰਚ ਕੱਢ ਰਹੇ ਹਨ ।

Related posts

ਕਾਬੁਲ ‘ਤੇ ਤਾਲਿਬਾਨ ਦਾ ਕਬਜ਼ਾ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੀ ਹਾਰ, ਮਾਈਕ ਪੋਂਪੀਓ ਨੇ ਕਿਹਾ- ਜੇ ਟਰੰਪ ਹੁੰਦੇ ਤਾਂ…

On Punjab

ਅੰਮ੍ਰਿਤਸਰ ‘ਚ ਜੀ20 ਸੰਮੇਲਨ ਸ਼ੁਰੂ, 28 ਮੁਲਕਾਂ ਦੇ 55 ਡੈਲੀਗੇਟ ਲੈ ਰਹੇ ਹਿੱਸਾ

On Punjab

ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਹੁਸ਼ਿਆਰਪੁਰ ਦਾ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਅੱਜ ਰਾਤ ਤੋਂ ਹੋਵੇਗਾ ਬੰਦ

On Punjab