37.67 F
New York, US
February 7, 2025
PreetNama
ਖਬਰਾਂ/News

ਵਿਦਿਆਰਥੀਆਂ ਵਿੱਚ ਹੁਨਰ ਪੈਦਾ ਕਰਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ: ਵਿਧਾਇਕ ਪਿੰਕੀ

ਪਰਮਿੰਦਰ ਸਿੰਘ ਪਿੰਕੀ ਹਲਕਾ ਵਿਧਾਇਕ ਫਿਰੋਜ਼ੁਪਰ ਸ਼ਹਿਰੀ ਦੇ ਵਿਸ਼ੇਸ਼ ਉਪਰਾਲੇ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਮੂਲਿਅਤ ਕਰਵਾ ਕੇ ਕਰਵਾਇਆ ਗਿਆ। ਇਸ ਸਬੰਧੀ ਪ੍ਰਿੰਸੀਪਲ ਜਗਦੀਪ ਪਾਲ ਨੇ ਦੱਸਿਆ ਕਿ ਮਾਨਯੋਗ ਹਲਕਾ ਵਿਧਾਇਕ ਜੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦੇ ਦੱਸਿਆ ਕਿ ਤੁਹਾਡੇ ਦੁਆਰਾ ਚੂਣੇ ਹੋਏ ਨੁਮਾਇੰਦੀਆ ਦੁਆਰਾ ਸਵਿਧਾਨ ਦੇ ਅਨੁਸਾਰ ਰਾਜ ਨੂੰ ਚਲਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ। ਪੰਜਾਬ ਵਿਧਾਨ ਸਭਾ ਦੇ 117 ਮੈਂਬਰ ਹਨ ਜ਼ਿਨ੍ਹਾਂ ਵਿੱਚ ਜਿਆਦਾ ਬਹੁਮਤ ਵਾਲੇ ਮੈਂਬਰਾ ਨੂੰ ਚੋਣਾ ਉਪਰੰਤ ਰਾਜਪਾਲ ਕੋਲ ਬਹੁਮਤ ਸਾਬਤ ਕਰਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ। ਜਿਸ ਵਿੱਚ ਰਾਜ ਦੇ ਪ੍ਰਬੰਧ ਨੂੰ ਚਲਾਉਣ ਲਈ ਮੁੱਖ-ਮੰਤਰੀ ਮਹੱਤਵਪੂਰਨ ਰੋਲ ਅੱਦਾ ਕਰਦਾ ਹੈ। ਇਹਨ੍ਹਾਂ ਦੇ ਨਾਲ ਕੁਝ ਵਿਭਾਗਾ ਦੇ ਮੰਤਰੀ ਵੀ ਲਗਾਏ ਜਾਂਦੇ ਹਨ। ਜੋ ਸਵਿਧਾਨ ਅਨੁਸਾਰ ਆਪਣੀ ਜੁੱਮੇਵਾਰੀ ਨਿਭਾਉਂਦੇ ਹਨ। ਹਰ ਸਾਲ ਰਾਜ ਦਾ ਬਜਟ ਪੇਸ਼ ਕੀਤਾ ਜਾਂਦਾ ਹੈ, ਉਸ ਦੇ ਆਧਾਰ ਤੇ ਟੈਕਸ ਲਗਾਉਣਾ, ਘਟਾਉਣਾ ਅਤੇ ਨੀਤਿਆ ਤਿਆਰ ਕਰਨਾ ਆਦਿ ਦੀ ਸਾਰੀ ਜੁaਮੇਵਾਰੀ ਮੈਂਬਰਾ ਤੇ ਹੁੰਦੀ ਹੈ। ਅੱਜ ਦੇ ਵਿਧਾਨ ਸਭਾ ਸੈਸ਼ਨ ਵਿੱਚ ਸਪੀਕਰ ਤੇ ਸਥਾਨ, ਮੰਤਰੀਆਂ, ਵਿਧਾਇਕਾ, ਵਿਰੋਧੀ ਪਾਰਟੀ ਦੇ ਮੈਂਬਰਾ ਦੇ ਸਥਾਨ ਵਿਧਾਨ ਸਭਾ ਵਿੱਚ ਦੇਖੇ ਗਏ। ਵਿਦਿਆਰਥੀਆਂ ਵਿੱਚ ਹੁਨਰ ਪੈਦਾ ਕਰਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ ਵਿਧਾਨ ਸਭਾ ਸੈਸ਼ਨ ਦੋਰਾਨ 550 ਸਾਲਾ ਸਮਾਗਮਾ ਅਤੇ ਸਮਾਰਟ ਸਕੂਲਾ ਦੇ ਵਿਸ਼ਿਆ ਤੇ ਹੋਈ ਚਰਚਾ ਵਿਦਿਆਰਥੀਆਂ ਵੱਲੋ ਗੈਲਰੀ ਵਿੱਚ ਬੈਠ ਕੇ ਦੇਖੀ ਗਈ। ਇਸ ਉਪਰੰਤ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋ ਸਕੂਲ ਦੀਆਂ ਮੁੱਖ ਲੋੜਾ ਵਿਦਿਆਰਥੀਆਂ ਦੇ ਮੁੱਖ ਤੋ ਸੁਣਿਆ ਗਈਆ। ਵਿਧਾਇਕ ਵੱਲੋ ਇਹਨ੍ਹਾਂ ਨੂੰ ਪੂਰਾ ਕਰਨਾ, 18 ਸਾਲ ਦੀ ਉਮਰ ਪੂਰੀ ਕਰ ਰਹੇ ਵਿਦਿਆਰਥੀਆਂ ਦੇ ਡਰਾਇਵਿੰਗ ਲਾਇਸੈਂਸ ਬਣਾਉਣ, ਖੇਡਾ ਵਿੱਚ ਯੋਗਦਾਨ ਪਾਉਣ, ਪੜ੍ਹਾਈ ਵੱਲ ਧਿਆਨ ਦੇਣ ਅਤੇ ਮੋਬਾਇਲ ਦੀ ਵਰਤੋ ਨਾ ਕਰਨ ਸਬੰਧੀ ਕਿਹਾ।ਇਸ ਉਪਰੰਤ ਮਿਸਜ ਇੰਦਰਜੀਤ ਕੋਰ ਪੱਤਨੀ ਹਲਕਾ ਵਿਧਾਇਕ ਵੱਲੋ ਵਿਦਿਆਰਥੀਆਂ ਨੂੰ ਡਰਾਇਵਿੰਗ ਕਰਦੇ ਸਮੇਂ ਹੈਲਮੈਟ ਲਗਾਉਣ, ਦੋ ਪਹਿਆ ਵਾਹਨ ਨੂੰ ਹੋਲੀ ਚਲਾਉਣ ਪ੍ਰੀਖਿਆਵਾ ਵਿੱਚ ਨਕਲ ਦੀ ਵਰਤੋ ਨਾ ਕਰਨ ਬਾਰੇ ਕਿਹਾ। ਇਸ ਉਪਰੰਤ ਵਿੱਦਿਅਕ ਟੂਰ ਸ਼ਾਮਿਲ 70 ਵਿਦਿਆਰਥੀਆ ਅਤੇ ਅਧਿਆਪਕਾ ਨਾਲ ਦੁਪਹਿਰ ਦੇ ਖਾਣੇ ਸਮੇਂ ਫਿਰੋਜ਼ੁਪਰ ਸ਼ਹਿਰ ਨੂੰ ਸਾਫ ਅਤੇ ਸੁੰਦਰ ਬਣਾਉਣ ਲਈ ਅੱਗੇ ਆਉਣ ਲਈ ਧਈਆ ਕਰਨ ਬਾਰੇ ਕਿਹਾ।ਇਸ ਉਪਰੰਤ ਰੋਕ ਗਾਰਡਨ ਅਤੇ ਸੁਖਨਾਂ ਝੀਲ ਤੇ ਜਾਕੇ ਵਿਦਿਆਰਥੀਆਂ ਵੱਲੋ ਪੇਸ਼ ਕੀਤੀਆ ਗਈਆ ਕੱਲਾ ਕਿਰਤੀਆਂ ਦਾ ਆਨੰਦ ਮਾਨਿਆ। ਵਿਦਿਆਰਥੀਆਂ ਵੱਲੋ ਚੱਲ ਰਹੇ ਪ੍ਰੋਜੈਕਟਾ ਬਾਰੇ ਅਤੇ ਸਕਿਊਰਟੀ ਬਾਰੇ ਵਿਸਥਾਰ ਵਿੱਚ ਜਾਣਾਕਾਰੀ ਹਾਸਿਲ ਕੀਤੀ। ਇਹ ਇਕ ਵਿਲਖਣ ਕਿਸਮ ਦਾ ਟੂਰ ਸੀ ਜਿਸ ਵਿੱਚ ਵਿਦਿਆਰਥੀਆਂ ਨੇ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਰੂਪ ਵਿੱਚ ਜਾਣਕਾਰੀ ਹਾਸਿਲ ਕੀਤੀ। ਇਸ ਮੋਕੇ ਤੇ ਮਨਜੀਤ ਸਿੰਘ, ਧਰਿੰਦਰ ਸਚਦੇਵਾ, ਲਖਵਿੰਦਰ ਸਿੰਘ, ਨੀਰਜ਼ ਕੁਮਾਰ, ਵਿਜੇ ਕੁਮਾਰ ਅਤੇ ਗੁਰਪ੍ਰੀਤ ਸਿੰਘ ਹਾਜ਼ਿਰ ਸਨ। ਅੰਤ ਵਿੱਚ ਹਲਕਾ ਵਿਧਾਇਕ ਵੱਲੋ ਇਸ ਸਕੂਲ ਦੇ ਵਿਦਿਆਰਥੀ ਕੰਵਲਜੀਤ ਸਿੰਘ ਜਿਸ ਦੀ ਚੋਣ ਕਿਸ ਮੇ ਕੀਤਨਾ ਹੈ ਦਮ ਟੀਵੀ ਸ਼ੋ ਜੋ ਕਿ ਦੂਰਦਰਸ਼ਨ ਜਲੰਧਰ ਤੋ ਟੈਲੀਕਾਸਟ ਹੋ ਰਿਹਾ ਹੈ ਦੇ ਟੋਪ 10 ਵਿੱਚ ਆਉਣ ਤੇ ਜਿਥੇ ਉਸਨੂੰ ਮੁਬਾਰਕ ਦਿੱਤੀ ਉਥੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਉਤਰਾਖੰਡ ਦੀਆ ਸਟੇਟਾ ਤੋ ਵਿਦਿਆਰਥੀਆ ਦੇ ਮੁਕਾਬਲੇ ਵਿੱਚ ਜਗਾ ਬਣਾਈ ਹੈ।

Related posts

ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਵਾਂਗੇ: ਮੋਦੀ

On Punjab

ਸੋਨੇ ਦੀਆਂ ਕੀਮਤਾਂ ਰਿਕਾਰਡ ਸਿਖਰਲੇ ਪੱਧਰ ’ਤੇ

On Punjab

ਅਧਿਆਪਕਾਂ ਵੱਲੋਂ ਮੋਮਬੱਤੀ ਮਾਰਚ

On Punjab