ਪਟਿਆਲਾ ਵਿਖੇ ਇਕ ਵਿਦਿਆਰਥੀ ਨੇ ਵਿਦਿਆਰਥਣ ਨਾਲ ਖਿੱਚੀਆਂ ਗਈਆਂ ਸੈਲਫੀਆਂ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ, ਜਿਸ ਨਾਲ ਉਹ 45 ਫੀਸਦੀ ਝੁਲਸ ਗਈ। ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਖੇੜੀ ਗੰਡੀਆ ਦੇ ਪਿੰਡ ਮੱਗਰ ਦੀ ਹੈ। ਵਿਦਿਆਰਥਣ 11 ਸਾਲਾ ਨਾਬਾਲਗਾ ਹੈ। ਦੋਸ਼ੀ ਵਿਦਿਆਰਥੀ ਤੇ ਵਿਦਿਆਰਥਣ ਇਕੋ ਹੀ ਸਕੂਲ ਵਿਚ ਪੜ੍ਹਦੇ ਸਨ। ਇਕ ਹੀ ਸਕੂਲ ਵਿਚ ਪੜ੍ਹਣ ਕਾਰਨ ਦੋਵਾਂ ਵਿਚ ਚੰਗੀ ਜਾਣ-ਪਛਾਣ ਸੀ। ਅਕਸਰ ਕੈਂਟੀਨ ਤੇ ਗ੍ਰਾਊਂਡ ਵਿਚ ਹੋਣ ‘ਤੇ ਦੋਵੇਂ ਇਕੱਠੇ ਸੈਲਫੀ ਤੇ ਤਸਵੀਰਾਂ ਖਿੱਚ ਲੈਂਦੇ ਸਨ। ਦੋਸ਼ੀ ਵਿਦਿਆਰਥੀ ਨੇ ਇਨ੍ਹਾਂ ਸੈਲਫੀਆਂ ਨੂੰ ਆਪਣੇ ਫੋਨ ਵਿਚ ਸੰਭਾਲ ਕੇ ਰਖਿਆ ਹੋਇਆ ਸੀ। 11ਵੀਂ ਪਾਸ ਕਰਨ ਤੋਂ ਬਾਅਦ ਲੜਕੀ ਨੇ ਸਕੂਲ ਬਦਲ ਲਿਆ।ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਵਿਦਿਆਰਥਣ ‘ਤੇ ਵਿਆਹ ਕਰਨ ਲਈ ਦਬਾਅ ਬਣਾਉਣ ਲੱਗਾ, ਪਰ ਵਿਦਿਆਰਥਣ ਇਸ ਲਈ ਤਿਆਰ ਨਹੀਂ ਸੀ। ਵਿਦਿਆਰਥਣ ਦੇ ਮਨਾ ਕਰਨ ‘ਤੇ ਲੜਕੇ ਨੇ ਉਸ ਦੀ ਸੈਲਫੀ ਸੋਸ਼ਲ ਮੀਡੀਆ ‘ਤੇ ਪਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਵੀ ਲੜਕੀ ਨਹੀਂ ਮੰਨੀ। ਇਸ ‘ਤੇ ਵਿਦਿਆਰਥਣ ਨੇ ਉਸ ਨਾਲ ਲਈਆਂ ਗਈਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾ ਦਿੱਤੀਆਂ। ਵਿਦਿਆਰਥੀ ਸੋਸ਼ਲ ਮੀਡੀਆ ‘ਤੇ ਵਿਦਿਆਰਥਣ ਨਾਲ ਅਫੇਅਰ ਦੀਆਂ ਝੂਠੀਆਂ ਅਫਵਾਹਾਂ ਫੈਲਾਉਣ ਲੱਗਾ। ਲੜਕੀ ਨੇ ਉਸ ਨਾਲ ਝਗੜਾ ਵੀ ਕੀਤਾ, ਪਰ ਉਹ ਬਾਜ ਨਹੀਂ ਆਇਆ। ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਥਾਣਾ ਇੰਚਾਰਜ ਮਹਿਮਾ ਸਿੰਘ ਨੇ ਕਿਹਾ ਕਿ ਦੋਸ਼ੀ ਵਿਦਿਆਰਥੀ ਦੀ ਪਛਾਣ ਕਮਲਪ੍ਰੀਤ ਸਿੰਘ ਨਿਵਾਸੀ ਪਿੰਡ ਬਘੌਰਾ ਵਜੋਂ ਹੋਈ ਹੈ। ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
previous post