59.59 F
New York, US
April 19, 2025
PreetNama
ਫਿਲਮ-ਸੰਸਾਰ/Filmy

ਵਿਦੇਸ਼ਾਂ ‘ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਡਟੇ ਸੋਨੂੰ ਸੂਦ

ਕਿਰਗਿਸਤਾਨ ‘ਚ ਦੋ ਮਹੀਨੇ ਤੋਂ 1500 ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਸਨ। ਵੰਦੇ ਭਾਰਤ ਮਿਸ਼ਨ ਤਹਿਤ ਮਦਦ ਨਾ ਮਿਲਣ ‘ਤੇ ਵਿਦਿਆਰਥੀਆਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ। ਹੁਣ ਸੋਨੂੰ ਸੂਦ ਦੀ ਮਦਦ ਨਾਲ ਸਪਾਈਸ ਜੈੱਟ ਕੁੱਲ 9 ਚਾਰਟਰ ਜਹਾਜ਼ ਚਲਾਏਗਾ। ਇਹ ਜਹਾਜ਼ ਭਾਰਤ ਤੋਂ ਕਿਰਗਿਸਤਾਨ ਜਾਣਗੇ ਤੇ ਉੱਥੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤਕ ਵਿਦਿਆਰਥੀਆਂ ਨੂੰ ਪਹੁੰਚਾਉਣਗੇ।

ਇਸ ਮਿਸ਼ਨ ਤਹਿਤ ਵੀਰਵਾਰ ਪਹਿਲੀ ਚਾਰਟਰ ਫਲਾਈਟ ਨੇ ਉਡਾਣ ਭਰੀ। ਜਿਸ ਲਈ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਸਪਾਈਸ ਜੈੱਟ ਦਾ ਇਕ ਜਹਾਜ਼ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚਿਆ ਅਤੇ ਫਿਰ ਉਸ ਜਹਾਜ਼ ‘ਚ ਸਵਾਰ 135 ਵਿਦਿਆਰਥੀਆਂ ਨੂੰ ਵਾਰਾਣਸੀ ਪਹੁੰਚਾਇਆ ਗਿਆ।

ਸਪਾਈਸ ਜੈੱਟ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਜਿਸ ‘ਚ ਜਹਾਜ਼ ‘ਚ ਸਵਾਰ ਵਿਦਿਆਰਥੀਆਂ ਨੇ ਰੀਅਲ ਲਾਈਫ ਹੀਰੋ ਸੋਨੂੰ ਸੂਦ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਧੰਨਵਾਦ ਕਿਹਾ ਹੈ। ਖੁਸ਼ੀ ਨਾਲ ਭਰੇ ਇਨ੍ਹਾਂ ਵਿਦਿਆਰਥੀਆਂ ਕੋਲ ਸੋਨੂੰ ਸਦ ਦੇ ਪੋਸਟਰ ਵੀ ਫੜ੍ਹੇ ਹੋਏ ਹਨ।

ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਕਿਹਾ ਕੋਵਿਡ-19 ਦੌਰਾਨ ਕਿਰਗਿਸਤਾਨ ‘ਚ ਦੋ ਮਹੀਨੇ ਤੋਂ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸੋਨੂੰ ਸੂਦ ਨਾਲ ਮਿਲ ਕੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਯੋਜਨਾ ਬਣਾ ਰਹੇ ਸੀ। ਅਗਲੇ ਕੁਝ ਹੀ ਦਿਨਾਂ ਤਕ ਅਸੀਂ 1500 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਹਿਰਾਂ ਤਕ ਪਹੁੰਚਾ ਦੇਵਾਂਗੇ।

Related posts

Charu Asopa ਦਾ ਵੱਡਾ ਖੁਲਾਸਾ, ਜੂਨ ‘ਚ ਰਾਜੀਵ ਸੇਨ ਤੋਂ ਲੈਣਗੇ ਤਲਾਕ, ਦੱਸਿਆ- ਕਿਸ ਦੇ ਕਹਿਣ ‘ਤੇ ਪਤੀ ਨਾਲ ਕੀਤਾ ਸੀ ਡਾਂਸ

On Punjab

SSR Case: ਸੁਸ਼ਾਂਤ ਖੁਦਕੁਸ਼ੀ ਕੇਸ ‘ਚ ਕਰਨ ਜੌਹਰ ਸਣੇ 7 ਹੋਰ ਫ਼ਿਲਮੀ ਸਿਤਾਰਿਆਂ ਨੂੰ ਨੋਟਿਸ

On Punjab

ਪਾਕਿਸਤਾਨ : ਵਿਕ ਰਿਹਾ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਪੁਸ਼ਤੈਨੀ ਘਰ, ਸਰਕਾਰ ਨੇ ਜਾਰੀ ਕੀਤੇ 2.30 ਕਰੋੜ ਰੁਪਏ

On Punjab