PreetNama
ਫਿਲਮ-ਸੰਸਾਰ/Filmy

ਵਿਦੇਸ਼ੀ ਹੈ ਟੀਵੀ ਦੀ ਇਹ ਨਵੀਂ ਨੂੰਹ, ਸਭ ਤੋਂ ਪਹਿਲਾਂ ਬਣੀ ਸੀ Sidhu Moose Wala ਦੀ ਹੀਰੋਇਨ

ਟੀਵੀ ਸ਼ੋਅਜ਼ ਸਬੰਧੀ ਲੋਕਾਂ ਦੀ ਦੀਵਾਨਗੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਖਾਸਕਰ ਔਰਤਾਂ ਟੀਵੀ ਸ਼ੋਅਜ਼ ਨੂੰ ਸਭ ਤੋਂ ਵੱਧ ਪਸੰਦ ਕਰਦੀਆਂ ਹਨ। ਲੋਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਟੀਵੀ ‘ਤੇ ਕਈ ਐਂਟਰਟੇਨਿੰਗ ਡਰਾਮਾ ਸ਼ੋਅਜ਼ ਲਾਂਚ ਕੀਤੇ ਜਾ ਰਹੇ ਹਨ। ਹੁਣ ਇਸ ਲਿਸਟ ‘ਚ ‘Anandi Baa aur Family’ ਸੀਰੀਅਲ ਦਾ ਨਾਂ ਵੀ ਜੁੜ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੈਜ਼ੀ ਬੈਲੇਰਿਨੀ ਦਾ ਪਹਿਲਾ ਸਭ ਤੋਂ ਸਫਲਤਾਪੂਰਵਕ ਪ੍ਰੋਜੈਕਟ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਸੀ। ਜੈਜ਼ੀ ਨੇ ਸਾਲ 2019 ‘ਚ ਸਿੱਧੂ ਮੂਸੇਵਾਲਾ ਦੇ ਨਾਲ ਪੰਜਾਬੀ ਫਿਲਮ ‘ਤੇਰੀ ਮੇਰੀ ਜੋੜੀ’ ‘ਚ ਕੰਮ ਕੀਤਾ ਸੀ ਤੇ ਇੱਥੋਂ ਉਸ ਨੂੰ ਅਦਾਕਾਰਾ ਦੇ ਤੌਰ ‘ਤੇ ਪਛਾਣ ਮਿਲਣੀ ਸ਼ੁਰੂ ਹੋਈ। ਕਈ ਲੋਕਾਂ ਨੂੰ ਨਹੀਂ ਪਤਾ ਕਿ ਜੈਜ਼ੀ ਬੈਲੇਰਿਨੀ ਐਕਟਿੰਗ ਤੇ ਸਿੱਧੂ ਮੂਸੇਵਾਲਾ ਦੀ ਫਿਲਮ ਤੋਂ ਜੈਜ਼ੀ ਨੂੰ ਵੱਡਾ ਬ੍ਰੇਕ ਮਿਲਿਆ ਸੀ ਤੇ ਇਸ ਤਰ੍ਹਾਂ ਉਹ ਐਕਟਿੰਗ ‘ਚ ਆਪਣੇ ਕਦਮ ਜਮਾ ਸਕੀ।

ਸਿੱਧੂ ਮੂਸੇਵਾਲਾ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਜੈਜ਼ੀ ਨੇ ਕਿਹਾ ਸੀ- ਸਿੱਧੂ ਮੂਸੇਵਾਲਾ ਨਾਲ ਇਕ ਪ੍ਰੋਜੈਕਟ ਦਾ ਹਿੱਸਾ ਹੋਣਾ ਬੇਹੱਦ ਸਨਮਾਨ ਦੀ ਗੱਲ ਹੈ। ਇਹ ਦੂਸਰੀ ਵਾਰ ਸੀ ਜਦੋਂ ਮੈਂ ਇੰਡੀਆ ‘ਚ ਸੀ ਤੇ ਮੈਨੂੰ ਸੈਲੀਬ੍ਰਿਟੀਜ਼ ਦੀ ਸਮਝ ਨਹੀਂ ਸੀ, ਪਰ ਜਦੋਂ ਮੈਂ ਇੰਡੀਆ ‘ਚ ਰਹਿਣਾ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਿੱਧੂ ਇਸ ਦੇਸ਼ ਵਿਚ ਇਕ ਲੈਜੇਂਡ ਸੀ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਭਗਵਾਨ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।

ਆਨੰਦੀਬਾ ਤੇ ਐਮਿਲੀ ਸ਼ੋਅ ਸਟਾਰ ਪਲੱਸ ‘ਤੇ ਸ਼ੁਰੂ ਹੋਇਆ ਹੈ। ਇਸ ਸ਼ੋਅ ‘ਚ ਲੀਡ ਰੋਲ ਵਿਦੇਸ਼ੀ ਐਕਟ੍ਰੈੱਸ Jazzy Ballerini ਨਿਭਾਅ ਰਹੀ ਹੈ। ਜੈਜ਼ੀ ਬੈਲੇਰਿਨੀ ਇਸ ਸ਼ੋਅ ‘ਚ ਫਿਰੰਗੀ ਨੂੰਹ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਜੈਜ਼ੀ ਬੈਲੇਰਿਨੀ ਨੂੰ ਟ੍ਰੈਵਲਿੰਗ ਦਾ ਕਾਫੀ ਸ਼ੌਕ ਹੈ। ਉਹ ਕਈ ਦੇਸ਼ਾਂ ‘ਚ ਰਹਿ ਚੁੱਕੀ ਹੈ, ਇਸ ਲਈ ਉਸ ਨੂੰ ਟ੍ਰੈਵਲ ਕਰਨਾ ਤੇ ਵੱਖ-ਵੱਖ ਸੱਭਿਆਚਾਰਾਂ ਬਾਰੇ ਜਾਣਨਾ ਕਾਫੀ ਪਸੰਦ ਹੈ। ਜੈਜ਼ੀ ਬੈਲੇਰਿਨੀ ਦੇ ਇੰਡੀਆ ਆਉਣ ਦਾ ਸਭ ਤੋਂ ਵੱਡਾ ਕਾਰਨ ਬਾਲੀਵੁੱਡ ਤੇ ਐਕਟਿੰਗ ਲਈ ਉਸ ਦਾ ਪਿਆਰ ਹੈ। ਉਹ ਹਮੇਸ਼ਾ ਤੋਂ ਐਕਟਿੰਗ ‘ਚ ਕਰੀਅਰ ਬਣਾਉਣਾ ਚਾਹੁੰਦੀ ਸੀ ਤੇ ਉਸ ਨੇ ਇਸ ਮੁਮਕਿਨ ਕਰ ਦਿਖਾਇਆ ਹੈ।

Related posts

ਦਰਦ ਨੂੰ ਬਿਆਨ ਕਰਦਾ ਅਕਸ਼ੇ ਕੁਮਾਰ ਦਾ ‘ਫਿਲਹਾਲ’ ਗੀਤ ਹੋਇਆ ਰਿਲੀਜ਼

On Punjab

Shah Rukh Khan Mannat Rent: ਤੁਸੀਂ ਵੀ ਕਿਰਾਏ ‘ਤੇ ਲੈ ਸਕਦੇ ਹੋ ਸ਼ਾਹਰੁਖ ਖਾਨ ਦੇ ‘ਮੰਨਤ’ ‘ਚ ਕਮਰਾ, ਚੁਕਾਉਣੀ ਹੋਵੇਗੀ ਇੰਨੀ ਕੀਮਤ

On Punjab

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਡਿਜ਼ਾਈਨਰ ਲਈ ਕੀਤਾ ਪਹਿਲਾ ਫੋਟੋਸ਼ੂਟ

On Punjab