ਗਰਮੀਆਂ ਦੀ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਅਜਿਹੇ ‘ਚ ਸਭ ਆਪਣੇ ਪਰਿਵਾਰ ਨਾਲ ਟੂਰ ਵੀ ਪਲਾਨ ਕਰ ਸਕਦੇ ਹਨ। ਇਸ ਸਾਲ ਛੁੱਟੀਆਂ ਦਾ ਮਜ਼ਾ ਦੇਸ਼ ਨਹੀਂ ਵਿਦੇਸ਼ ‘ਚ ਲਿਆ ਜਾ ਸਕਦਾ ਹੈ। ਥਾਈਲ਼ੈਂਡ, ਬਾਲੀ, ਸਿੰਗਾਪੁਰ ਜਿਹੀਆਂ ਥਾਵਾਂ ਦੇ ਟੂਰ 50 ਹਜ਼ਾਰ ਰੁਪਏ ਦੇ ਬਜਟ ‘ਚ ਵੀ ਹੋ ਜਾਂਦੇ ਹਨ।

ਆਈਆਰਸੀਟੀਸੀ ਇਸ ਤਰ੍ਹਾਂ ਦੇ ਟੂਰ ਦੇ ਆਫਰ ਦੇ ਰਹੀ ਹੈ। ਅਜਿਹੇ ‘ਚ ਸਭ ਤੋਂ ਸਸਤਾ ਪੈਕੇਜ ਥਾਈਲ਼ੈਂਡ ਦਾ ਮਿਲ ਰਿਹਾ ਹੈ। ਇਸ ‘ਚ ਚਾਰ ਰਾਤਾਂ ਤੇ ਪੰਜ ਦਿਨਾਂ ਦੇ ਟੂਰ ‘ਚ ਬੈਂਕਾਕ, ਪਟਾਇਆ ਜਿਹੇ ਥਾਂ ਕਵਰ ਹੁੰਦੇ ਹਨ। ਇਸ ਪੈਕੇਜ ‘ਚ ਬ੍ਰੇਕਫਾਸਟ, ਲੰਚ, ਡਿਨਰ ਹੋਵੇਗਾ। ਪ੍ਰਤੀ ਵਿਅਕਤੀ ਖ਼ਰਚਾ 29,999 ਰੁਪਏ ਹੈ। ਇਹ 9 ਅਗਸਤ ਤੋਂ ਕਲਕਤਾ ਤੋਂ ਸ਼ੁਰੂ ਹੋ ਰਿਹਾ ਹੈ। ਇਸ ਟੂਰ ਮੌਕੇ ਸਾਰੇ ਇੰਤਜ਼ਾਮ ਆਈਆਰਸੀਟੀਸੀ ਵੱਲੋਂ ਕੀਤਾ ਜਾਵੇਗਾ।
8 ਦਿਨਾਂ ਤੇ 7 ਰਾਤਾਂ ਦਾ ਨੇਪਾਲ ਦਾ ਟੂਰ 34 ਹਜ਼ਾਰ ਰੁਪਏ ਸ਼ੁਰੂਆਤੀ ਕੀਮਤ ਹੈ। ਇਹ 20 ਮਈ ਤੇ 27 ਮਈ ਤੋਂ ਸ਼ੁਰੂ ਹੋਵੇਗਾ। ਇਸ ‘ਚ ਵੀ ਏਅਰ ਟਿਕਟ, ਹੋਟਲ ‘ਚ ਰੁਕਣ, ਖਾਣਾ, ਦਰਸ਼ਨੀ ਥਾਂਵਾਂ ਲਈ ਏਸੀ ਬੱਸਾਂ, ਟ੍ਰੈਵਲ ਇੰਸੋਰੈਂਸ, ਐਂਟ੍ਰੈਂਸ ਟਿਕਟਾਂ ਸਭ ਖ਼ਰਚੇ ‘ਚ ਹੀ ਸ਼ਾਮਲ ਹੈ।
ਬਾਲੀ ਦੁਨੀਆ ਦੇ ਸਭ ਤੋਂ ਬਿਹਤਰੀਨ ਆਈਲੈਂਡ ‘ਚ ਸ਼ਾਮਲ ਹੈ। ਇੱਥੇ ਚਾਰ ਰਾਤਾਂ ਤੇ 5 ਦਿਨਾਂ ਦਾ ਟੂਰ ਪੈਕੇਜ 47,150 ਰੁਪਏ ਦਾ ਆਫਰ ਕੀਤਾ ਜਾ ਰਿਹਾ ਹੈ। ਇਹ ਟੂਰ 21 ਮਈ ਤੋਂ ਸ਼ੁਰੂ ਹੋਵੇਗਾ।
ਇਨ੍ਹਾਂ ਵਿੱਚੋਂ ਕਿਸੇ ਵੀ ਟੂਰ ਦੀ ਬੁਕਿੰਗ ਤੁਸੀਂ ਆਈਆਰਸੀਟੀਸੀ ਦੀ ਵੈੱਬ ਸਾਈਟ www.irctctourism.com ‘ਤੇ ਜਾ ਕੇ ਕਰ ਸਕਦੇ ਹੋ।