PreetNama
ਖਾਸ-ਖਬਰਾਂ/Important News

ਵਿਦੇਸ਼ ਮੰਤਰੀ ਤੋਂ ਜਾਣੋ ਪੀਐੱਮ ਮੋਦੀ ਨੇ ਕਿਉਂ ਨਹੀਂ ਕੀਤਾ RCEP ਸਮਝੌਤਾ

S Jaishankar at RNG Lecture: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਕ ਪ੍ਰੋਗਰਮ ਦੌਰਾਨ ਆਰ ਸੀ ਈ ਪੀ ਸਮਝੌਤਾ ਨਾ ਕਰਨ ਬਾਰੇ ਕੁੱਝ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਭਾਰਤ ਦੀ ਵਿਸ਼ਵ ਮੰਚ ‘ਤੇ ਸਥਿਤੀ ਤੈਅ ਨਜ਼ਰ ਆ ਰਹੀ ਸੀ ਪਰ 1962 ‘ਚ ਚੀਨ ਨਾਲ ਯੁੱਧ ਨੇ ਉਸ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਜੈਸ਼ੰਕਰ ਨੇ ਕਿਹਾ ਕਿ 1972 ਦੇ ਸ਼ਿਮਲਾ ਸਮਝੌਤੇ ਦਾ ਨਤੀਜਾ ਇਹ ਹੋਇਆ ਕਿ ਬਦਲੇ ਦੀ ਅੱਗ ‘ਚ ਸੜ ਰਹੇ ਪਾਕਿਸਤਾਨ ਨੇ ਜੰਮੂ-ਕਸ਼ਮੀਰ ‘ਚ ਦਿੱਕਤਾਂ ਪੈਦਾ ਕਰਨੀਆਂ ਜਾਰੀ ਰੱਖੀਆਂ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਕੀਤੇ ਅਤੇ ਪਿਛਲੇ ਕੁਝ ਦਹਾਕਿਆਂ ਦੌਰਾਨ ਹੋਰ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਦਾ ਵਿਸ਼ਲੇਸ਼ਣ ਕੀਤਾ।

ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਬਦਲ ਗਈ ਹੈ ਤਾਂ ਸਾਨੂੰ ਉਸ ਦੇ ਅਨੁਸਾਰ, ਸੋਚਣ, ਗੱਲ ਕਰਨ ਅਤੇ ਸੰਪਰਕ ਬਣਾਉਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਸ਼ਟਰੀ ਹਿੱਤਾਂ ਦਾ ਉਦੇਸ਼ਪੂਰਨ ਪਾਲਣ, ਕੌਮਾਂਤਰੀ ਰਫ਼ਤਾਰ ਨੂੰ ਬਦਲ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਤਵਦ ਨਾਲ ਨਜਿੱਠਣ ‘ਚ ਭਾਰਤ ਦੇ ਨਵੇਂ ਰੁਖ ਨੂੰ ਉਲੀਕਦੇ ਹੋਏ ਮੁੰਬਈ ਅੱਤਵਾਦੀ ਹਮਲੇ ‘ਤੇ ਜਵਾਬੀ ਕਾਰਵਾਈ ਦੀ ਘਾਟ ਦੀ ਤੁਲਨਾ, ਉੜੀ ਅਤੇ ਪੁਲਵਾਮਾ ਹਮਲਿਆਂ ‘ਤੇ ਦਿੱਤੇ ਗਏ ਜਵਾਬ ਨਾਲ ਕੀਤੀ। ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ ਤੋਂ ਭਾਰਤ ਦੇ ਵੱਖ ਹੋਣ ‘ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਖਰਾਬ ਸਮਝੌਤੇ ਨਾਲੋਂ ਕੋਈ ਸਮਝੌਤਾ ਨਾ ਹੋਣਾ ਬਿਹਤਰ ਹੈ।

ਜ਼ਿਕਰਯੋਗ ਹੈ ਕਿ ਆਰਸੀਈਪੀ ਨੂੰ ਲੈ ਕੇ ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਸੀਨੀਅਰ ਆਗੂਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਆਰਸੇਪ ‘ਚ ਸ਼ਾਮਲ ਲਹੀਂ ਹੋਵੇਗਾ ਅਤੇ ਇਸ ਲਈ ਨਾ ਤਾਂ ਗਾਂਧੀ ਦੇ ਸਿਧਾਂਤ ਅਤੇ ਨਾ ਹੀ ਉਨ੍ਹਾਂ ਦਾ ਜ਼ਮੀਰ ਇਸ ਸਮਝੌਤੇ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਰਿਹਾ ਹੈ। ਇਹ ਫ਼ੈਸਲਾ ਇਕ ਆਮ ਭਾਰਤੀ ਦੇ ਜੀਵਨ ‘ਤੇ ਪੈਣ ਵਾਲੇ ਅਸਰ ਨੂੰ ਵੇਖਦੇ ਹੋਏ ਕੀਤਾ ਜਾ ਰਿਹਾ ਹੈ।

Related posts

Chinese spy balloon : ਅਮਰੀਕਾ ਤੋਂ ਬਾਅਦ ਹੁਣ ਕੋਲੰਬੀਆ ‘ਚ ਵੀ ਦੇਖਿਆ ਗਿਆ ਸ਼ੱਕੀ ਗ਼ੁਬਾਰਾ, ਜਾਂਚ ‘ਚ ਜੁਟੀ ਫ਼ੌਜ

On Punjab

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab

ਸਿਹਤ ਮੰਤਰੀ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚੰਨੀ ਦੀ ਭਾਬੀ ਨੇ ਦਿੱਤਾ ਅਸਤੀਫ਼ਾ, ਐਸਐਮਓ ਖਰੜ ਸਨ ਤਾਇਨਾਤ

On Punjab