coronavirus situation in summer: ਜੇ ਤੁਸੀਂ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਵੇਖੋਗੇ, ਤਾਂ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇਸ਼ਾਂ ਵਿੱਚ ਤਾਪਮਾਨ ਬਹੁਤ ਘੱਟ ਹੈ, ਉੱਥੇ ਕੋਰੋਨਾ ਬਹੁਤ ਜ਼ਿਆਦਾ ਤਬਾਹੀ ਮਚਾ ਰਿਹਾ ਹੈ, ਪਰ ਗਰਮ ਮੌਸਮ ਵਾਲੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਮਾਰ ਬਹੁਤ ਘੱਟ ਹੈ। ਜੇਕਰ ਕੋਰੋਨਾ ਵਾਇਰਸ ‘ਤੇ ਗਰਮੀ ਦਾ ਪ੍ਰਭਾਵ ਪੈਂਦਾ ਹੈ, ਇਸ ਲਈ ਉਮੀਦ ਹੈ ਕਿ ਅਪ੍ਰੈਲ ਦਾ ਮਹੀਨਾ ਭਾਰਤ ਲਈ ਚੰਗਾ ਹੋ ਸਕਦਾ ਹੈ। ਇਸ ਵਾਰ ਮਾਰਚ ਵਿੱਚ 120 ਸਾਲਾਂ ਦਾ ਰਿਕਾਰਡ ਟੁੱਟਿਆ ਹੈ। ਇਸ ਤੋਂ ਪਹਿਲਾ 120 ਸਾਲਾਂ ਵਿੱਚ ਮਾਰਚ ਮਹੀਨੇ ਵਿੱਚ ਕਦੇ ਵੀ ਇੰਨੀ ਬਾਰਿਸ਼ ਨਹੀਂ ਹੋਈ ਸੀ। ਬਾਰ-ਬਾਰ ਇਹ ਮੀਹ ਪੱਛਮੀ ਗੜਬੜੀ ਦੇ ਕਾਰਨ ਹੈ ਪਰ ਅਗਲੇ 24 ਘੰਟਿਆਂ ਵਿੱਚ ਇਸ ਦੇ ਬਦਲਣ ਦੇ ਅਸਾਰ ਹਨ ਜਿਸ ਦੇ ਤਹਿਤ ਦੇਸ਼ ਵਿੱਚ ਗਰਮੀ ਵੱਧ ਸਕਦੀ ਹੈ। ਜਦੋਂ ਹਿੰਦੁਸਤਾਨ 21 ਦਿਨਾਂ ਦੇ ਬੰਦ ਤੋਂ ਬਾਹਰ ਆਵੇਗਾ ਤਾਂ ਪਾਰਾ ਵੱਧਿਆ ਹੋਵੇਗਾ ਕਿਉਂਕਿ 4 ਅਪ੍ਰੈਲ ਤੱਕ ਦਿੱਲੀ ਸਮੇਤ ਪੱਛਮੀ ਭਾਰਤ ਵਿੱਚ ਤਾਪਮਾਨ 40 ਡਿਗਰੀ ਦੇ ਆਸ ਪਾਸ ਪਹੁੰਚ ਜਾਵੇਗਾ।
ਕੁੱਝ ਖੋਜਾਂ ਅਤੇ ਜੋ ਕੁੱਝ ਡਾਕਟਰ ਕਹਿ ਰਹੇ ਹਨ ਇਸ ਦੇ ਅਨੁਸਾਰ, ਗਰਮੀ ਦਾ ਵਾਧਾ ਕੋਰੋਨਾ ਵਾਇਰਸ ਨੂੰ ਖਤਮ ਕਰਨ ਵਿੱਚ ਸਹਾਇਤਾ ਕਰੇਗਾ। ਜੇ ਅਸੀਂ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਦੀ ਗਣਨਾ ਨੂੰ ਵੇਖੀਏ, ਜਿੱਥੇ ਤਾਪਮਾਨ ਵਧਿਆ ਹੈ, ਤਾਂ ਉੱਥੇ ਕੋਰੋਨਾ ਦੀ ਤਬਾਹੀ ਘੱਟ ਹੈ। ਸੁਡਾਨ ਵਿੱਚ ਔਸਤਨ ਤਾਪਮਾਨ 52 ਡਿਗਰੀ ਹੈ। ਜਿੱਥੇ ਕੋਰੋਨਾ ਦੇ 3 ਮਾਮਲੇ ਸਾਹਮਣੇ ਆਏ ਹਨ ਅਤੇ ਇਕ ਮੌਤ ਹੈ। ਇਸ ਤੋਂ ਇਲਾਵਾ ਓਮਾਨ ਵਿੱਚ ਤਾਪਮਾਨ 50 ਡਿਗਰੀ ਦੇ ਨੇੜੇ ਹੈ ਅਤੇ ਕੋਰੋਨਾ ਦੇ 109 ਮਾਮਲੇ ਸਨ, ਪਰ ਉੱਥੇ ਕਿਸੇ ਦੀ ਮੌਤ ਨਹੀਂ ਹੋਈ ਹੈ।
ਇਸ ਦੇ ਉਲੱਟ ਜੇਕਰ ਠੰਡੇ ਮੌਸਮ ਵਾਲੇ ਦੇਸ਼ਾ ਦੀ ਗੱਲ ਕਰੀਏ ਤਾ ਉੱਥੇ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਇਟਲੀ ਦਾ ਤਾਪਮਾਨ 14 ਡਿਗਰੀ ਸੈਲਸੀਅਸ ਹੈ, ਜਿਥੇ ਕੋਰੋਨਾ ਦੇ 80 ਹਜ਼ਾਰ 500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 8215 ਲੋਕ ਮਰ ਚੁੱਕੇ ਹਨ। ਸਪੇਨ ਵਿੱਚ ਪਾਰਾ 4 ਡਿਗਰੀ ‘ਤੇ ਆ ਗਿਆ ਹੈ ਜਿਥੇ 57 ਹਜ਼ਾਰ 800 ਮਾਮਲੇ ਆ ਚੁੱਕੇ ਹਨ ਅਤੇ 4365 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਫਰਾਂਸ ਵਿੱਚ ਪਾਰਾ 8 ਡਿਗਰੀ ‘ਤੇ ਹੈ, ਜਿਥੇ 29 ਹਜ਼ਾਰ 500 ਤੋਂ ਵੱਧ ਮਾਮਲੇ ਆਏ ਹਨ ਅਤੇ 1696 ਦੀ ਮੌਤ ਹੋਈ ਹੈ।
ਇੱਥੇ ਭਾਰਤ ਵਿੱਚ ਔਸਤਨ ਪਾਰਾ 28 ਡਿਗਰੀ ਦੇ ਨੇੜੇ ਹੈ, ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਭਾਰਤ ਵਿੱਚ, ਕੋਰੋਨਾ ਦਾ ਕਹਿਰ ਆਬਾਦੀ ਦੇ ਲਿਹਾਜ਼ ਨਾਲ ਕਾਫ਼ੀ ਹੱਦ ਤੱਕ ਨਿਯੰਤਰਿਤ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ। ਕੋਰੋਨਾ ਦੇ ਮੌਸਮ ਦੇ ਸਬੰਧਾਂ ਬਾਰੇ ਅਜੇ ਹੋਰ ਖੋਜ ਜਾਰੀ ਹੈ। ਜਿਸ ਤੋਂ ਪਤਾ ਲੱਗ ਸਕੇ ਕਿ ਇਹ ਇਤਫਾਕ ਹੈ ਜਾਂ ਸਿੱਧਾ ਸਬੰਧ।