ਮੁੰਬਈ- ਵਿਦੇਸ਼ੀ ਫੰਡਾਂ ਦੀ ਬੇਰੋਕ ਨਿਕਾਸੀ ਅਤੇ ਐੱਚਡੀਐੱਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਵਿਚ ਵਿਕਰੀ ਦੇ ਦਬਾਅ ਕਾਰਨ ਸੋਮਵਾਰ ਨੂੰ ਸ਼ੇਅਰ ਬਜ਼ਾਾਰ ਦੇ ਅਸਥਿਰ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਗਈ। ਦੂਜੇ ਲਗਾਤਾਰ ਸੈਸ਼ਨ ’ਚ ਗਿਰਾਵਟ ਦੇ ਨਾਲ BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ 112.16 ਅੰਕ ਜਾਂ 0.15 ਫੀਸਦੀ ਹੇਠਾਂ ਆਉਂਦਿਆਂ 73,085.94 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 73,649.72 ਦੇ ਉੱਚ ਪੱਧਰ ਅਤੇ 72,784.54 ਦੇ ਹੇਠਲੇ ਪੱਧਰ ’ਤੇ ਗਿਆ। ਲਗਾਤਾਰ ਨੌਵੇਂ ਦਿਨ ਘਾਟੇ ਨੂੰ ਵਧਾਉਂਦੇ ਹੋਏ NSE ਨਿਫ਼ਟੀ 5.40 ਅੰਕ ਜਾਂ 0.02 ਫੀਸਦੀ ਖਿਸਕ ਕੇ 22,119.30 ’ਤੇ ਬੰਦ ਹੋਇਆ
ਸੈਂਸੈਕਸ ਪੈਕ ਤੋਂ ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਐੱਚਡੀਐਫਸੀ ਬੈਂਕ, ਅਡਾਨੀ ਪੋਰਟਸ, ਮਾਰੂਤੀ ਸੁਜ਼ੂਕੀ ਇੰਡੀਆ, ਐਕਸਿਸ ਬੈਂਕ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾਸਿਊਟੀਕਲ ਅਤੇ ਏਸ਼ੀਅਨ ਪੇਂਟਸ ਪਛੜ ਗਏ ਸਨ। ਅਲਟ੍ਰਾਟੈੱਕ ਸੀਮਿੰਟ, ਭਾਰਤੀ ਏਅਰਟੈੱਲ, ਐੱਨ.ਟੀ.ਪੀ.ਸੀ., ਇੰਫੋਸਿਸ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ ਅਤੇ ਸਟੇਟ ਬੈਂਕ ਆਫ ਇੰਡੀਆ ਵਧੇ ਹੋਏ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 11,639.02 ਕਰੋੜ ਰੁਪਏ ਦੀਆਂ ਇਕੁਇਟੀਜ਼ ਆਫਲੋਡ ਕੀਤੀਆਂ l