31.48 F
New York, US
February 6, 2025
PreetNama
ਸਮਾਜ/Social

ਵਿਧਾਇਕ ਕੋਹਲੀ ਨੇ ਵਿਧਾਨ ਸਭਾ ‘ਚ ਚੁੱਕਿਆ ਫਿਜੀਕਲ ਕਾਲਜ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਵਾਲ-ਜਵਾਬ ਸਮੇਂ ਪਟਿਆਲਾ ਦੇ ਪੋ੍. ਗੁਰਸੇਵਕ ਸਿੰਘ ਫਿਜੀਕਲ ਕਾਲਜ ਨੂੰ ਬੰਦ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ। ਇਸ ਮੁੱਦੇ ਨੂੰ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਉਠਾਇਆ। ਕਾਲਜ ਦੇ ਬੰਦ ਹੋਣ ਸਬੰਧੀ ਸਬੰਧਿਤ ਉਚੇਰੀ ਸਿੱਖਿਆ ਮੰਤਰੀ ਨੂੰ ਸਵਾਲ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਉਕਤ ਕਾਲਜ ਨਾਰਥ ਇੰਡੀਆ ਦਾ ਨੰਬਰ 1 ਕਾਲਜ ਹੈ। ਇਸ ਦਾ ਰਕਬਾ ਕਰੀਬ 25 ਏਕੜ ਹੈ ਤੇ ਸ਼ਹਿਰ ਦੇ ਬਿਲਕੁੱਲ ਵਿਚਕਾਰ ਹੈਰੀਟੇਜ ਬਿਲਡਿੰਗ ਦੀ ਦਿੱਖ ਵਾਲਾ ਕਾਲਜ ਹੈ। ਇਸ ਕਾਲਜ ‘ਚ 12 ਪੋ੍ਫੈਸਰ, 2 ਕਲਰਕ, 7 ਦਰਜਾ ਚਾਰ ਕਰਮਚਾਰੀ ਤੇ 1 ਲਾਇਬੇ੍ਰਰੀਅਨ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਇਨਾਂ੍ਹ ਸਟਾਫ ਮੈਂਬਰਾਂ ਨੂੰ ਹੋਰਨਾ ਕਾਲਜਾਂ ‘ਚ ਸਿਫਟ ਕਰ ਦਿੱਤਾ ਗਿਆ ਹੈ। ਉਨਾਂ੍ਹ ਇਹ ਸਵਾਲ ਵੀ ਕੀਤਾ ਕਿ ਜਦੋਂ ਪਟਿਆਲਾ ‘ਚ ਫਿਜੀਕਲ ਕਾਲਜ, ਐਨਆਈਐਸ ਪਹਿਲਾਂ ਹੀ ਸਥਾਪਤ ਹੈ ਤਾਂ ਫਿਰ ਇੱਥੇ ਮਹਾਰਾਜਾ ਭੁਪਿੰਦਰਾ ਖੇਡ ਯੂਨੀਵਰਸਿਟੀ ਕਿਉਂ ਸਥਾਪਤ ਕਰਨੀ ਪਈ। ਉਨਾਂ੍ਹ ਇਹ ਮੁੱਦਾ ਵੀ ਉਠਾਇਆ ਕਿ ਜਦੋਂ ਇੱਥੇ ਯੂਨੀਵਰਸਿਟੀ ਪੂਰੀ ਤਰਾਂ ਸਥਾਪਤ ਹੋ ਗਈ ਤਾਂ ਇਸ ਸਟਾਫ ਨੂੰ ਉਥੇ ਸ਼ਿਫਟ ਕੀਤਾ ਜਾਏਗਾ ਜਾਂ ਨਹੀਂ। ਇਸ ਦੇ ਜਵਾਬ ‘ਚ ਸਬੰਧਤ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲੀਆਂ ਸਰਕਾਰਾਂ ਦੀ ਕੀ ਮਜਬੂਰੀ ਸੀ, ਇਸ ਬਾਰੇ ਕੁਝ ਵੀ ਕਹਿਣਾ ਮੁਸਕਿਲ ਹੋਏਗਾ। ਜਦਕਿ ਸਟਾਫ ਨੂੰ ਸ਼ਿਫਟ ਕਰਨ ਦੇ ਮਾਮਲੇ ‘ਚ ਸਬੰਧਤ ਵਿਭਾਗ ਤੋਂ ਜਾਣਕਾਰੀ ਪ੍ਰਰਾਪਤ ਕਰ ਲਈ ਜਾਵੇਗੀ ਕਿ ਜੇਕਰ ਸਮੇਂ ਮੁਤਾਬਿਕ ਇਸ ਖੇਡ ਯੂਨੀਵਰਸਿਟੀ ਦਾ ਕੋਈ ਕਾਲਜ ਬਣੇਗਾ ਤਾਂ ਉਸ ‘ਚ ਇਸ ਸਟਾਫ ਨੂੰ ਪਹਿਲ ਦੇ ਆਧਾਰ ਤੇ ਸ਼ਿਫਟ ਕੀਤਾ ਜਾ ਸਕੇਗਾ ਜਾਂ ਨਹੀਂ। ਇਥੇ ਦੱਸਣਾ ਬਣਦਾ ਹੈ ਕਿ ਜਦੋਂ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਉਦੋਂ ਤੋਂ ਹੀ ਪਟਿਆਲਾ ਸਹਿਰ ਨਾਲ ਸਬੰਧਿਤ ਮੁੱਦਿਆਂ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਲਗਾਤਾਰ ਚੁੱਕਿਆ ਜਾ ਰਿਹਾ ਹੈ ਤਾਂ ਜੋ ਇਨਾਂ੍ਹ ਮੁੱਦਿਆ ਨੂੰ ਸਰਕਾਰ ਤੱਕ ਪਹੁੰਚਾਇਆ ਜਾ ਸਕੇ।

Related posts

ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਹੇਜ਼ਲਵੁੱਡ ਦਾ ਬਿਆਨ, ਕਿਹਾ- ਜਾਇਸਵਾਲ ਤੇ ਗਿੱਲ ਖ਼ਿਲਾਫ਼ ਪਲਾਨਿੰਗ ‘ਤੇ ਰਹੇਗਾ ਸਾਡਾ ਧਿਆਨ

On Punjab

ਇਟਲੀ ‘ਚ ਮੰਦਹਾਲੀ ਦਾ ਦੌਰ ਜਾਰੀ ,ਅਪ੍ਰੈਲ ‘ਚ 10.7 ਦਰ ਤਕ ਪਹੁੰਚ ਗਈ ਬੇਰੁਜ਼ਗਾਰੀ, ਯੁੱਧ ਤੋਂ ਬਾਅਦ ਮੰਦੀ ਦਾ ਸਭ ਤੋਂ ਬੁਰਾ ਦੌਰ

On Punjab

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

On Punjab