PreetNama
ਖਾਸ-ਖਬਰਾਂ/Important News

ਵਿਧਾਇਕ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ

ਫਿਰੋਜ਼ਪੁਰ ਜ਼ਿਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਰੱਖੇ ਸਹੁੰ ਚੁੱਕ ਸਮਾਗਮ ਵਿਚ ਅੱਜ ਵਿੱਤ ਮੰਤਰੀ ਪੰਜਾਬ ਪਹੁੰਚੇ, ਜਿਨ੍ਹਾਂ ਨੂੰ ਪਹਿਲੋਂ ਬਿਜਲੀ ਮੁਲਾਜਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਉਸ ਤੋਂ ਬਾਅਦ ਸਮਾਗਮ ਵਿਚ ਜ਼ੀਰਾ ਹਲਕਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ਪ੍ਰਸਾਸ਼ਨ ਤੇ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ। ਆਪਣੇ ਭਾਸ਼ਣ ਦੌਰਾਨ ਜ਼ੀਰਾ ਹਲਕਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜਿਥੇ ਪੁਲਿਸ ਪ੍ਰਸਾਸ਼ਲ ਦੀ ਪੋਲ ਖੋਲੀ, ਉਥੇ ਹੀ ਪੁਲਿਸ ‘ਤੇ ਦੋਸ਼ ਲਗਾਇਆ ਕਿ ਉਹ ਨਸ਼ਾ ਤਸਕਰਾਂ ਨੂੰ ਪੈਸੇ ਦੇ ਲੈ ਕੇ ਛੱਡ ਰਹੀ ਹੈ। ਵਿਧਾਇਕ ਜ਼ੀਰਾ ਨੇ ਨਸ਼ਾ ਤਸਕਰਾਂ ਦੇ ਨਾਮ ਵੀ ਮਨਪ੍ਰੀਤ ਬਾਦਲ ਸਾਹਮਣੇ ਰੱਖੇ ਅਤੇ ਆਪਣੇ ਭਾਸ਼ਣ ਦੌਰਾਨ ਹੀ ਨਸ਼ਾ ਤਸਕਰਾਂ ਦੇ ਨਾਮ ਬੋਲੇ।

ਪੁਲਿਸ ‘ਤੇ ਗੰਭੀਰ ਦੋਸ਼ ਜ਼ੀਰਾ ਨੇ ਇਹ ਲਗਾਏ ਕਿ ਕੁਝ ਸਿਆਸੀ ਲੋਕਾਂ ਦੀ ਸ਼ਹਿ ਦੇ ਕਾਰਨ ਨਸ਼ਾ ਤਸਕਰ ਸਮੱਗਲਿੰਗ ਕਰ ਰਹੇ ਹਨ ਅਤੇ ਪੈਸੇ ਲੈ ਕੇ ਪੁਲਿਸ ਵਾਲੇ ਨਸ਼ਾ ਤਸਰਕਾਂ ਨੂੰ ਛੱਡੀ ਜਾ ਰਹੇ ਹਨ। ਜ਼ੀਰਾ ਨੇ ਵਿੱਤ ਮੰਤਰੀ ਵਲੋਂ ਸਰਪੰਚਾਂ ਅਤੇ ਪੰਚਾਂ ਨੂੰ ਚੁਕਾਈ ਜਾਣ ਵਾਲੀ ‘ਸਹੁੰ’ ਨੂੰ ਝੂਠੀ ਸਹੁੰ ਦੱਸਿਆ ਅਤੇ ਸਮਾਗਮ ਦਾ ਨਾਅਰੇ ਲਗਾਉਂਦੇ ਹੋਏ ਵਿਧਾਇਕ ਜ਼ੀਰਾ ਨੇ ਬਾਈਕਾਟ ਕੀਤਾ। ਜਿਸ ਵੇਲੇ ਸਟੇਜ਼ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਲੋਂ ਸਮਾਗਮ ਦਾ ਬਾਈਕਾਟ ਕਰਕੇ ਸਟੇਜ਼ ਤੋਂ ਥੱਲੇ ਲੱਥਿਆ ਜਾ ਰਿਹਾ ਸੀ ਤਾਂ ਉਸ ਵੇਲੇ ਸਟੇਜ਼ ‘ਤੇ ਬਿਜਾਰਮਾਜ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਉਸ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਸਨ, ਪਰ ਵਿਧਾਇਕ ਜ਼ੀਰਾ ਨੇ ਕਿਸੇ ਦੀ ਇਕ ਨਾ ਸੁਣਦਿਆ ਹੋਇਆ ਸਮਾਗਮ ਦਾ ਬਾਈਕਾਟ ਕਰਕੇ ਉਥੇ ਚਲਦੇ ਬਣੇ।

Related posts

ਭਾਰਤ ਦੀ ਚੰਨ ਵੱਲ ਉਛਾਲ, ਰਚਿਆ ਇੱਕ ਹੋਰ ਇਤਿਹਾਸ

On Punjab

ਆਪਣੇ ਵਿਆਹ ਤੋਂ 3 ਦਿਨ ਪਹਿਲਾਂ ਨੌਜਵਾਨ ਨੇ ਲਿਆ ਫਾਹਾ,ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

On Punjab

ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ

On Punjab