ਮੁਬੰਈ: ਬਾਲੀਵੁੱਡ ਲੇਖਕ ਚੇਤਨ ਭਗਤ ਨੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ‘ਤੇ ‘3 Idiots’ ਫ਼ਿਲਮ ‘ਚ ਕ੍ਰੈਡਿਟ ਨਾ ਦੇਣ ਦੇ ਇਲਜ਼ਾਮ ਲਾਏ ਹਨ। ਦਰਅਸਲ ਸੁਸ਼ਾਂਤ ਦੀ ਮੌਤ ਤੋਂ ਬਾਅਦ ਹਰ ਕੋਈ ਨੈਪੋਟਿਜ਼ਮ ਦੇ ਮੁੱਦੇ ‘ਤੇ ਆਪਣੀ ਹੱਡਬੀਤੀ ਸੁਣਾ ਰਿਹਾ ਹੈ। ਇਸ ਦੌਰਾਨ ਲੇਖਕ ਚੇਤਨ ਭਗਤ ਨੇ ਸੁਸ਼ਾਂਤ ਦੀ ਆਖ਼ਰੀ ਫ਼ਿਲਮ ‘ਦਿਲ ਬੇਚਾਰਾ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਕ੍ਰਿਟਿਕਸ ਨੂੰ ਅਪੀਲ ਕੀਤੀ ਹੈ ਕਿ, ਉਹ ਸੁਸ਼ਾਂਤ ਦੀ ਫ਼ਿਲਮ ‘ਦਿਲ ਬੇਚਾਰਾ’ ਲਈ ਸਮਝਦਾਰੀ ਨਾਲ ਲਿਖਣ, ਨਿਰਪੱਖ ਤੇ ਸਮਝਦਾਰ ਬਣਨ।
ਚੇਤਨ ਦੇ ਇਸ ਟਵੀਟ ਤੇ ਵਿਧੂ ਵਿਨੋਧ ਚੋਪੜਾ ਦੀ ਪਤਨੀ ਤੇ ਫ਼ਿਲਮ ਕ੍ਰਿਟਿਕਸ ਅਨੂਪਮਾ ਚੋਪੜਾ ਨੇ ਰੀ-ਟਵੀਟ ਕਰਦੇ ਹੋਏ ਜਵਾਬ ਦਿੱਤਾ ਪਰ ਚੇਤਨ ਨੇ ਵੀ ਇਸ ਜਵਾਬ ‘ਚ ਆਪਣੀ ਭੜਾਸ ਕੱਢੀ।ਚੇਤਨ ਭਗਤ ਨੇ ਲਿਖਿਆ,
” ਜਦ ਤੁਹਾਡੇ ਪਤੀ ਨੇ ਮੈਨੂੰ ਜਨਤਕ ਤੌਰ ‘ਤੇ ਜਲੀਲ ਕੀਤਾ ਤੇ ਫ਼ਿਲਮ ਦੇ ਸਾਰੇ ਸਟੋਰੀ ਐਵਾਰਡ ਖੁਦ ਲੈ ਗਏ, ਮੈਨੂੰ ਕੋਈ ਕ੍ਰੈਡਿਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੈਨੂੰ ਆਤਮ ਹੱਤਿਆ ਕਰਨ ‘ਤੇ ਮਜਬੂਰ ਕਰ ਦਿੱਤਾ ਸੀ, ਤਦ ਤੁਸੀਂ ਇਹ ਸਭ ਦੇਖ ਰਹੇ ਸੀ, ਉਦੋਂ ਤੁਹਾਡੀ ਸੋਚ ਸਮਝ ਦਾ ਪੱਧਰ ਕਿੱਥੇ ਸੀ? “