57.96 F
New York, US
April 24, 2025
PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਲੀ ਕੜਵਾਹਟ ਨੂੰ ਕੋਚ ਰਵੀ ਸ਼ਾਸਤਰੀ ਨੇ ਕਿਵੇਂ ਕੀਤਾ ਦੂਰ, ਜਾਣੋ..

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿਚਲੇ ਮਤਭੇਦਾਂ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਕਈ ਵਾਰ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ ’ਤੇ ਕਈ ਵਾਰ ਯੂਜ਼ਰਸ ਨੇ ਇਥੇ ਵੀ ਲਿਖਿਆ ਕਿ ਦੋਵੇਂ ਸੀਨੀਅਰ ਕ੍ਰਿਕੇਟਰਸ ਇਕ-ਦੂਜੇ ਨਾਲ ਉਂਝ ਨਹੀਂ ਮਿਲਦੇ ਜਿਵੇਂ ਉਮੀਦ ਕੀਤੀ ਜਾਂਦੀ ਹੈ ਪਰ ਹਾਲ ਹੀ ਵਿਚ ਖ਼ਤਮ ਹੋਈ ਭਾਰਤ-ਇੰਗਲੈਂਡ ਸੀਰੀਜ਼ ਦੌਰਾਨ ਇਸ ਕਹਾਣੀ ਵਿਚ ਮੋੜ ਆਇਆ ਹੈ

ਹੁਣ ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਆਪਣੇ ਮੁੱਦਿਆਂ ’ਤੇ ਚਰਚਾ ਕਰਨ ਲਈ ਟੇਬਲ ’ਤੇ ਬੈਠੇ ਸਨ ਤੇ ਇਸ ਦੌਰਾਨ ਬਾਹਰ ਦੀਆਂ ਸਾਰੀਆਂ ਚੀਜ਼ਾਂ ’ਤੇ ਵਿਚਾਰ ਕੀਤਾ ਗਿਆ। ਦੋਵਾਂ ਵਿਚਲੇ ਵਿਚਾਰਕ ਮਤਭੇਦਾਂ ਨੂੰ ਮਿਟਾਉਣ ਦਾ ਕ੍ਰੈਡਿਟ ਰਵੀ ਸ਼ਾਸਤਰੀ ਨੂੰ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਇਸਦੀ ਪਹਿਲ ਕੀਤੀ ਤੇ ਦੋਵਾਂ ਵਿਚਲੇ ਮਤਭੇਦਾਂ ਨੂੰ ਮਿਟਾਉਣ ਦਾ ਯਤਨ ਕੀਤਾ। ਕੋਵਿਡ-19 ਕਾਰਨ ਖਿਡਾਰੀਆਂ ਨੂੰ ਬਾਇਓ-ਬਬਲ ’ਚ ਰਹਿਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ’ਤੇ ਮਾਨਸਿਕ ਦਬਾਅ ਦੇ ਨਾਲ ਖਿਡਾਰੀਆਂ ਵਿਚਲੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਬਾਇਓ-ਬਬਲ ਸਦਕਾ ਵੀ ਵਿਰਾਟ ਤੇ ਰੋਹਿਤ ਵਿਚਲੇ ਸਬੰਧਾਂ ’ਚ ਕੁਝ ਸੁਧਾਰ ਆਇਆ ਹੈ।

ਟਾਇਮਜ਼ ਆਫ ਇੰਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਦੋ ਵੱਡੇ ਦੇਸ਼ਾਂ ਖਿਲਾਫ਼ ਸੀਰੀਜ਼ ਜਿੱਤਣਾ ਟੀਮ ਇੰਡੀਆ ਲਈ ਵੱਡੀ ਉਪਲਬਧੀ ਰਹੀ ਹੈ। ਪਿਛਲੇ ਕੁਝ ਹਫਤਿਆਂ ਤੋਂ ਟੀਮ ਦੇ ਖਿਡਾਰੀਆਂ ਦੇ ਆਪਸੀ ਸਬੰਧ ਹੋਰ ਵੀ ਮਜ਼ਬੂਤ ਹੋਏ ਹਨ ਤੇ ਹੁਣ ਆਪਣੇ ਖੇਲ, ਟੀਮ, ਜ਼ਿੰਮੇਦਾਰੀ ਅਤੇ ਆਉਣ ਵਾਲੀ ਸੀਰੀਜ਼ ਲਈ ਪਹਿਲਾਂ ਤੋਂ ਵੱਧ ਤਿਆਰ ਦਿਖਾਈ ਦੇ ਰਹੇ ਹਨ।
ਸੂਤਰਾਂ ਅਨੁਸਾਰ ਬਾਹਰ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਗੱਲਾਂ ਵਿਗੜ ਰਹੀਆਂ ਸਨ। ਭਰਤੀ ਕ੍ਰਿਕਟ ਵਿਚ ਇਸ ਤਰ੍ਹਾਂ ਦੀਆਂ ਕਹਾਣੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ ਕਿ ਦੋ ਖਿਡਾਰੀਆਂ ਵਿਚਲੀ ਕੜਵਾਹਟ ਦਾ ਫਾਇਦਾ ਦੂਜੇ ਉਠਾਉਂਦੇ ਹਨ। ਸਾਰੇ ਪ੍ਰੋਫੈਸ਼ਨਲ ਖਿਡਾਰੀਆਂ ਵਾਂਗ ਵਿਰਾਟ ਤੇ ਰੋਹਿਤ ਨੇ ਵੀ ਸਮੇਂ-ਸਮੇਂ ’ਤੇ ਕਿਸੇ ਗੱਲ ਨੂੰ ਲੈ ਕੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੋਵੇਗੀ, ਪਰ ਹਾਲ ਹੀ ’ਚ ਦੋਵਾਂ ਨੇ ਜਿਵੇਂ ਟੀਮ ਲਈ ਕੰਮ ਕੀਤਾ ਉਹ ਸਭ ਨੇ ਦੇਖਿਆ। ਇੰਗਲੈਂਡ ਨੂੰ ਟੈਸਟ, ਟੀ-20 ਤੇ ਵਨਡੇ ਸੀਰੀਜ਼ ਵਿਚ ਹਰਾਉਣ ਤੋਂ ਬਾਅਦ ਹੁਣ ਭਾਰਤੀ ਖਿਡਾਰੀ ਆਈਪੀਐੱਲ 2021 ’ਚ ਖੇਡਦੇ ਹੋਏ ਨਜ਼ਰ ਆਉਣਗੇ।

Related posts

ਦਾਨੀ ਓਲਮੋ ਨੇ ਲਿਪਜਿਗ ਦੀ ਟੀਮ ਨੂੰ ਦਿਵਾਈ ਜਿੱਤ, ਸਟੁਟਗਾਰਟ ਨੂੰ 1-0 ਨਾਲ ਦਿੱਤੀ ਮਾਤ

On Punjab

ਵੰਨਡੇ ਸੀਰੀਜ਼ ‘ਚ ਭਾਰਤ ਦਾ ਦੂਜਾ ਸਭ ਤੋਂ ਕਾਮਯਾਬ ਖਿਡਾਰੀ ਬਣਿਆ ਕੋਹਲੀ

On Punjab

Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ

On Punjab