ਸ਼ਾਹਰੁਖ ਖਾਨ ਦੀ ਨਾਈਟ ਰਾਈਡਰਜ਼ ਫ੍ਰੈਂਚਾਇਜ਼ੀ, ਅਮਰੀਕਾ ਦੀ ਕ੍ਰਿਕਟ ਲੀਗ ਵਿੱਚ ਨਿਵੇਸ਼ ਕਰਨ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਤੋਂ ਬਾਅਦ ਸ਼ਾਹਰੁਖ ਖਾਨ ਅਮਰੀਕਾ ਵਿੱਚ ਲਾਸ ਏਂਜਲਸ ਨਾਈਟ ਰਾਈਡਰਜ਼ ਦੀ ਟੀਮ ਦੇ ਮਾਲਕ ਹੋਣਗੇ। ਇਹ ਜਾਣਕਾਰੀ ਅਮਰੀਕਾ ਕ੍ਰਿਕਟ ਐਂਟਰਪ੍ਰਾਈਜਿਜ਼ (ਏਸੀਈ) ਨੇ ਦਿੱਤੀ ਹੈ।
ਅਮਰੀਕਾ ਵਿੱਚ ਨਿਵੇਸ਼ ਦੇ ਨਾਲ ਨਾਈਟ ਰਾਈਡਰਜ਼ ਦੁਨੀਆ ਦੇ ਸਭ ਤੋਂ ਵੱਡੇ ਮੀਡੀਆ ਮਾਰਕੀਟ ਵਿੱਚ ਦਾਖਲ ਹੋ ਗਏ ਹਨ। ਅਮੈਰੀਕਨ ਟੀ 20 ਲੀਗ ਦੀਆਂ ਛੇ ਟੀਮਾਂ ਨਿਊਯਾਰਕ, ਸੈਨ ਫਰਾਂਸਿਸਕੋ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਡੱਲਾਸ ਅਤੇ ਲਾਸ ਏਂਜਲਸ ਦੀਆਂ ਹੋਣਗੀਆਂ। ਸੂਤਰਾਂ ਅਨੁਸਾਰ ਇਹ ਟੂਰਨਾਮੈਂਟ 2022 ‘ਚ ਸ਼ੁਰੂ ਹੋਵੇਗਾ।ਸ਼ਾਹਰੁਖ ਖਾਨ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ 2012 ਅਤੇ 2014 ਦੇ ਐਡੀਸ਼ਨ ਵਿੱਚ ਖ਼ਿਤਾਬ ਜਿੱਤੇ ਹਨ। ਉਥੇ ਹੀ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ 2015, 2017, 2018 ਅਤੇ 2020 ਵਿੱਚ ਚੈਂਪੀਅਨ ਰਹੀ ਹੈ।
ਕੁਝ ਦਿਨ ਪਹਿਲਾਂ ਸ਼ਾਹਰੁਖ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ‘ਕੁਝ ਸਮੇਂ ਤੋਂ ਅਸੀਂ ਵਿਸ਼ਵ ਪੱਧਰ ‘ਤੇ ਨਾਈਟ ਰਾਈਡਰਜ਼ ਫ੍ਰੈਂਚਾਇਜ਼ੀ ਨੂੰ ਗਲੋਬਲ ਤੌਰ ;ਤੇ ਫੈਲਾਉਣ ਦੇ ਮੌਕੇ ਦੀ ਭਾਲ ਕਰ ਰਹੇ ਸੀ। ਇਸ ਤਹਿਤ, ਅਸੀਂ ਅਮਰੀਕਾ ‘ਚ ਸ਼ੁਰੂ ਕੀਤੀ ਜਾਣ ਵਾਲੀ ਟੀ-20 ਲੀਗ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ‘ਚ ਸੀ। ਦੁਨੀਆ ‘ਚ ਜਿੱਥੇ ਵੀ ਵੱਡੀ ਕ੍ਰਿਕਟ ਲੀਗ ਹੋਵੇਗੀ, ਅਸੀਂ ਉਥੇ ਨਿਵੇਸ਼ ਕਰਨ ਦੇ ਮੌਕੇ ਤਲਾਸ਼ਾਂਗੇ।