ਇੰਡੀਅਨ ਪ੍ਰੀਮੀਅਰ ਲੀਗ 14 ‘ਚ 23 ਅਪ੍ਰੈਲ ਨੂੰ ਆਰਬੀਸੀ ਨੇ ਰਾਜਸਥਾਨ ਰਾਇਲਜ਼ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਨੇ ਇਕ ਰਿਕਾਰਡ ਵੀ ਬਣਾਇਆ। ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਇਸ ਮੈਚ ‘ਚ ਵਿਰਾਟ ਨੇ 72 ਦੌਡ਼ਾਂ ਦੀ ਪਾਰੀ ਖੇਡੀ ਇਸਦੇ ਨਾਲ ਕਪਤਾਨ ਇਸ ਲੀਗ ‘ਚ 6000 ਦੌਡ਼ਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਜ਼ਾਹਰ ਹੈ ਕਿ ਵਿਰਾਟ ਇਸ ਰਿਕਾਰਡ ਨਾਲ ਕਾਫੀ ਖੁਸ਼ ਹਨ ਤੇ ਇਹ ਖੁਸ਼ੀ ਉਨ੍ਹਾਂ ਨੇ ਸਟੇਡੀਅਮ ‘ਚ ਜ਼ਾਹਰ ਕੀਤੀ। ਇਸ ਜਿੱਤ ਨੂੰ ਵਿਰਾਟ ਨੇ ਆਪਣੀ ਬੇਟੀ ਵਾਮਿਕਾ ਤੇ ਅਨੁਸ਼ਕਾ ਸ਼ਰਮਾ ਨੂੰ ਕਿਸ ਕਰਕੇ ਜ਼ਾਹਰ ਕੀਤਾ।ਵਿਰਾਟ ਕੋਹਲੀ ਦਾ ਇਕ ਬਹੁਤ ਹੀ ਪਿਆਰਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਕਿ੍ਰਕਟਰ ਵਿਰਾਟ ਕੋਹਲੀ ਆਪਣੀ ਹਾਫ ਸੈਂਚੁਰੀ ਪੂਰੀ ਕਰਨ ਤੋਂ ਬਾਅਦ ਪਵੇਲੀਅਨ ‘ਚ ਬੈਠੀ ਆਪਣੀ ਪਤਨੀ ਤੇ ਬੇਟੀ ਨੂੰ ਫਲਾਇੰਗ ਕਿਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦਿਖ ਰਿਹਾ ਹੈ ਕਿ ਵਿਰਾਟ ਪਹਿਲਾਂ ਖੁਸ਼ੀ ਨਾਲ ਆਪਣਾ ਬੱਲਾ ਹਵਾ ‘ਚ ਉਛਾਲਦੇ ਹਨ ਤੇ ਫਿਰ ਉਸਦੇ ਬਾਅਦ ਗੋਦੀ ‘ ਲੈਣ ਦਾ ਇਸ਼ਾਰਾ ਕਰਦੇ ਹੋਏ ਦੱਸਦੇ ਹਨ ਕਿ ਇਹ ਕਿਸ ਵਾਮਿਕਾ ਲਈ ਹੈ। ਮਹਾਮਾਰੀ ਦੇ ਇਸ ਭਿਆਨਕ ਦੌਰ ‘ਚ ਇਹ ਵੀਡੀਓ ਤੁਹਾਡੇ ਚਹਿਰਿਹਆਂ ‘ਤੇ ਮੁਸਕਾਨ ਲਿਆਉਂਦਾ ਹੈ।
ਜ਼ਿਕਰਯੋਗ ਹੈ ਕਿ ਆਰਬੀਸੀ ਦੇ ਕਪਤਾਨ ਕੋਹਲੀ ਨੇ ਰਾਜਸਥਾਨ ਵਿਰੁੱਧ 47 ਗੇਂਦਾਂ ਦਾ ਸਾਹਮਣਾ ਕਰਦੇ ਹੋਏ 3 ਛੱਕੇ ਤੇ 6 ਚੌਕਿਆਂ ਦੀ ਮਦਦ ਨਾਲ 72 ਦੌਡ਼ਾਂ ਲਗਾਈਆਂ ਤੇ ਆਈਪੀਐਲ ‘ਚ ਦੌਡ਼ਾਂ ਦੇ ਅੰਕਡ਼ਿਆਂ ਨੂੰ 6000 ਤੋਂ ਪਾਰ ਪਹੁੰਚਾ ਦਿੱਤਾ। ਉਹ ਇਸ ਲੀਗ ‘ਚ ਇਸ ਅੰਕਡ਼ੇ ਤਕ ਪਹੁੰਚਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।