ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਅਨੁਸ਼ਕਾ ਨੇ ਅਜਿਹੀਆਂ ਖ਼ਬਰਾਂ ‘ਤੇ ਚੁੱਪੀ ਤੋੜੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਵਿਆਹੁਤਾ ਹੋ ਤਾਂ ਲੋਕ ਅਕਸਰ ਅਜਿਹੇ ਸਵਾਲ ਪੁੱਛਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਦਿਲਚਸਪੀ ਹਮੇਸ਼ਾ ਅਜਿਹੀਆਂ ਖ਼ਬਰਾਂ ‘ਚ ਬਣੀ ਰਹਿੰਦੀ ਹੈ।
ਹਾਲ ਹੀ ‘ਚ ਇੱਕ ਮੈਗਜ਼ੀਨ ਨੇ ਅਨੁਸ਼ਕਾ ਨਾਲ ਗੱਲ ਕੀਤੀ। ਇਸ ਦੌਰਾਨ ਅਨੁਸ਼ਕਾ ਨੇ ਕਿਹਾ, ‘ਜਦੋਂ ਵੀ ਕਿਸੇ ਐਕਟਰਸ ਦਾ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਲੋਕ ਉਸ ਦੇ ਗਰਭਵਤੀ ਹੋਣ ਬਾਰੇ ਹੀ ਗੱਲ ਕਰਨ ਲੱਗ ਜਾਂਦੇ ਹਨ।”
ਜਦੋਂ ਕੋਈ ਕਿਸੇ ਨੂੰ ਡੇਟ ਕਰਦਾ ਹੈ ਤਾਂ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਕਿ ਵਿਆਹ ਕਰਨ ਵਾਲੇ ਹੋ ਜਾਂ ਨਹੀ? ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਜਿਓਣ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦਾ ਵਿਆਹ ਹੋ ਜਾਂਦਾ ਹੈ ਤਾਂ ਸਭ ਬਾਰੇ ਕੁਝ ਨਾ ਕੁਝ ਗੱਲਾਂ ਹੋਣਗੀਆਂ। ਜੇਕਰ ਢਿੱਲੇ ਕੱਪੜੇ ਟ੍ਰੈਂਡ ‘ਚ ਹਨ ਤੇ ਕਿਸੇ ਨੇ ਪਾ ਲਏ ਤਾਂ ਉਸ ਦੇ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀਆਂ ਗੱਲਾਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਬੱਸ ਇਗਨੌਰ ਕਰ ਸਕਦੇ ਹਾਂ।”
ਨੁਸ਼ਕਾ ਨੂੰ ਆਖਰੀ ਵਾਰ ਸ਼ਾਹਰੁਖ ਦੇ ਨਾਲ ਫ਼ਿਲਮ ‘ਜ਼ੀਰੋ’ ‘ਚ ਦੇਖਿਆ ਗਿਆ ਸੀ। ਫ਼ਿਲਮ ਬਾਕਸਆਫਿਸ ‘ਤੇ ਫਲੌਪ ਸਾਬਤ ਹੋਈ ਸੀ। ਉਸ ਤੋਂ ਬਾਅਦ ਅਨੁਸ਼ਕਾ ਨੇ ਅਜੇ ਤਕ ਕੋਈ ਪ੍ਰੋਜੈਕਟ ਸਾਈਨ ਨਹੀ ਕੀਤਾ।