29.19 F
New York, US
December 15, 2024
PreetNama
ਸਮਾਜ/Social

ਵਿਰੋਧੀਆਂ ਨੂੰ ਡਰਾ ਕੇ ਹੁਣ ਸੈਨੇਟ ‘ਚ ਤਾਕਤ ਵਧਾਉਣ ਦੀ ਕੋਸ਼ਿਸ਼ ‘ਚ ਇਮਰਾਨ

ਪਾਕਿਸਤਾਨ ‘ਚ ਸਿਆਸੀ ਗੜਬੜੀ ਦੇ ਮਾਹੌਲ ‘ਚ ਇਮਰਾਨ ਸਰਕਾਰ ਉੱਚ ਸਦਨ (ਸੈਨੇਟ) ‘ਚ ਆਪਣੀ ਤਾਕਤ ਵਧਾਉਣਾ ਚਾਹੁੰਦੀ ਹੈ। ਇਸ ਲਈ ਮਾਰਚ 2021 ‘ਚ ਹੋਣ ਵਾਲੀਆਂ ਉੱਚ ਸਦਨ (ਸੈਨੇਟ) ਦੀਆਂ ਚੋਣਾਂ ਇਕ ਮਹੀਨਾ ਪਹਿਲਾਂ ਫਰਵਰੀ ‘ਚ ਹੀ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਹ ਫੈਸਲਾ ਕੇਂਦਰ ਸਰਕਾਰ ਨੇ ਕੈਬਨਿਟ ਦੀ ਇਕ ਬੈਠਕ ‘ਚ ਮੰਗਲਵਾਰ ਨੂੰ ਲਿਆ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤੀ। 104 ਮੈਂਬਰੀ ਸੈਨੇਟ ‘ਚ ਸੰਸਦ ਮੈਂਬਰਾਂ ਦੇ ਰਿਟਾਇਰ ਹੋਣ ਨਾਲ 52 ਸੀਟਾਂ 11 ਮਾਰਚ ਨੂੰ ਖਾਲੀ ਹੋਣ ਵਾਲੀਆਂ ਹਨ। ਹਾਲੇ ਤਕ ਸੈਨੇਟ ‘ਚ ਫੈਸਲਾਕੁੰਨ ਤਾਕਤ ਵਜੋਂ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਬਣਿਆ ਹੋਇਆ ਹੈ।

ਯਾਦ ਰਹੇ ਕਿ ਪਾਕਿਸਤਾਨ ‘ਚ ਵਿਰੋਧੀ ਗਠਜੋੜ ਪੀਡੀਐੱਮ ਨੇ ਸਰਕਾਰ ਖਿਲਾਫ਼ ਚੱਲ ਰਹੇ ਅੰਦੋਲਨ ‘ਚ ਸੰਸਦ ਤੋਂ ਸਮੂਹਿਕ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਮਰਾਨ ਸਰਕਾਰ ਨੇ ਇਸ ਤੋਂ ਬਾਅਦ ਹੀ ਆਪਣੀ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਤੌਰ ‘ਤੇ ਗੁਪਤ ਪ੍ਰਕਿਰਿਆ ਨਾਲ ਸੈਨੇਟ ਦੀ ਚੋਣ ਹੁੰਦੀ ਹੈ। ਇਸ ਵਾਰੀ ਇਮਰਾਨ ਖਾਨ ਚਾਹੁੰਦੇ ਹਨ ਕਿ ਚੋਣਾਂ ਖੁੱਲ੍ਹੇ ਤੌਰ ‘ਤੇ ਹੱਥ ਚੁੱਕ ਕੇ ਹੋਣ।

ਪਾਕਿ ਸਰਕਾਰ ‘ਤੇ ਜਨਤਾ ਦਾ ਭਰੋਸਾ ਘੱਟ ਹੋਇਆ
ਪਾਕਿਸਤਾਨ ‘ਚ ਸਰਕਾਰ ਦੇ ਹਾਲਾਤ ਖਰਾਬ ਹਨ। ਸਰਕਾਰ ‘ਤੇ ਜਨਤਾ ਦਾ ਭਰੋਸਾ ਹੀ ਖਤਮ ਹੋ ਗਿਆ ਹੈ। ਹਾਲੀਆ ਹੋਏ ਇਕ ਸਰਵੇ ‘ਚ ਪਤਾ ਲੱਗਾ ਹੈ ਕਿ ਹਰ ਪੰਜ ਪਾਕਿਸਤਾਨੀਆਂ ‘ਚ ਚਾਰ ਅਜਿਹੇ ਹਨ ਜਿਹੜੇ ਇਹ ਮੰਨਦੇ ਹਨ ਕਿ ਸਰਕਾਰ ਗਲਤ ਦਿਸ਼ਾ ‘ਚ ਜਾ ਰਹੀ ਹੈ। ਉਸ ਦੀਆਂ ਨੀਤੀਆਂ ਨਾਲ ਜਨਤਾ ਦਾ ਭਲਾ ਹੋਣ ਦੀ ਬਜਾਏ ਦੇਸ਼ ਦਾ ਨੁਕਸਾਨ ਹੋ ਰਿਹਾ ਹੈ।

ਇਹ ਸਰਵੇ ਆਈਪੀਏਓਐੱਸ (ਇਪਸੋਸ) ਨੇ ਕੀਤਾ ਹੈ। ਪੂਰੇ ਦੇਸ਼ ‘ਚ ਕੀਤੇ ਗਏ ਸਰਵੇ ‘ਚ 79 ਫੀਸਦੀ ਜਨਤਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇਸ਼ ਨੂੰ ਗਲਤ ਦਿਸ਼ਾ ‘ਚ ਲਿਜਾ ਰਹੀਆਂ ਹਨ, ਜਦਕਿ ਹਮਾਇਤ ਕਰਨ ਵਾਲੇ ਸਿਰਫ਼ 21 ਫੀਸਦੀ ਹੀ ਸਨ।ਸੰਸਦ ਮੈਂਬਰਾਂ ਦੇ ਸਮੂਹਿਕ ਅਸਤੀਫ਼ੇ ਐਟਮ ਬੰਬ ਸਾਬਤ ਹੋਣਗੇ : ਬਿਲਾਵਲ

ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਦੇ ਸਮੂਹਿਕ ਅਸਤੀਫ਼ੇ ਐਟਮ ਬੰਬ ਦਾ ਕੰਮ ਕਰਨਗੇ। ਇਹ ਫ਼ੈਸਲਾ ਇਮਰਾਨ ਸਰਕਾਰ ਨੂੰ ਉਖਾੜ ਸੁੱਟੇਗਾ। 11 ਵਿਰੋਧੀ ਪਾਰਟੀਆਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀਡੀਐੱਮ) ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ 31 ਜਨਵਰੀ ਤਕ ਅਸਤੀਫ਼ਾ ਦੇਣ ਲਈ ਕਿਹਾ ਹੈ।

ਤੇਲ ਸੰਕਟ ਰਿਪੋਰਟ ‘ਤੇ ਮਰੀਅਮ ਨੇ ਇਮਰਾਨ ਸਰਕਾਰ ਨੂੰ ਘੇਰਿਆ

ਇਸਲਾਮਾਬਾਦ : ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਤੇਲ ਸੰਕਟ ਰਿਪੋਰਟ ਆਉਣ ਤੋਂ ਬਾਅਦ ਕਿਹਾ ਹੈ ਕਿ ਇਮਰਾਨ ਸਰਕਾਰ ਨੇ 250 ਬਿਲੀਅਨ ਦੇ ਤੇਲ ਦੀ ਈਰਾਨ ਤੋਂ ਸਮੱਗਲਿੰਗ ਕੀਤੀ ਸੀ। ਇਸ ਮਾਮਲੇ ‘ਚ ਰਿਪੋਰਟ ਆਉਣ ਤੋਂ ਬਾਅਦ ਇਮਰਾਨ ਸਰਕਾਰ ਦਾ ਭਿ੍ਸ਼ਟਾਚਾਰ ਉਜਾਗਰ ਹੋ ਗਿਆ ਹੈ।

Related posts

ਪਿੰਡ ਕੋਠੇ ਨਾਥੀਆਣਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ ਪਿੰਡ ਕੋਠੇ ਨਾਥੀਆਣਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ

On Punjab

Kulgam Encounter: ਕੁਲਗਾਮ-ਬਾਰਾਮੂਲਾ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ; ਦੋ ਅੱਤਵਾਦੀ ਮਾਰੇ

On Punjab

ਬਾਪੂ ਮੇਰਾ ਅੜਬ ਸੁਭਾਅ ਦਾ

Pritpal Kaur