31.48 F
New York, US
February 6, 2025
PreetNama
ਰਾਜਨੀਤੀ/Politics

ਵਿਰੋਧ ਦੇ ਬਾਵਜੂਦ ਰਾਜ ਸਭਾ ‘ਚ ਤੀਜਾ ਖੇਤੀ ਬਿੱਲ ਵੀ ਪਾਸ, ਇਹ ਜਿਣਸਾਂ ਜ਼ਰੂਰੀ ਵਸਤਾਂ ਦੀ ਸੂਚੀ ‘ਚੋਂ ਹਟਣਗੀਆਂ

ਨਵੀਂ ਦਿੱਲੀ: ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੇ ਵਿਚਕਾਰ ਰਾਜ ਸਭਾ ਵਿੱਚ ਤੀਸਰਾ ਖੇਤੀ ਬਿੱਲ ਵੀ ਪਾਸ ਕਰ ਦਿੱਤਾ ਗਿਆ। ਰਾਜ ਸਭਾ ਨੇ ਅਨਾਜ, ਦਾਲਾਂ, ਤੇਲ ਬੀਜਾਂ, ਖਾਣਯੋਗ ਤੇਲ, ਪਿਆਜ਼ ਤੇ ਆਲੂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਹਟਾਉਣ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਲੋਕ ਸਭਾ ਨੇ ਜ਼ਰੂਰੀ ਵਸਤੂਆਂ (ਸੋਧ) ਬਿੱਲ 2020 ਨੂੰ 15 ਸਤੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਇਸ ਬਿੱਲ ‘ਚ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਅਨਾਜ, ਦਾਲਾਂ ਤੇ ਪਿਆਜ਼ ਦੇ ਕੰਟਰੋਲ ਨੂੰ ਰੋਕਣ ਦਾ ਪ੍ਰਬੰਧ ਕੀਤਾ ਗਿਆ ਹੈ। ਬਿੱਲ ਵਿੱਚ ਕਿਹਾ ਗਿਆ ਹੈ ਕਿ ਅਨਾਜ, , ਖਾਣਯੋਗ ਤੇਲ, ਆਲੂ ਤੇ ਪਿਆਜ਼ ਜ਼ਰੂਰੀ ਚੀਜ਼ਾਂ ਨਹੀਂ ਹੋਣਗੇ। ਉਤਪਾਦਨ, ਸਟੋਰੇਜ, ਵੰਡ ‘ਤੇ ਸਰਕਾਰ ਦਾ ਨਿਯੰਤਰਣ ਖ਼ਤਮ ਹੋ ਜਾਵੇਗਾ। ਭੋਜਨ ਸਪਲਾਈ ਲੜੀ ਦੀ ਆਧੁਨਿਕੀਕਰਨ ‘ਚ ਮਦਦ ਕਰੇਗਾ। ਕੀਮਤਾਂ ਖਪਤਕਾਰਾਂ ਲਈ ਵੀ ਸਥਿਰ ਰਹਿਣਗੀਆਂ। ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਹੋਣ ‘ਤੇ ਸਟਾਕ ਲਿਮਟ ਲਾਗੂ ਹੋਣਗੀਆਂ।

ਇਸ ਤੋਂ ਪਹਿਲਾਂ 20 ਸਤੰਬਰ ਨੂੰ ਰਾਜ ਸਭਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਭਾਰੀ ਹੰਗਾਮਾ ਦੇ ਵਿਚਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਦੋ ਅਹਿਮ ਬਿੱਲਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ। ਇਹ ਦੋਵੇਂ ਬਿੱਲਾਂ ਨੂੰ ਦੇਸ਼ ਵਿੱਚ ਖੇਤੀ ਨਾਲ ਜੁੜੇ ਹੁਣ ਤੱਕ ਦੇ ਵੱਡੇ ਸੁਧਾਰਾਂ ਦੀ ਦਿਸ਼ਾ ਵਿੱਚ ਸਰਕਾਰ ਵਲੋਂ ਚੁੱਕੇ ਗਏ ਮਹੱਤਵਪੂਰਨ ਕਦਮ ਦੱਸਿਆ ਜਾ ਰਿਹਾ ਹੈ

Related posts

ਯੂਪੀ: ਜ਼ਿਲ੍ਹਾ ਜੇਲ੍ਹਰ ਖ਼ਿਲਾਫ਼ ਮਹਿਲਾ ਅਧਿਕਾਰੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਦਾ ਕੇਸ ਦਰਜ

On Punjab

ਬ੍ਰਿਟੇਨ ਦੀ ਔਰਤ ਨੂੰ ਘਰ ਦੇ ਫਰਸ਼ ਹੇਠਾਂ ਮਿਲਿਆ ਇੰਨਾ ਪੁਰਾਣਾ ਚਾਕਲੇਟ ਦਾ ਰੈਪਰ ਜਾਣ ਕੇ ਹੋ ਜਾਓਗੇ ਹੈਰਾਨ

On Punjab

ਬਠਿੰਡਾ ਅਦਾਲਤ ਵੱਲੋਂ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਨੂੰ ਸੰਮਨ ਜਾਰੀ

On Punjab