ਮੇਹਸਾਣਾ- ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ ’ਤੇ ਸੁਰੱਖਿਅਤ ਵਾਪਸੀ ਦੀ ਖੁਸ਼ੀ ਵਿੱਚ ਬੁੱਧਵਾਰ ਨੂੰ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਝੂਲਾਸਨ ਵਿੱਚ ਜਸ਼ਨ ਮਨਾਇਆ ਗਿਆ। ਇਸ ਦੌਰਾਨ ਪਿੰਡ ਦੇ ਇਕ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਸਮੇਤ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੋਏ। ਜਿਵੇਂ ਹੀ ਪੁਲਾੜ ਯਾਤਰੀ ਵਿਲੀਅਮਜ਼ ਅਤੇ ਬੂਚ ਵਿਲਮੋਰ ਅਮਰੀਕਾ ਵਿੱਚ ਫਲੋਰਿਡਾ ਤੱਟ ਦੇ ਨੇੜੇ ਉਤਰੇ, ਪਿੰਡ ਦੇ ਲੋਕਾਂ ਨੇ ਖੁਸ਼ੀ ਮਨਾਉਂਦੇ ਆਤਿਸ਼ਬਾਜ਼ੀ ਕੀਤੀ। ਵਿਲੀਅਮਜ਼ ਦੀ ਸੁਰੱਖਿਅਤ ਵਾਪਸੀ ਲਈ ਪਿੰਡਵਾਲਿਆਂ ਵੱਲੋਂ ਇਕ ਯੱਗ ਦਾ ਆਯੋਜਨ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਘੱਟੋ-ਘੱਟ ਤਿੰਨ ਵਾਰੀ ਭਾਰਤ ਦੀ ਯਾਤਰਾ ’ਤੇ ਆ ਚੁੱਕੇ ਹਨ। ਉਨ੍ਹਾਂ ਨੂੰ 2008 ਵਿੱਚ ਪਦਮ ਭੂਸ਼ਣ ਨਾਲ ਸੰਮਾਨਿਤ ਕੀਤਾ ਗਿਆ ਸੀ।