14.72 F
New York, US
December 23, 2024
PreetNama
ਖਾਸ-ਖਬਰਾਂ/Important News

ਵਿਸ਼ਵ ਪੰਜਾਬਣ 1994 ਵਿੰਪੀ ਪਰਮਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਵਿਸ਼ਵ ਪੰਜਾਬਣ 1994 ਦੀ ਜੇਤੂ ਮੁਟਿਆਰ ਵਿੰਪੀ ਪਰਮਾਰ ਦੀ ਅੱਜ ਹੋਸ਼ਿਆਰਪੂਰ ਹਸਪਤਾਲ ਵਿਖੇ ਮੌਤ ਹੋ ਗਈ ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ੍ਰ ਜਸਮੇਰ ਸਿੰਘ ਢੱਟ ਨੇ ਦੱਸਿਆ ਕੇ ਬੀਬਾ ਪਰਮਾਰ ਪਿਛਲੇ ਦੋ ਮਹੀਨੇ ਤੋਂ ਬਿਮਾਰ ਚਲੇ ਆ ਰਹੇ ਸਨ ਜਿਨ੍ਹਾਂ ਦਾ ਇਲਾਜ਼ ਹੁਸ਼ਿਆਰਪੁਰ ਵਿਖੇ ਪਰਿਵਾਰ ਵਲੋਂ ਕਰਵਾਇਆ ਜਾ ਰਿਹਾ ਸੀ ਬੀਬਾ ਪਰਮਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰਵਿਸ ਕਰਦੇ ਸਨ ਉਹ ਆਪਣੇ ਪਿੱਛੇ ਆਪਣੇ ਪਤੀ ਤੋਂ ਇਲਾਵਾ ਦੋ ਬੇਟੀਆਂ ਛੱਡ ਗਏ ਹਨ ਸ੍ਰ ਢੱਟ ਨੇ ਦੱਸਿਆ ਕੇ ਉਹਨਾਂ ਦੀ ਸੰਸਥਾ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਵਿਸ਼ਵ ਪੰਜਾਬਣ ਮੁਕਾਬਲਾ ਜਿੱਤਣ ਤੋਂ ਉਪਰੰਤ ਦੂਰ ਦਰਸ਼ਨ ਜਲੰਧਰ ਤੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਕਰਵਾਏ ਪ੍ਰੋਗਰਾਮ ਵਿਚ ਬੀਬਾ ਪਰਮਾਰ ਨੇ ਰਾਜ ਗਾਇਕ ਹੰਸ ਰਾਜ ਹੰਸ ਨਾਲ ਗੀਤ “ਤੇਰਾ ਕਲੇ ਕਲੇ ਤਾਰੇ ਉਤੇ ਨਾਮ ਲਿਖਿਆ” ਤੇ ਖੂਬਸੂਰਤ ਲੋਕ ਨਾਚ ਪੇਸ਼ ਕੀਤਾ ਸੀ ਵਿੰਪੀ ਪਰਮਾਰ ਭਾਰਤ ਦੇ ਲੋਕ ਨਾਚਾਂ ਦੇ ਮਾਹਰ ਸਨ ਉਹਨਾਂ ਪਾਸੋਂ ਲੋਕ ਨਾਚਾਂ ਦੀ ਸਿੱਖਿਆ ਲੈਕੇ ਸੈਂਕੜੇ ਮੁਟਿਆਰਾਂ ਨਾਚ ਮੁਕਾਬਲਿਆ ਵਿਚ ਇਨਾਮ ਹਾਸਲ ਕਰ ਚੁੱਕਿਆ ਹਨ ਅੱਜ ਸੱਥ ਦੀ ਹੰਗਾਮੀ ਮੀਟਿੰਗ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿਤੀ ਗਈ ਇਸ ਸਮੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਲੋਹਟਬੱਦੀ, ਗੁਰਦੇਵ ਪੁਰਬਾ , ਗਾਇਕ ਵਤਨਜੀਤ ਸਿੰਘ, ਹੈਰੀ ਮੋਗਾ , ਗੁਰਮੀਤ ਮੁਕਤਸਰੀ ਆਦਿ ਅਹੁਦੇਦਾਰ ਮਜੂਦ ਸਨ ! ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਗਿੱਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੂਵਕ ਸੇਵਾਵਾਂ ਦੇ ਡਾਇਰੈਕਟਰ ਪ੍ਰੋ ਨਿਰਮਲ ਜੌੜਾ, ਸਾਬਕਾ ਵੀ ਸੀ ਸ੍ਰ ਕ੍ਰਿਪਾਲ ਸਿੰਘ ਔਲਖ,ਮਸਹੂਰ ਫਿਲਮ ਐਕਟਰ ਕਿਮੀ ਵਰਮਾ, ਕੈਨੇਡਾ ਤੋਂ ਵਤਨੋ ਦੂਰ ਦੇ ਸੰਸ਼ਥਾਪਕ ਸੁੱਖੀ ਨਿੱਜਰ , ਨਿਊਜ਼ੀਲੈਂਡ ਤੋਂ ਸੰਸਥਾ ਦੇ ਪ੍ਰਧਾਰਨ ਡਾ ਨਰਿੰਦਰ ਸਿੰਗਲਾ, ਬੀਬਾ ਨਵਨੀਤ ਬੜੈਚ ਆਸਟ੍ਰੇਲੀਆ ਤੋਂ ਵਰਿੰਦਰ ਸਰਾਂ , ਬੀਬਾ ਗੁਰਪ੍ਰੀਤ ਬਰਾੜ ਅਮਰੀਕਾ ਤੋਂ ਬੀਬਾ ਮਨਿਦਰ ਦਿਓਲ, ਇੰਗਲੈਂਡ ਤੋਂ ਦੇਵ ਥਿੰਦ , ਪੰਜਾਬੀ ਯੂਨੀਵਰਸਿਟੀ ਤੋਂ ਗੁਰਸੇਵਕ ਸਿੰਘ ਲੰਬੀ ਉਘੀ ਗਾਇਕਾ ਹਰਿੰਦਰ ਹੁੰਦਲ ਆਦਿ ਉੱਚ ਸਖਸਸ਼ੀਅਤਾਂ ਅਤੇ ਵਿਸ਼ਵ ਪੰਜਾਬਣ ਮੁਕਾਬਲੇ ਦੀਆਂ ਜੇਤੂ ਮੁਟਿਆਰਾਂ ਗੁਰਪ੍ਰੀਤ ਕੌਰ ਕਰਨੈਲ, ਪਰਮਵੀਰ ਜਲੰਧਰ, ਮਨਪ੍ਰੀਤ ਸੋਫੀਆ ਧਾਲੀਵਾਲ ਨਿਊਜ਼ੀਲੈਂਡ, ਸੁਖਲੀਨਾ ਮਿਨਹਾਸ ਚਾਈਨਾ, ਸੀਮਾ ਧੁਨਾਂ ਇੰਗਲੈਂਡ, ਏਕਤਾ ਰਾਏ ਬੰਗਲੌਰ, ਅਰਸ਼ਦੀਪ ਗੋਸਲ ਕੈਨੇਡਾ, ਸੰਜੀਵਨੀ ਬੇਰੀ ਲੁਧਿਆਣਾ ਆਦਿ ਮੁਟਿਆਰਾਂ ਨੇ ਸ਼ੌਕ ਸੰਦੇਸ਼ ਭੇਜਕੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ !

Related posts

ਗਰਭ ਅਵਸਥਾ ਤੋਂ ਅਣਜਾਣ ਔਰਤ ਨੇ ਜਣੇਪੇ ਦੀਆਂ ਪੀੜਾਂ ਨਾਲ ਦਿੱਤਾ ਤੰਦਰੁਸਤ ਬੱਚੇ ਨੂੰ ਜਨਮ

On Punjab

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 1738 ਮੌਤਾਂ

On Punjab

ਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗ

On Punjab