: ਕੋਰੋਨਾ ਵਾਇਰਸ ਦੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਰੋਜ਼ਾਨਾ ਲੱਖਾਂ ਨਵੇਂ ਰੇਸ ਸਾਹਮਣੇ ਆ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ। ਫਿਲਹਾਲ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀ ਲੱਭ ਸਕਿਆ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ ਦੋ ਸਾਲਾਂ ‘ਚ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ।
WHO ਦੇ ਡਾਇਰੈਕਟਰ ਟ੍ਰੇਡਰੋਸ ਐਡਨਾਮ ਨੇ ਸ਼ੁੱਕਰਵਾਰ ਕਿਹਾ ਕਿ ਸਪੈਨਿਸ਼ ਫਲੂ 1918 ‘ਚ ਖ਼ਤਮ ਹੋਣ ‘ਚ ਦੋ ਸਾਲ ਲੱਗ ਗਏ ਸਨ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਮਹਾਮਾਰੀ ਪੂਰੇ ਵਿਸ਼ਵ ‘ਚੋਂ ਖਤਮ ਹੋਣ ‘ਤੇ ਦੋ ਸਾਲ ਲੱਗ ਸਕਦੇ ਹਨ।
ਉਨ੍ਹਾਂ ਕਿਹਾ ਕੋਰੋਨਾ ਇਸ ਸਮੇਂ ਜ਼ਿਆਦਾ ਤੇਜ਼ੀ ਨਾਲ ਫੈਲ ਸਕਦਾ ਹੈ। ਠੀਕ ਇਸੇ ਸਮੇਂ ਸਾਡੇ ਕੋਲ ਇਸ ਨੂੰ ਰੋਕਣ ਲਈ ਤਕਨੀਕ ਤੇ ਗਿਆਨ ਹੈ।