37.76 F
New York, US
February 7, 2025
PreetNama
ਸਿਹਤ/Health

ਵਿਸ਼ਵ ਸਿਹਤ ਸੰਗਠਨ ਦਾ ਨਵਾਂ ਖੁਲਾਸਾ ! ਦੋ ਸਾਲ ਤਕ ਕੋਰੋਨਾ ਵਾਇਰਸ ਦੇ ਜਾਣ ਦੀ ਸੰਭਾਵਨਾ

: ਕੋਰੋਨਾ ਵਾਇਰਸ ਦੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਰੋਜ਼ਾਨਾ ਲੱਖਾਂ ਨਵੇਂ ਰੇਸ ਸਾਹਮਣੇ ਆ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ। ਫਿਲਹਾਲ ਇਸ ਬਿਮਾਰੀ ਦਾ ਕੋਈ ਪੁਖਤਾ ਇਲਾਜ ਨਹੀ ਲੱਭ ਸਕਿਆ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਸੰਭਾਵਨਾ ਜਤਾਈ ਹੈ ਕਿ ਆਉਣ ਵਾਲੇ ਦੋ ਸਾਲਾਂ ‘ਚ ਕੋਰੋਨਾ ਵਾਇਰਸ ਖ਼ਤਮ ਹੋ ਸਕਦਾ ਹੈ।

WHO ਦੇ ਡਾਇਰੈਕਟਰ ਟ੍ਰੇਡਰੋਸ ਐਡਨਾਮ ਨੇ ਸ਼ੁੱਕਰਵਾਰ ਕਿਹਾ ਕਿ ਸਪੈਨਿਸ਼ ਫਲੂ 1918 ‘ਚ ਖ਼ਤਮ ਹੋਣ ‘ਚ ਦੋ ਸਾਲ ਲੱਗ ਗਏ ਸਨ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਮਹਾਮਾਰੀ ਪੂਰੇ ਵਿਸ਼ਵ ‘ਚੋਂ ਖਤਮ ਹੋਣ ‘ਤੇ ਦੋ ਸਾਲ ਲੱਗ ਸਕਦੇ ਹਨ।

ਉਨ੍ਹਾਂ ਕਿਹਾ ਕੋਰੋਨਾ ਇਸ ਸਮੇਂ ਜ਼ਿਆਦਾ ਤੇਜ਼ੀ ਨਾਲ ਫੈਲ ਸਕਦਾ ਹੈ। ਠੀਕ ਇਸੇ ਸਮੇਂ ਸਾਡੇ ਕੋਲ ਇਸ ਨੂੰ ਰੋਕਣ ਲਈ ਤਕਨੀਕ ਤੇ ਗਿਆਨ ਹੈ।

Related posts

Queen Elizabeth II : ਮਹਾਰਾਣੀ ਐਲਿਜ਼ਾਬੈੱਥ ਨੂੰ ਖਾਣੇ ‘ਚ ਪਸੰਦ ਨਹੀਂ ਸੀ ਪਿਆਜ਼ ਅਤੇ ਲਸਣ, ਜਾਣੋ ਉਨ੍ਹਾਂ ਦੀ ਸੀਕਰੇਟ ਡਾਈਟ

On Punjab

Melatonin For Good Sleep: ਨੀਂਦ ਦੀਆਂ ਗੋਲੀਆਂ ਲੈਣ ਵਾਲੇ ਸਾਵਧਾਨ! ਥੋੜ੍ਹੀ ਜਿਹੀ ਅਣਗਹਿਲੀ ਪੈ ਸਕਦੀ ਜੀਵਨ ‘ਤੇ ਭਾਰੀ

On Punjab

ਕੋਰੋਨਾ ਦੌਰਾਨ US ‘ਚ ਨਵੀਂ ਆਫ਼ਤ! ‘ਲਾਇਲਾਜ’ ਫੰਗਲ Candida Auris ਦੇ ਮਾਮਲੇ ਆਏ ਸਾਹਮਣੇ, ਜਾਣੋ ਕੀ ਹੈ ਇਹ ਬਿਮਾਰੀ

On Punjab