ਉਹ ਸਮਾਂ ਨਿਕਲ ਗਿਆ ਜਦੋਂ ਫ਼ਿਰੋਜ਼ਪੁਰ ਨਾਲ ਪਿਛੜਾ ਜ਼ਿਲ੍ਹੇ ਹੋਣ ਦਾ ਟੈਗ ਲੱਗਿਆ ਹੋਇਆ ਸੀ, ਹੁਣ ਜ਼ਿਲ੍ਹੇ ਦੇ ਵਿੱਦਿਆਰਥੀ ਆਈ ਏ ਐਸ, ਪੀ ਸੀ ਐਸ , ਡਾਕਟਰੀ ਦੇ ਪਰੀਖਿਆ ਕੱਢਣ ਦੇ ਨਾਲ ਨਾਲ ਸਹਿ ਵਿੱਦਿਅਕ ਕਿਰਿਆਵਾ ਵਿੱਚ ਦੇਸ਼ ਭਰ ਵਿੱਚ ਮੱਲਾ ਮਾਰ ਰਹੇ ਹਨ , ਤੇ ਇਸ ਦੀ ਸਭ ਤੋਂ ਨਵੀਂ ੳੇਦਾਹਰਨ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਾਈ ਫੇਮੇ ਕੀ ਦੀ ਵਿਦਿਆਰਥਣ ਬਾਲ ਵਿਗਿਆਨੀ ਤਾਨੀਆ ਜੋ ਜਲਦ ਹੀ ਵਿਸ਼ਵ ਨਕਸ਼ੇ ਤੇ ਫ਼ਿਰੋਜ਼ਪੁਰ ਦਾ ਨਾਮ ਚਮਕਾਵੇਂਗੀ ! ਪ੍ਰਿੰਸੀਪਲ ਸਤਿੰਦਰ ਕੌਰ, ਵਿਗਿਆਨ ਅਧਿਆਪਕਾ ਅਮਨਦੀਪ ਕੌਰ ਦੀ ਸੇਧ ਵਿੱਚ ਬਾਲ ਵਿਗਿਆਨੀ ਤਾਨੀਆ ਦੀ ਚੋਣ ਸਕੂਰਾ – ਸਾਇੰਸ ਹਾਈ ਸਕੂਲ ਪ੍ਰੋਗਰਾਮ ਆੱਫ ਜਾਪਾਨ ਲਈ ਹੋਈ ਹੈ , ਇਹ ਚੋਣ ਉਸ ਦੇ ਇੰਸਪਾਇਰ ਅਵਾਰਡ ਮਾਨਕ ਵਿੱਚ ਮੱਲਾ ਮਾਰਨ ਵਾਲੇ ਸਮਾਰਟ ਡਸੱਟਬੀਨ ਮਾਡਲ ਕਾਰਨ ਹੋਈ ਹੈ।ਐਮ ਐਲ ਏ ਪਰਮਿੰਦਰ ਸਿੰਘ ਪਿੰਕੀ , ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਵਿਦਿਆਰਥਣ ਦੀ ਉਪਲਬਧੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਕਮ ਡੀ ਐਸ ਐਸ ਕੋਮਲ ਅਰੋੜਾ, ਡਿਪਟੀ ਡੀਈਓ ਜਗਜੀਤ ਸਿੰਘ, ਸਮੂਹ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੱਤੀ ਅਤੇ ਭੱਵਿਖ ਲਈ ਆਪਣੀਆ ਸ਼ੁਭ ਕਾਮਨਾਵਾਂ ਦਿੱਤੀਆ।ਡੀ ਐਮ ਉਮੇਸ਼ ਕੁਮਾਰ ਅਤੇ ਨੋਡਲ ਅਫਸਰ ਦੀਪਕ ਸ਼ਰਮਾ ਨੇ ਦੱਸਿਆ ਕਿ ਤਾਨੀਆ ਇਸ ਤੋਂ ਪਹਿਲਾ ਨੈਸ਼ਨਲ ਲੈਵਲ ਤੇ ਪੰਜਾਬ ਦਾ ਪ੍ਰਤਿਨਿਧੀਤਵ ਕਰਦੇ ਹੋਏ ਮੱਲ਼ਾ ਮਾਰ ਚੁੱਕੀ ਹੈ ਅਤੇ ISRO ਇਸਰੋ ਵਿੱਚ 15 ਰੋਜ਼ਾ ਪ੍ਰੋਗਰਾਮ ਵਿੱਚ ਹਿੱਸਾ ਲੈ ਚੁੱਕੀ ਹੈ ਇਸ ਮੌਕੇ ਲੈਕਚਰਾਰ ਅਨਿਲ ਧਵਨ, ਦੀਪਕ ਸੇਤੀਆ, ਬੀ ਐਮ ਹਰਜਿੰਦਰ ਸਿੰਘ, ਸਾਇੰਸ ਮਾਸਟਰ ਕਮਲ ਸ਼ਰਮਾ, ਬੀ ਐਮ ਅੱਮਿਤ ਆਨੰਦ, ਕਮਲ ਵਧਵਾ, ਸੁਮਿਤ ਗਲਹੋਤਰਾ ਆਦਿ ਹਾਜ਼ਰ ਸਨ।