PreetNama
ਫਿਲਮ-ਸੰਸਾਰ/Filmy

ਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਦੀ ਕਾਰ ਦੀ ਨੰਬਰ ਪਲੇਟ ਦੇਖ ਹੈਰਾਨ ਹੋਏ ਪ੍ਰਸ਼ੰਸਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ

ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਕ-ਦੂਜੇ ਨੂੰ ਡੇਟ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਰਿਸ਼ਤੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਦੋਵਾਂ ਨੂੰ ਅਕਸਰ ਇਕੱਠੇ ਘੁੰਮਦੇ ਅਤੇ ਮਸਤੀ ਕਰਦੇ ਦੇਖਿਆ ਜਾਂਦਾ ਹੈ।

ਹਾਲ ਹੀ ‘ਚ ਦੋਵੇਂ ਕੰਮ ਲਈ ਬਾਂਦਰਾ ਸਥਿਤ ਰੇਸ਼ਮਾ ਸ਼ੈੱਟੀ ਦੇ ਦਫ਼ਤਰ ਪਹੁੰਚੇ ਸਨ। ਜਿੱਥੇ ਉਨ੍ਹਾਂ ਦੀਆਂ ਦੋਵਾਂ ਗੱਡੀਆਂ ਦੀ ਨੰਬਰ ਪਲੇਟ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਉੱਥੇ ਹੀ ਲੋਕ ਉਨ੍ਹਾਂ ਦੀ ਕਾਰ ਦੇ ਨੰਬਰ ਦੇਖ ਕੇ ਹੈਰਾਨ ਰਹਿ ਗਏ। ਵਿੱਕੀ ਦੀ ਬਲੈਕ ਕਲਰ ਰੇਂਜ ਰੋਵਰ ਦਾ ਨੰਬਰ 7722 ਸੀ। ਇਸਦੇ ਨਾਲ ਹੀ ਕੈਟਰੀਨਾ ਦੇ ਗ੍ਰੇ ਕਲਰ ਦੀ ਰੇਂਜ ਰੋਵਰ ਦਾ ਨੰਬਰ 8822 ਸੀ। ਉਸ ਦੀ ਕਾਰ ਦੀ ਨੰਬਰ ਪਲੇਟ ਦੀਆਂ ਤਸਵੀਰਾਂ ਪੈਪਰਾਜ਼ੀ ਫੋਟੋਗ੍ਰਾਫਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।ਦੱਸ ਦੇਈਏ ਕਿ ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫਿਲਮ ਸਰਦਾਰ ਊਧਮ ਦੀ ਸਕ੍ਰੀਨਿੰਗ ‘ਤੇ ਦੋਵਾਂ ਨੂੰ ਇਕੱਠੇ ਦੇਖਿਆ ਗਿਆ ਸੀ। ਸਕ੍ਰੀਨਿੰਗ ਦੌਰਾਨ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਵਿੱਕੀ ਅਤੇ ਕੈਟਰੀਨਾ ਇੱਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਸਨ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਦੋਵੇਂ ਇਸ ਸਾਲ ਦੇ ਅੰਤ ‘ਚ ਵਿਆਹ ਕਰਵਾ ਸਕਦੇ ਹਨ। ਜੇਕਰ ਕੈਟਰੀਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਟਾਈਗਰ ਫਰੈਂਚਾਈਜ਼ੀ ਦੀ ਤੀਜੀ ਫਿਲਮ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਫਿਲਮ ‘ਚ ਉਹ ਪਾਕਿਸਤਾਨੀ ਏਜੰਟ ਦੇ ਰੂਪ ‘ਚ ਨਜ਼ਰ ਆ ਸਕਦੀ ਹੈ, ਜਦਕਿ ਸਲਮਾਨ ਖਾਨ ‘ਰਾਅ’ ਏਜੰਟ ਦੇ ਰੂਪ ‘ਚ ਨਜ਼ਰ ਆਉਣਗੇ। ਇਹ ਫਿਲਮ ਮਨੀਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਇਸ ਤੋਂ ਇਲਾਵਾ ਉਹ ਗੁਰਮੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਫੋਨ ਭੂਤ’ ‘ਚ ਨਜ਼ਰ ਆਉਣ ਵਾਲੀ ਹੈ। ਫਿਲਮ ‘ਚ ਉਨ੍ਹਾਂ ਨਾਲ ਐਕਟਰ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਜੇਕਰ ਵਿੱਕੀ ਕੌਸ਼ਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਮਹਾਭਾਰਤ ਦੇ ਯੋਧੇ ਅਤੇ ਗੁਰੂ ਦਰੋਣਾਚਾਰੀਆ ਦੇ ਪੁੱਤਰ ਅਸ਼ਵਥਾਮਾ ‘ਤੇ ਆਧਾਰਤ ਫਿਲਮ ‘ਦਿ ਅਮਰ ਅਸ਼ਵਥਾਮਾ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

Related posts

ਆਸਕਰ 2023 ਦੇ ਜੇਤੂਆਂ ਦਾ ਐਲਾਨ, ਜਾਣੋ ਕਿਸ ਨੇ ਜਿੱਤਿਆ ਕਿਹੜਾ ਐਵਾਰਡ

On Punjab

Raksha Bandhan Song Out : ਭੈਣ ਦਾ ਕੰਨਿਆਦਾਨ ਕਰ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ‘ਰਕਸ਼ਾ ਬੰਧਨ’ ਦਾ ਗੀਤ ‘ਤੇਰੇ ਸਾਥ ਹੂੰ ਮੈਂ’ ਹੋਇਆ ਰਿਲੀਜ਼

On Punjab

ਨਿਮਰਤ ਅਤੇ ਅਕਸ਼ੈ ਨੇ ‘ਰੰਗ’ ਨਾਲ ਰੌਣਕਾਂ ਲਾਈਆਂ

On Punjab