ਫਿਲਮ ਅਦਾਕਾਰਾ ਕੈਟਰੀਨਾ ਕੈਫ ਤੇ ਅਦਾਕਾਰ ਵਿਕੀ ਕੌਸ਼ਲ ਅੱਜ 3 ਦਸੰਬਰ ਨੂੰ ਕਾਨੂੰਨੀ ਤੌਰ ‘ਤੇ ਪਤੀ-ਪਤਨੀ ਬਣ ਜਾਣਗੇ। ਦਰਅਸਲ ਦੋਵੇਂ ਅੱਜ ਕੋਰਟ ਮੈਰਿਜ ਕਰ ਰਹੇ ਹਨ ਤੇ ਇਸ ਤੋਂ ਬਾਅਦ 9 ਦਸੰਬਰ ਨੂੰ ਆਪਣੇ ਰਵਾਇਤੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਨਗੇ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਮੈਰਿਜ ਐਕਟ 1954 ਤਹਿਤ ਦਰਜ ਹੋਵੇਗਾ। ਮੁੰਬਈ ‘ਚ ਹੋ ਰਹੀ ਇਸ ਕੋਰਟ ਮੈਰਿਜ ‘ਚ 3 ਗਵਾਹ ਵੀ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣਗੇ ਅਤੇ ਐਲਾਨਨਾਮੇ ‘ਤੇ ਦਸਤਖਤ ਕਰਨਗੇ।
ਬੀਤੇ ਕਈ ਹਫ਼ਤਿਆਂ ਤੋਂ ਸੂਰਖੀਆਂ ਵਿਚ ਹਨ ਵਿਆਹ ਦੀਆਂ ਖ਼ਬਰਾਂ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਪਿਛਲੇ ਕੁਝ ਹਫ਼ਤਿਆਂ ਤੋਂ ਸੁਰਖੀਆਂ ਵਿੱਚ ਹੈ। ਹਾਲਾਂਕਿ ਦੋਵਾਂ ਨੇ ਇਸ ਵਿਆਹ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ। ਪਰ ਸਮੇਂ-ਸਮੇਂ ‘ਤੇ ਮੀਡੀਆ ‘ਚ ਕੈਟਰੀਨਾ ਕੈਫ ਦੇ ਬ੍ਰਾਈਡਲ ਡਰੈੱਸ ਅਤੇ ਪ੍ਰੀ-ਵੈਡਿੰਗ ਫੈਸਟੀਵਲ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
ਕੈਟਰੀਨਾ ਤੇ ਵਿੱਕੀ ਦੋਵੇਂ ਵੱਖ-ਵੱਖ ਧਰਮਾਂ ਦੇ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੱਖ-ਵੱਖ ਧਾਰਮਿਕ ਪਿਛੋਕੜ ਨਾਲ ਸਬੰਧਤ ਹਨ, ਇਸ ਲਈ ਦੋਵਾਂ ਦਾ ਵਿਆਹ ਸਪੈਸ਼ਲ ਮੈਰਿਜ ਐਕਟ, 1954 ਦੇ ਤਹਿਤ ਹੋਵੇਗਾ। ਆਪਣੇ ਅਦਾਲਤੀ ਵਿਆਹ ਤੋਂ ਬਾਅਦ, ਵਿੱਕੀ ਤੇ ਕੈਟਰੀਨਾ ਆਪਣੇ ਪਰਿਵਾਰਾਂ ਸਮੇਤ ਇਸ ਹਫਤੇ ਦੇ ਅੰਤ ਵਿਚ ਇੱਕ ਰਵਾਇਤੀ ਵਿਆਹ ਸਮਾਰੋਹ ਲਈ ਰਾਜਸਥਾਨ ਲਈ ਰਵਾਨਾ ਹੋਣਗੇ। ਜਿੱਥੇ 9 ਦਸੰਬਰ ਨੂੰ ਵਿਆਹ ਹੋਵੇਗਾ।