PreetNama
ਫਿਲਮ-ਸੰਸਾਰ/Filmy

ਵਿੱਕੀ ਕੌਸ਼ਲ ਦੇ ਭਰਾ ਦੀ ਵੈੱਬ ਸੀਰੀਜ ਦੀ ਸਕ੍ਰੀਨਿੰਗ , ਸੁਪੋਰਟ ਕਰਨ ਪਹੁੰਚੀ ਕੈਟਰੀਨਾ

Katrina arrives to support web series :ਵਿੱਕੀ ਕੌਸ਼ਲ ਦੀ ਤਰ੍ਹਾਂ ਉਨ੍ਹਾਂ ਦੇ ਛੋਟੇ ਭਰਾ ਸੰਨੀ ਕੌਸ਼ਲ ਵੀ ਟੈਲੇਂਟ ਦਾ ਭੰਡਾਰ ਹੈ। ਸੰਨੀ ਨੇ ਏਮਜਾਨ ਪ੍ਰਾਈਮ ਦੀ ਓਰਿਜਨਲ ਸੀਰੀਜ ਦ ਫਾਰਗਾਟਨ ਆਰਮੀ: ਆਜਾਦੀ ਦੇ ਲਈ ਵਿੱਚ ਕੰਮ ਕੀਤਾ ਹੈ ਜੋ ਅੱਜ ਯਾਨੀ 24 ਜਨਵਰੀ ਨੂੰ ਰਿਲੀਜ਼ ਹੋ ਗਈ ਹੈ।

ਇਸ ਵੈੱਬ ਸੀਰੀਜ ਦੀ ਸਕ੍ਰੀਨਿੰਗ ਤੇ ਵਿੱਕੀ ਦੀ ਕਥਿਤ ਗਰਲਫ੍ਰੈਂਡ ਅਤੇ ਅਦਾਕਾਰਾ ਕੈਟਰੀਨਾ ਕੈਫ, ਸੰਨੀ ਕੋਸ਼ਲ ਨੂੰ ਸੁਪੋਰਟ ਕਰਦੇ ਨਜ਼ਰ ਆਈ।

ਡਾਇਰੈਕਟਰ ਕਬੀਰ ਖਾਨ ਦੀ ਬਣਾਈ ਇਹ ਵੈੱਬ ਸੀਰੀਜ ਭਾਰਤ ਦੀ ਆਜਾਸ ਹਿੰਦ ਫੌਜ ਤੋਂ ਪ੍ਰੇਰਿਤ ਹੈ। ਇਸ ਸੀਰੀਜ ਵਿੱਚ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਅਤੇ ਅਦਾਕਾਰਾ ਸ਼ਰਵਰੀ ਵਾਘ ਨੇ ਮੁੱਖ ਭੂਮਿਕਾ ਨਿਭਾਈ ਹੈ।ਸੰਨੀ ਅਤੇ ਸ਼ਰਵਰੀ ਇਸ ਸਕ੍ਰੀਨਿੰਗ ਤੇ ਬੇਹੱਦ ਖੁਸ਼ ਨਜ਼ਰ ਆਏ।
ਭਰਾ ਨੂੰ ਸੁਪੋਰਟ ਕਰਨ ਅਤੇ ਵੈੱਬ ਸੀਰੀਜ ਨੂੰ ਦੇਖਣ ਦੇ ਲਈ ਵਿੱਕੀ ਕੌਸ਼ਲ ਵੀ ਪਹੁੰਚੇ।ਇਸ ਈਵੈਂਟ ਦੇ ਰੈੱਡ ਕਾਰਪੇਟ ਤੇ ਵਿੱਕੀ ਅਤੇ ਸੰਨੀ ਦੀ ਬਾਂਡਿੰਗ ਸਾਰਿਆਂ ਨੂੰ ਦੇਖਣ ਨੂੰ ਮਿਲੀ।ਜਿੱਥੇ ਵਿੱਕੀ ਆਪਣਾ ਲੋਹਾ ਬਾਲੀਵੁਡ ਵਿੱਚ ਮਨਵਾ ਚੁੱਕੇ ਹਨ।ਉੱਥੇ ਸੰਨੀ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਸੰਨੀ ਕੌਸ਼ਲ ਦੀ ਵੈੱਬ ਸੀਰੀਜ ਦੇਖਣ ਅਤੇ ਉਨ੍ਹਾਂ ਨੂੰ ਸੁਪੋਰਟ ਕਰਨਾ ਉਨ੍ਹਾਂ ਦੇ ਮਾਤਾ-ਪਿਤਾ ਵੀ ਪਹੁੰਚੇ।ਇਸ ਪਰਿਵਾਰ ਨੇ ਇਕੱਠੇ ਮਿਲ ਕੇ ਕੈਮਰਾ ਦੇ ਲਈ ਪੋਜ ਕੀਤਾ।

ਇੱਥੇ ਕੌਸ਼ਲ ਪਰਿਵਾਰ ਦੇ ਨਾਲ-ਨਾਲ ਕੈਟਰੀਨਾ ਕੈਫ ਅਤੇ ਡਾਇਰੈਕਟਰ ਕਬੀਰ ਖਾਨ ਦੀ ਕੈਮਿਸਟਰੀ ਵੀ ਦੇਖਣ ਨੂੰ ਮਿਲੀ।
ਕਬੀਰ ਖਾਨ ਅਤੇ ਕੈਟਰੀਨਾ ਕੈਫ ਨੇ ਇਕੱਠੇ ਮਿਲ ਕੇ ਫਿਲਮ ਏਕ ਥਾ ਟਾਈਗਰ ਨਿਊਯਾਰਕ ਅਤੇ ਫੈਂਟਮ ਵਿੱਚ ਕੰਮ ਕੀਤਾ ਹੈ।
ਈਵੈਂਟ ਵਿੱਚ ਟੀਵੀ ਅਤੇ ਬਾਲੀਵੁਡ ਦੇ ਹੋਰ ਸਟਾਰਜ਼ ਵੀ ਨਜ਼ਰ ਆਏ। ਅਦਾਕਾਰਾ ਸ਼ਰੁਤੀ ਸੇਠ ਦ ਫਾਰਗਾਟਨ ਆਰਮੀ ਦੀ ਸਕ੍ਰੀਨਿੰਗ ਦੇ ਲਈ ਪਹੁੰਚੀ।
ਮਿਰਜਾਪੁਰ ਅਦਾਕਾਰਾ ਸ਼ਵੇਤਾ ਤ੍ਰਿਪਾਠੀ ਵੀ ਦ ਫਾਰਗਾਟਨ ਆਰਮੀ ਦੀ ਸਕ੍ਰੀਨਿੰਗ ਦੇ ਲਈ ਪਹੁੰਚੀ। ਬਲੈਕ ਮੈਕਸੀ ਡ੍ਰੈੱਸ ਵਿੱਚ ਸ਼ਵੇਤਾ ਬਹੁਤ ਕਿਊਟ ਲੱਗ ਰਹੀ ਸੀ।ਦ ਫਾਰਗਾਟਨ ਆਰਮੀ ਦੀ ਟੀਮ ਨੇ ਕੈਮਰਾ ਦੇ ਲਈ ਪੋਜ ਕੀਤਾ।ਇਹ ਸਾਰੇ ਸਕ੍ਰੀਨਿੰਗ ਤੇ ਖੁਸ਼ ਨਜ਼ਰ ਆਏ।
ਡਾਇਰੈਕਟਰ ਕਬੀਰ ਖਾਨ ਨੂੰ ਸੁਪੋਰਟ ਕਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ 83 ਦੇ ਸਟਾਰਜ਼ ਵੀ ਪਹੁੰਚੇ। ਇਸ ਵਿੱਚ ਧੈਰਿਆ ਕਰਵਾ, ਸਾਹਿਲ ਖੱਟਰ, ਜਤਿਨ ਸਰਨਾ , ਆਦਿਨਾਥ ਕੋਠਾਰੇ ਨਾਲ ਹੋਰ ਸਨ। ਇਹ ਸਾਰੇ ਡਾਇਰੈਕਟਰ ਕਰੀਰ ਖਾਨ ਦੇ ਨਾਲ ਪੋਜ ਲਰਦੇ ਦਿਖਾਈ ਦਿੱਤੇ।
ਅਦਾਕਾਰਾ ਮਾਨਵੀ ਗਾਗਰੂ ਵੀ ਇਸ ਸਕ੍ਰੀਨਿੰਗ ਤੇ ਪਹੁੰਚੀ। ਮਾਨਵੀ, ਆਯੁਸ਼ਮਾਨ ਖੁਰਾਣਾ ਦੀ ਫਿਲਮ ਸ਼ੁਭ ਮੰਗਲ ਜਿਆਦਾ ਸਾਵਧਾਨ ਵਿੱਚ ਨਜ਼ਰ ਆਉਣ ਵਾਲੀ ਹੈ।

ਵੈੱਬ ਸੀਰੀਜ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਨਾਮ ਅਦਾਕਾਰ ਮਿਆਂਗ ਚੈਂਗ ਵੀ ਦ ਫਾਰਗਾਟਨ ਆਰਮੀ ਦੀ ਸਕ੍ਰੀਨਿੰਗ ਤੇ ਪਹੁੰਚੇ।ਸਿੰਗਰ ਜੋਨਿਤਾ ਗਾਂਧੀ ਵੀ ਇਸ ਸਕ੍ਰੀਨਿੰਗ ਤੇ ਪਹੁੰਚੀ।

Related posts

‘ਕੁੰਡਲੀ ਭਾਗਿਆ’ ਅਦਾਕਾਰਾ ਦਾ ਬੁਆਏਫ੍ਰੈਂਡ ਨਾਲ ਹੋਇਆ ਬ੍ਰੇਕਅਪ

On Punjab

ਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮ

On Punjab

Sara Ali Khan ਦੇ ‘ਕੇਦਾਰਨਾਥ’ ਤੋਂ ਡੈਬਿਊ ਕਰਨ ’ਤੇ ਪਿਤਾ ਸੈਫ ਅਲੀ ਖ਼ਾਨ ਹੋ ਗਏ ਸੀ ਨਾਰਾਜ਼, ਹੁਣ ਕਹੀ ਇਹ ਗੱਲ

On Punjab