PreetNama
ਫਿਲਮ-ਸੰਸਾਰ/Filmy

ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਕੀਤਾ ਪ੍ਰਪੋਜ਼, ਤਾਂ ਸਲਮਾਨ ਨੇ ਇੰਝ ਕੀਤਾ ਰਿਐਕਟ (ਵੀਡੀਓ)

Katrina Kaif Vicky Kaushal: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਕਰੀਅਰ ਦਾ ਗ੍ਰਾਫ ਕਾਫੀ ਤੇਜ਼ੀ ਨਾਲ ਉਪਰ ਜਾ ਰਿਹਾ ਹੈ| ਉਨ੍ਹਾਂ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਕੋਲ ਫਿਲਮਾਂ ਦੀ ਕਮੀ ਨਹੀਂ ਹੈ|ਆਪਣੀ ਫਿਲਮਾਂ ਦੇ ਨਾਲ-ਨਾਲ ਵਿੱਕੀ ਕੌਸ਼ਲ ਅਭਿਨੇਤਰੀ ਕੈਟਰੀਨਾ ਕੈਫ ਦੀ ਵਜ੍ਹਾ ਨਾਲ ਵੀ ਖਬਰਾਂ ‘ਚ ਆ ਜਾਂਦੇ ਹਨ। ਜੀ ਇਕ ਸਮਾਂ ਸੀ ਜਦੋਂ ਕੈਟਰੀਨਾ ਕੈਫ ਤੇ ਸਲਮਾਨ ਖਾਨ ਰਿਲੇਸ਼ਨਸ਼ਿਪ ਵਿਚ ਸਨ। ਉਨ੍ਹਾਂ ਦਾ ਇਹ ਰਿਲੇਸ਼ਨਸ਼ਿਪ ਬਹੁਤੀ ਦੇਰ ਨਾ ਚੱਲ ਸਕਿਆ ਅਤੇ ਬ੍ਰੇਕਅਪ ਹੋ ਗਿਆ। ਇਸ ਬ੍ਰੈਕਅਪ ਦੇ ਬਾਵਜੂਦ ਦੋਵੇ ਚੰਗੇ ਦੋਸਤ ਹਨ।

ਇਹ ਦੋਸਤੀ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਸਲਮਾਨ ਖਾਨ ਦੇ ਸਾਹਮਣੇ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਨਹੀਂ ਕਰ ਸਕਦਾ ਪਰ ਵਿੱਕੀ ਕੌਸ਼ਲ ਨੇ ਇਹ ਹਿੰਮਤ ਦਿਖਾਈ, ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਵੀਡੀਓ ਪੁਰਾਣਾ ਹੈ, ਜੋ ਇਹਨੀਂ ਦਿਨੀਂ ਵਾਇਰਲ ਹੋ ਰਿਹਾ ਹੈ।ਇਹ ਵੀਡੀਓ ਕਿਸੇ ਐਵਾਰਡ ਸ਼ੋਅ ਦੌਰਾਨ ਦੀ ਹੈ, ਜਿਸ ਵਿਚ ਵਿੱਕੀ ਕੌਸ਼ਲ ਮੇਜ਼ਬਾਨ ਹਨ ਅਤੇ ਉਹ ਸਟੇਜ ‘ਤੇ ਮੌਜੂਦ ਕੈਟਰੀਨਾ ਕੈਫ ਨੂੰ ਵਿਆਹ ਲਈ ਪ੍ਰਪੋਜ਼ ਕਰਦੇ ਹਨ।

ਵਿੱਕੀ ਕੌਸ਼ਲ ਕੈਟਰੀਨਾ ਕੈਫ ਨੂੰ ਪੁੱਛਦੇ ਹਨ ‘ਮੇਰੇ ਨਾਲ ਵਿਆਹ ਕਰਵਾਏਗੀ।’ ਵਿੱਕੀ ਕਹਿੰਦੇ ਹਨ ‘ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਸ਼ਾਇਦ ਤੇਰਾ ਵੀ ਵਿਆਹ ਕਰਵਾਉਣ ਦਾ ਮੂਡ ਹੋਵੇ। ਵਿੱਕੀ ਦੀ ਇਸ ਗੱਲ ਤੋਂ ਬਾਅਦ ਬੈਕਗਰਾਉਂਡ ਵਿਚ ਗੀਤ ਵੱਜਦਾ ਹੈ।ਦੱਸਣਯੋਗ ਹੈ ਕਿ ਹਾਲ ਹੀ ‘ਚ ਵਿੱਕੀ ਕੌਸ਼ਲ ਦੀ ਫਿਲਮ ‘Bhoot‘ ਰਿਲੀਜ਼ ਹੋਈ ਹੈ ਪਰ ਓਪਨਿੰਗ ਵੀਕੇਂਡ ‘ਤੇ ਫਿਲਮ ਉਮੀਦਾਂ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾਈ। ਇਹ ਇਕ Haunted ਫਿਲਮ ਹੈ ਜਿਸ ਦੀ Critique ਦੇ ਆਧਾਰ ‘ਤੇ ਕੋਈ ਤਾਰੀਫ ਨਹੀਂ ਹੋਈ।

ਵਿੱਕੀ ਕੌਸ਼ਲ ਬਾਲੀਵੁੱਡ ਦੇ ਉੱਤਮ ਉੱਭਰਦੇ ਅਦਾਕਾਰਾਂ ਵਿਚੋਂ ਇੱਕ ਹੈ, ਜਿਸ ਦੇ ਲੋਕ ਮੁਰੀਦ ਹਨ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਫ਼ਿਲਮ ਸਰਦਾਰ ਉਧਮ ਸਿੰਘ ‘ਚ ਵੀ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਘੋਸ਼ਣਾ ਕੀਤੀ ਸੀ ਕਿ ‘ਲੌਕ ਡਾਊਨ’ ਕਰਕੇ ਬੇਰੋਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਸਾਰੇ ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣਗੇ। ਮੰਗਲਵਾਰ ਨੂੰ ਉਨ੍ਹਾਂ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ।

Related posts

‘ਜੇ ਮੈਂ ਦੋਸ਼ੀ ਹਾਂ ਤਾਂ…’,ਰਾਜ ਕੁੰਦਰਾ ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼

On Punjab

ਕੀ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨਾਲ ਹਨ ਲਿਵ-ਇਨ ਰਿਲੇਸ਼ਨਸ਼ਿਪ ‘ਚ ? ਅਦਾਕਾਰਾ ਦੀ ਬਾਇਓਗ੍ਰਾਫੀ ‘ਚ ਹੈਰਾਨਕੁੰਨ ਦਾਅਵਾ

On Punjab

ਅਕਸ਼ੇ ਦੀ ਘਰਵਾਲੀ ਟਵਿੰਕਲ ਨੇ ਉਡਾਇਆ ਮੋਦੀ ਦਾ ਮਜ਼ਾਕ

On Punjab