ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਹਾਲ ਹੀ ‘ਚ ਇੱਕ ਵੀਡੀਓ ਵੇਖ ਕਾਫੀ ਭਾਵੁਕ ਹੋ ਗਏ। ਉਨ੍ਹਾਂ ਨਾਲ ਹੀ ਇਸ ਵੀਡੀਓ ‘ਤੇ ਆਪਣੀ ਕਹਾਣੀ ਸੁਣਾ ਆਪਣੇ ਫੈਨਸ ਨੂੰ ਵੀ ਭਾਵੁਕ ਕਰ ਦਿੱਤਾ। ਦਰਅਸਲ, ਦਿਲਜੀਤ ਨੇ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਇੱਕ ਛੋਟੀ ਉਮਰ ਦਾ ਮੁੰਡਾ ਆਪਣਾ ਬੈਂਕ ਖਾਤਾ ਖੁੱਲ੍ਹਵਾਉਣ ਤੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਵਿੱਚ ਮੁੰਡੇ ਨੇ ਦੱਸਿਆ ਕਿ, ਉਹ ਤੇ ਉਸ ਦਾ ਪਿਤਾ ਬੈਂਕ ਤੋਂ ਖਾਤਾ ਖੁੱਲ੍ਹਾ ਕੇ ਆਏ ਹਨ ਤੇ ਉਸ ਦੇ ਅਕਾਊਂਟ ‘ਚ 10 ਹਜ਼ਾਰ ਰੁਪਏ ਜਮ੍ਹਾ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਆਪਣੀ ਕਹਾਣੀ ਸ਼ੇਅਰ ਕੀਤੀ ਹੈ। ਦਿਲਜੀਤ ਨੇ ਲਿਖਿਆ, ਵੀਡੀਓ ਦਾ ਕੀ ਬੇਸ ਹੈ ਮੈਨੂੰ ਪਤਾ ਨਹੀਂ। ਇਹ ਕੌਣ ਲੋਕ ਨੇ ਮੈਂ ਇਹ ਵੀ ਨਹੀਂ ਜਾਣਦਾ ਪਰ ਪੰਜਾਬੀ ਹੋਣ ਦੇ ਨਾਤੇ ਮੈਨੂੰ ਖੁਸ਼ੀ ਹੋ ਰਹੀ ਹੈ। ਇਸ ਵੀਡੀਓ ਨੇ ਮੈਨੂੰ ਰੁਆ ਦਿੱਤਾ।
ਦਿਲਜਿਤ ਨੇ ਕਿਹਾ ਕਿ, “ਮੈਂ ਫਾਈਨਟੋਨ ‘ਚ 5 ਸਾਲਾਂ ਲਈ ਐਗਰੀਮੈਂਟ ਬੌਂਡ ‘ਚ ਸੀ, ਪਹਿਲਾ ਸ਼ੋਅ ਲਾਉਣ ਤੇ ਮੈਨੂੰ 5 ਹਜ਼ਾਰ ਰੁਪਏ ਮਿਲੇ ਸਨ। ਸਮਝ ਨਹੀਂ ਆ ਰਹੀ ਸੀ, ਕੀ ਕਰ੍ਹਾਂ ਇਨ੍ਹਾਂ ਪੈਸਿਆਂ ਦਾ, ਮੇਰੀ ਪਹਿਲੀ ਕਮਾਈ ਸੀ ਤੇ ਗੁਰਦੁਆਰਾ ਸਾਹਿਬ ਹੀ ਝੜਾਉਣੀ ਸੀ। ਇੱਕ ਅੰਕਲ ਹੁੰਦੇ ਸੀ ਜਿੱਥੇ ਮੈਂ ਰਹਿੰਦਾ ਹੁੰਦਾ ਸੀ, ਉਹ ਇਕੱਲੇ ਹੀ ਰਹਿੰਦੇ ਸਨ, ਉਨ੍ਹਾਂ ਨਾਲ ਵਾਦਾਅ ਕੀਤਾ ਸੀ, ਕਿ ਜਦ ਕਮਾਉਣ ਲੱਗ ਪਿਆ, ਤਾਂ ਉਨ੍ਹਾਂ ਨੂੰ ਸਾਈਕਲ ਲੈ ਕਿ ਦਵਾਂਗਾ। ਜਦੋਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਿੱਤਾ ਸੀ ਤਾਂ ਇਨ੍ਹਾਂ ਹੀ ਖੁਸ਼ ਸੀ ਮੈਂ ਵੀ। ਖੁਸ਼ ਰਵੋ…”
ਦਿਲਜੀਤ ਦੀ ਇਸ ਪੋਸਟ ਹੇਠਾਂ ਕਈ ਸਿਤਾਰੇ ਆਪਣਾ ਆਪਣਾ ਰੀਐਕਸ਼ਨ ਦੇ ਰਹੇ ਹਨ।