PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਵੀਸੀ ਕਰਮਜੀਤ ਸਿੰਘ ਦੇ ਕਾਰਜਕਾਲ ਵਿੱਚ ਵਾਧਾ

ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤੇ ਪੰਜਾਬ ਸਰਕਾਰ ਨੇ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ , ਪਟਿਆਲਾ ਦੇ ਵਾਈਸ-ਚਾਂਸਲਰ ਵਜੋਂ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਪ੍ਰੋ. (ਡਾ.) ਕਰਮਜੀਤ ਸਿੰਘ, ਪੰਜਾਬ ਸਰਕਾਰ ਵੱਲੋਂ ਸਤੰਬਰ 2020 ਵਿੱਚ ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਤਿੰਨ ਸਾਲਾਂ ਦੀ ਮਿਆਦ ਲਈ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਸਤੰਬਰ 2023 ਵਿੱਚ ਛੇ ਮਹੀਨਿਆਂ ਲਈ ਵਾਧਾ ਕੀਤਾ ਗਿਆ ਸੀ। ਡਾ. ਕਰਮਜੀਤ ਸਿੰਘ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ (2023) ਨਾਲ ਸਨਮਾਨਿਤ ਕੀਤਾ ਗਿਆ।

Related posts

Global Coronavirus : ਅਮਰੀਕਾ ਤੇ ਯੂਰਪ ‘ਚ ਹੁਣ ਪਾਬੰਦੀਆਂ ‘ਚ ਦਿੱਤੀ ਜਾ ਰਹੀ ਢਿੱਲ

On Punjab

ਵਿਰਾਸਤੀ ਮੇਲਾ: ਸੰਗੀਤ ਪ੍ਰੇਮੀਆਂ ਨੇ ਸ਼ਾਸਤਰੀ ਸੰਗੀਤ ਦਾ ਆਨੰਦ ਮਾਣਿਆ

On Punjab

ਮਸਕ ਦਾ ਸਪੇਸਐਕਸ ਸੁਨੀਤਾ ਵਿਲੀਅਮਜ਼ ਤੇ ਬੈਰੀ ਨੂੰ ਲਿਆਏਗਾ ਵਾਪਸ

On Punjab