PreetNama
ਖਾਸ-ਖਬਰਾਂ/Important News

ਵੀਜ਼ਾ ਨਾ ਮਿਲਣ ਕਰਕੇ ਅਮਰੀਕਾ ‘ਚ ਫਸੇ ਸੈਂਕੜੇ ਵਿਦਿਆਰਥੀ

ਵਾਸ਼ਿੰਗਟਨ: ਅਮਰੀਕੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਵੀਜ਼ਾ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸਖ਼ਤ ਨੀਤੀਆਂ ਦਾ ਅਸਰ ਸਾਫ ਵੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਵੀਜ਼ਾ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਲਈ ਅਮਰੀਕਾ ਵਿੱਚ ਪੜ੍ਹਾਈ ਮਗਰੋਂ ਨੌਕਰੀ ਲਈ ਸੈਂਕੜੇ ਵਿਦਿਆਰਥੀ ਵੀਜ਼ਿਆਂ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕਾ ਵਿੱਚ ਫਸੇ ਹੋਏ ਇਨ੍ਹਾਂ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।

ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਨੂੰ ਚਿੱਠੀਆਂ ਲਿਖ ਕੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਇੰਟਰਨਸ਼ਿਪ ਦੀਆਂ ਤਾਰੀਖ਼ਾਂ ਬੀਤ ਗਈਆਂ ਪਰ ਸੰਘੀ ਸਰਕਾਰ ਨੇ ਵੀਜ਼ਾ ਦੇਣ ਲਈ ਹੋ ਰਹੀ ਦੇਰੀ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਲਈ ਵੀ ਭਾਰੀ ਮੁਸ਼ਕਲਾਂ ਆ ਰਹੀਆਂ ਹਨ।

ਵੀਜ਼ਾ ਮਾਮਲਿਆਂ ਨੂੰ ਵੇਖਣ ਵਾਲੀ ਏਜੰਸੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਪ੍ਰਕਿਰਿਆ ਵਿੱਚ ਪੰਜ ਮਹੀਨਿਆਂ ਤਕ ਦਾ ਸਮਾਂ ਲੱਗ ਸਕਦਾ ਹੈ। ਇਹ ਵੱਡੀ ਗਿਣਤੀ ਵਿੱਛਚ ਅਰਜ਼ੀਆਂ ਮਿਲਣ ਦਾ ਨਤੀਜਾ ਹੈ। ਅਮਰੀਕਾ ਵਿੱਚ ਪੜ੍ਹਾਈ ਪੂਰੀ ਕਰਨ ਜਾਂ ਨੌਕਰੀ ਸ਼ੁਰੂ ਕਰਨ ਤੋਂ 90 ਦਿਨ ਪਹਿਲਾਂ ਵਿਦੇਸ਼ੀ ਵਿਦਿਆਰਥੀ ਕੰਮ ਕਰਨ ਦੀ ਮਨਜ਼ੂਰੀ ਪਾਉਣ ਲਈ ਅਰਜ਼ੀ ਕਰ ਸਕਦੇ ਹਨ।

ਇਸ ਦੇ ਲਈ ਪਹਿਲਾਂ ਵੱਧ ਤੋਂ ਵੱਧ 90 ਦਿਨ ਉਡੀਕ ਕਰਨੀ ਪੈਂਦੀ ਸੀ ਪਰ ਆਮਤੌਰ ‘ਤੇ 60 ਦਿਨਾਂ ਅੰਦਰ ਹੀ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਸੀ। ਅਮਰੀਕਾ ਵਿੱਚ ਪਿਛਲੇ ਸਾਲ ਕਰੀਬ 10,78,000 ਵਿਦੇਸ਼ੀ ਪਾੜ੍ਹਿਆਂ ਨੇ ਦਾਖ਼ਲਾ ਲਿਆ ਸੀ। ਇਨ੍ਹਾਂ ਵਿੱਚੋਂ ਕਰੀਬ 17 ਫੀਸਦੀ ਭਾਰਤੀ ਹਨ।

Related posts

ਚੰਨ ‘ਤੇ 40 ਹਜ਼ਾਰ ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ‘ਚ ਮੌਜੂਦ ਹੈ ਬਰਫ਼ ਦੇ ਰੂਪ ‘ਚ ਪਾਣੀ

On Punjab

ਜਾਣੋ- ਬਾਈਡਨ ਨੇ ਕਿਉਂ ਕਿਹਾ ਪੂਰੀ ਦੁਨੀਆਂ ’ਚ ਅਮਰੀਕਾ ਨੂੰ ਹੋਣਾ ਪੈਂਦਾ ਹੈ ਸ਼ਰਮਸਾਰ, ਇਸਨੂੰ ਰੋਕਣ ਦੀ ਜ਼ਰੂਰਤ

On Punjab

https://www.youtube.com/watch?v=FijmzMoFS7A

On Punjab