ਲਾਹੌਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼ ਬੁੱਤ ਦੀ ਘੁੰਡ ਚੁਕਾਈ ਕੀਤੀ ਜਾਏਗੀ।
ਲਾਹੌਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼ ਬੁੱਤ ਦੀ ਘੁੰਡ ਚੁਕਾਈ ਕੀਤੀ ਜਾਏਗੀ।
ਜਾਣਕਾਰੀ ਮੁਤਾਬਕ ਇਸ ਬੁੱਤ ਦੀ ਮਿਆਦ 35 ਤੋਂ 50 ਸਾਲ ਹੋਏਗੀ ਤੇ ਹਰ ਸਾਲ ਇਸ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਭਾਰਤ-ਪਾਕਿ ਵਿੱਚ ਸਿੱਖ ਪੰਜਾਬੀ ਸ਼ਾਸਕ ਦਾ ਇਹ ਜੀਵਨ-ਅਕਾਰ ਬੁੱਤ ਆਪਣੀ ਕਿਸਮ ਦਾ ਪਹਿਲਾ ਬੁੱਤ ਹੈ।ਇਸ ਬੁੱਤ ਨੂੰ ਬਣਾਉਣ ਵਾਲੇ ਸ਼ਖ਼ਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਬੁੱਤ ਬੇਹੱਦ ਸੁੰਦਰ ਤੇ ਵਾਸਤਵਿਕ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲਈ ਉਨ੍ਹਾਂ ਦੇ ਮਨਪਸੰਦੀਦਾ ਅਰਬੀ ਘੋੜੇ ਕਹਿਰ ਬਹਿਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਉਨ੍ਹਾਂ ਦੇ ਦੋਸਤ ਮੁਹੰਮਦ ਖ਼ਾਨ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।
ਇਹ ਛੋਟੇ ਆਕਾਰ ਦਾ ਘੋੜਾ ਬਹੁਤ ਬੁੱਧੀਮਾਨ ਤੇ ਤੇਜ਼ ਸੀ। ਉਹ ਮਹਾਰਾਜਾ ਦਾ ਪਿਆਰਾ ਘੋੜਾ ਬਣ ਗਿਆ ਕਿਉਂਕਿ ਮਹਾਰਾਜਾ ਦੀ ਆਪਣੀ ਲੰਬਾਈ 5.5 ਇੰਚ ਸੀ।
29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਗੁਰੂਦੁਆਰਾ ਡੇਰਾ ਸਾਹਿਬ ਵਿੱਚ ਲਗਪਗ 465 ਭਾਰਤੀ ਸਿੱਖ ਸ਼ਰਧਾਲੂ ਲਾਹੌਰ ਜਾ ਰਹੇ ਹਨ।
ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਹੈ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ।