gram-flour-beauty: ਹਰ ਲੜਕੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿੱਖੇ ਪਰ ਤੇਜ਼ ਧੁੱਪ ਦੇ ਕਾਰਨ ਚਿਹਰੇ ਦੀ ਰੰਗਤ ਕਾਲੀ ਪੈ ਜਾਂਦੀ ਹੈ ਇਸ ਤੋਂ ਬਚਣ ਦੇ ਲਈ ਲੜਕੀਆਂ ਕਈ ਤਰ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਨ੍ਹਾਂ ‘ਚ ਕੈਮੀਕਲਸ ਹੋਣ ਦੇ ਕਾਰਨ ਕਈ ਵਾਰ ਚਿਹਰੇ ਨੂੰ ਫਾਇਦੇ ਦੀ ਥਾਂ ‘ਤੇ ਨੁਕਸਾਨ ਪਹੁੰਚਦਾ ਹੈ ਅਜਿਹੇ ‘ਚ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਕੇ ਚਿਹਰੇ ਦੀ ਰੰਗਤ ਨੂੰ ਨਿਖਾਰਿਆ ਜਾ ਸਕਦਾ ਹੈ।
ਸਣ ਸਕਿਨ ਲਈ ਬੇਹੱਦ ਫਾਇਦੇਮੰਦ ਹੈ। ਇਸ ਨੂੰ ਸੁੰਦਰਤਾ ਨਿਖਾਰਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਾਣੋ ਇਸ ਦੇ ਫਾਇਦੇ।
* ਚਿਹਰੇ ਦੀ ਰੰਗਤ ਨਿਖਾਰਣ ਦੇ ਲਈ ਵੇਸਣ ਵਿੱਚ ਸ਼ਹਿਦ, ਦੁੱਧ ਅਤੇ ਹਲਦੀ ਮਿਲਾ ਕੇ ਪੇਸਟ ਬਣਾ ਕੇ 20 ਮਿੰਟ ਤੱਕ ਚਿਹਰੇ ‘ਤੇ ਲਗਾ ਕੇ ਰੱਖੋ, ਉਸ ਦੇ ਬਾਅਦ ਪਾਣੀ ਨਾਲ ਧੋ ਲਓ।
* ਜੇ ਮੂੰਹ ‘ਤੇ ਮੁਹਾਸੇ ਅਤੇ ਧੱਬੇ ਹੋਣ ਤਾਂ ਵੇਸਣ, ਹਲਦੀ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਨਾ ਸਿਰਫ ਚਿਹਰੇ ਦੀ ਰੰਗਤ ਨਿਖਰੇਗੀ, ਬਲਕਿ ਕਿੱਲ ਮੁਹਾਸੇ ਵੀ ਦੂਰ ਹੋਣਗੇ।
ਅਣਚਾਹੇ ਵਾਲਾਂ ਨੂੰ ਚਿਹਰੇ ਤੋਂ ਹਟਾਉਣ ਦੇ ਲਈ ਵੇਸਣ ਵਿੱਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।
* ਚਿਹਰੇ ਤੋਂ ਕਾਲਾਪਨ ਹਟਾਉਣ ਦੇ ਲਈ ਵੇਸਣ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਲਗਾਓ ਅਤੇ ਸੁੱਕਣ ‘ਤੇ ਧੋ ਲਓ।
* ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਦਹੀਂ, ਗੁਲਾਬ ਜਲ ਅਤੇ ਵੇਸਣ ਦਾ ਪੇਸਟ ਲਗਾ ਸਕਦੇ ਹੋ।
* ਕੂਹਣੀ ਅਤੇ ਗੋਡਿਆਂ ਦੀ ਰੰਗਤ ਨਿਖਾਰਣ ਦੇ ਲਈ ਇੱਕ ਕੌਲੀ ਦੁੱਧ ਵਿੱਚ ਇੱਕ ਕੌਲੀ ਵੇਸਣ ਪਾ ਕੇ ਪੇਸਟ ਬਣਾ ਲਓ ਅਤੇ ਉਥੇ ਲਗਾ ਤੇ ਹੌਲੀ ਹੌਲੀ ਰਗੜੋ ਅਤੇ ਸੁੱਕਣ ‘ਤੇ ਧੋ ਲਓ