35.42 F
New York, US
February 6, 2025
PreetNama
ਰਾਜਨੀਤੀ/Politics

ਵੈਂਟੀਲੇਟਰ ‘ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸੈਨਾ ਦੇ ਹਸਪਤਾਲ ‘ਚ ਹੋਈ ਸਰਜ਼ਰੀ

ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬ੍ਰੇਨ ਕਲੌਟ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ਸਪੋਰਟ ‘ਤੇ ਹਨ। ਮੁਖਰਜੀ ਵੀ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ। ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਦੇਸ਼ ਭਰ ਦੇ ਲੋਕ ਉਨ੍ਹਾਂ ਦੀ ਸਿਹਤ ‘ਚ ਲਈ ਅਰਦਾਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਧੀ ਤੇ ਕਾਂਗਰਸ ਨੇਤਾ ਸ਼੍ਰਮਿਸ਼ਠਾ ਮੁਖਰਜੀ ਨੇ ਆਪਣੇ ਪਿਤਾ ਲਈ ਅਰਦਾਸ ਕਰਦਿਆਂ ਇੱਕ ਸਾਲ ਦੀ ਪੁਰਾਣੀ ਗੱਲ ਨੂੰ ਯਾਦ ਕੀਤਾ।
ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਦਿਮਾਗ ‘ਚ ਕਲੌਟ ਹਟਾਉਣ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ ਸਪੋਰਟ ਦਿੱਤਾ ਗਿਆ ਹੈ। ਮੁਖਰਜੀ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਵੀ ਪੌਜ਼ੇਟਿਵ ਪਾਏ ਗਏ। ਉਨ੍ਹਾਂ ਨੂੰ ਆਰਮੀ ਦੇ ਰਿਸਰਚ ਐਂਡ ਰੈਫਰਲ (ਆਰਆਰ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਆਰਮੀ ਰਿਸਰਚ ਐਂਡ ਰੈਫਰਲ (ਆਰ ਐਂਡ ਆਰ) ਹਸਪਤਾਲ ਨੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰਾਂ ‘ਤੇ ਰੱਖਿਆ ਗਿਆ ਹੈ।

Related posts

ਸੁਪਰੀਮ ਕੋਰਟ ਦੀ ਦੋ-ਟੁੱਕ, ਅਸੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਹਾਂ, ਪਟਾਕਿਆਂ ‘ਤੇ ਰੋਕ ਕਿਸੇ ਵੀ ਭਾਈਚਾਰੇ ਖ਼ਿਲਾਫ਼ ਨਹੀਂ

On Punjab

ਸੋਨੀਆ ਤੇ ਮਨਮੋਹਨ ਸਿੰਘ ਨੇ ਤਿਹਾੜ ਜੇਲ੍ਹ ਪਹੁੰਚ ਕੇ ਚਿਦਾਂਬਰਮ ਨਾਲ ਕੀਤੀ ਮੁਲਾਕਾਤ

On Punjab

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

On Punjab