ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੇ ਤੇਜ਼ੀ ਨਾਲ ਵਧਣ ‘ਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਹ ਉੱਥੋਂ ਜਾਣ ਤੋਂ ਬਚਣ। ਦੋਵੇਂ ਟੀਕੇ ਲੈਣ ਵਾਲੇ ਨਾਗਰਿਕਾਂ ਦੇ ਵੀ ਭਾਰਤ ‘ਚ ਇਨਫੈਕਟਿਡ ਹੋਣ ਦਾ ਖ਼ਤਰਾ ਹੈ। ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਹ ਉੱਥੇ ਜਾ ਤੋਂ ਬਚਣ। ਦੋਵੇਂ ਟੀਕੇ ਲੈਣ ਵਾਲੇ ਨਾਗਰਿਕਾਂ ਨੂੰ ਵੀ ਭਾਰਤ ‘ਚ ਇਨਫੈਕਟਿਡ ਹੋਣ ਦਾ ਖ਼ਤਰਾ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਅਨੁਸਾਰ ਜੇਕਰ ਭਾਰਤ ਜਾਣਾ ਬੇਹੱਦ ਜ਼ਰੂਰੀ ਹੈ ਤਾਂ ਦੋਵੇਂ ਟੀਕੇ ਲਗਵਾ ਕੇ ਹੀ ਜਾਓ। ਕਾਬਿਲੇਗ਼ੌਰ ਹੈ ਕਿ ਭਾਰਤ ‘ਚ ਪਿਛਲੇ ਕੁਝ ਦਿਨਾਂ ਤੋਂ ਦੋ ਲੱਖ ਤੋਂ ਜ਼ਿਆਦਾ ਰੋਜ਼ਾਨਾ ਕੇਸ ਆ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਭਾਰਤ ‘ਚ ਕੋਰੋਨਾ ਮਹਾਮਾਰੀ ਦੇ ਖ਼ਤਰਨਾਕ ਪੱਧਰ ‘ਤੇ ਪਹੁੰਚਣ ਨਾਲ ਆਲਮੀ ਭਾਈਚਾਰਾ ਵੀ ਚਿੰਤਾ ‘ਚ ਹੈ। ਕਈ ਦੇਸ਼ਾਂ ਨੇ ਭਾਰਤ ਤੋਂ ਆਉਣ-ਜਾਣ ਵਾਲਿਆਂ ਲਈ ਆਪਣੀਆਂ ਹੱਦਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਗ਼ੈਰ-ਬ੍ਰਿਟਿਸ਼ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਰੂਸ ਨੇ ਵੀ ਭਾਰਤ ‘ਚ ਵੀਜ਼ਾ ਦੇਣ ਦੀ ਪ੍ਰਕਿਰਿਆ ਕੁਝ ਦਿਨਾਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਉੱਥੇ ਹੀ, ਅਮਰੀਕਾ ਨੇ ਵੀਜ਼ਾ ਇੰਟਰਵਿਊਜ਼ ‘ਤੇ ਰੋਕ ਲਗਾ ਦਿੱਤੀ ਹੈ। ਹਾਂਗਕਾਂਗ, ਪਾਕਿਸਤਾਨ ਵਰਗੇ ਕਈ ਛੋਟੇ ਦੇਸ਼ਾਂ ਨੇ ਵੀ ਭਾਰਤ ਤੋਂ ਆਉਣ ਵਾਲਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦਾ ਇਹ ਕਦਮ ਸਿਵਲ ਏਵੀਏਸ਼ਨ ਕੰਪਨੀਆਂ ਲਈ ਵੀ ਮਹਿੰਗਾ ਸਾਬਿਤ ਹੋ ਸਕਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਉਨ੍ਹਾਂ ਦੇਸ਼ਾਂ ਦੀ ਰੈੱਡ ਲਿਸਟ ਜਾਰੀ ਕੀਤੀ ਹੈ ਜਿੱਥੋਂ ਜੇਕਰ ਕੋਈ ਵੀ ਵਿਅਕਤੀ ਪਿਛਲੇ 10 ਦਿਨਾਂ ਦੇ ਅੰਦਰ ਗਿਆ ਹੈ ਜਾਂ ਰਿਹਾ ਹੈ ਤਾਂ ਉਸ ਨੂੰ ਬ੍ਰਿਟੇਨ ਨਹੀਂ ਆਉਣ ਦਿੱਤਾ ਜਾਵੇਗਾ। ਇਸ ਨਿਯਮ ‘ਚ ਸਿਰਫ਼ ਬ੍ਰਿਟਿਸ਼ ਨਾਗਰਿਕ ਨੂੰ ਛੋਟ ਹੈ ਪਰ ਉਨ੍ਹਾਂ ਨੂੰ ਬ੍ਰਿਟੇਨ ਪਹੁੰਚਣ ‘ਤੇ 10 ਦਿਨਾਂ ਤਕ ਪਹਿਲਾਂ ਤੋਂ ਨਿਰਧਾਰਤ ਹੋਟਲ ‘ਚ ਕੁਆਰੰਟਾਈਨ ਹੋਣਾ ਪਵੇਗਾ। ਭਾਰਤੀ ਯਾਤਰਾਂ ਲਈ ਇਹ ਨਿਯਮ 23 ਅਪ੍ਰੈਲ ਤੋਂ ਲਾਗੂ ਹੋਵੇਗਾ। ਬ੍ਰਿਟਿਨ ਸਰਕਾਰ ਨੇ ਇਹ ਫ਼ੈਸਲਾ ਪੀਐੱਮ ਬੋਰਿਸ ਜੌਨਸਨ ਦੀ ਭਾਰਤ ਯਾਤਰਾ ਰੱਦ ਹੋਣ ਦੇ ਕੁਝ ਹੀ ਘੰਟੇ ਬਾਅਦ ਲਿਆ ਹੈ।