ਅਮਰੀਕੀ ਰਾਸ਼ਟਰਪਤੀ ਨੇ ਕਿਹਾ ਜੇ ਭਾਰਤ ਕੋਵਿਡ-19 ਵੈਕਸੀਨ ਦਾ ਉਤਪਾਦਨ ਵਧਾਉਂਦਾ ਹੈ ਤਾਂ ਉਹ ਸਰਹੱਦਾਂ ਦੇ ਪਾਰ ਜਾ ਕੇ Game Changer ਦੀ ਭੂਮਿਕਾ ਨਿਭਾ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਸਾਡੇ ਲਈ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਭਾਰਤ ਕੋਰੋਨਾ ਮਹਾਮਾਰੀ ਤੋਂ ਕਾਫੀ ਪ੍ਰਭਾਵਿਤ ਹੈ। ਭਾਰਤ ’ਚ ਕੋਈ ਵੀ ਅਜਿਹਾ ਨਹੀਂ ਬਚਿਆ ਹੈ ਜਿਸ ਨੂੰ ਇਸ ਮਹਾਮਾਰੀ ਨੇ ਆਪਣੀ ਲਪੇਟ ’ਚ ਨਾ ਲਿਆ ਹੋਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਭਾਰਤ ਹਰ ਹਾਲ ’ਚ ਵੈਕਸੀਨ ਦਾ ਉਤਪਾਦਨ ਵਧਾਏ। ਰਾਸ਼ਟਰਪਤੀ ਬਾਇਡਨ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਉਹ ਆਪਣੇ ਹਰ ਸੰਬੋਧਨ ’ਚ ਇਸ ਗੱਲ ਦਾ ਜ਼ਿਕਰ ਕਰਦੇ ਹਨ।
ਦੱਸਣਯੋਗ ਹੈ ਕਿ ਪੂਰਾ ਬਾਇਡਨ ਪ੍ਰਸ਼ਾਸਨ ਇਸ ਨੂੰ ਲੈ ਕੇ ਕਾਫੀ ਗੰਭੀਰ ਹੈ। ਪ੍ਰਾਈਸ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਇਸ ਗੱਲ ਨੂੰ ਕਹਿ ਚੁੱਕੇ ਹਨ ਕਿ ਅਮਰੀਕੀ ਸਰਕਾਰ ਸਮੇਤ ਪ੍ਰਾਈਵੇਟ ਸੈਕਟਰ ਵੀ ਇਸ ’ਚ ਭਾਰਤ ਨੂੰ ਸਪੋਰਟ ਕਰਨ ਲਈ ਰਾਜ਼ੀ ਹਨ ਤੇ ਭਾਰਤ ਦੀ ਜ਼ਰੂਰਤ ਦੇ ਹਿਸਾਬ ਨਾਲ 50 ਕਰੋੜ ਡਾਲਰ ਦੀ ਰਾਸ਼ੀ ਦੀ ਮਦਦ ਨੂੰ ਤਿਆਰ ਹੈ। ਵੀਰਵਾਰ ਨੂੰ ਬਾਇਡਨ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਢਾਈ ਕਰੋੜ ਕਰੋਨਾ ਵੈਕਸੀਨ ਦੀ ਖੁਰਾਕ ਉਪਲੱਬਧ ਕਰਵਾਏਗਾ, ਜਿਸ ’ਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕਰੀਬ ਸਾਢੇ 5 ਕਰੋੜ ਉਪਲੱਬਧ ਦੀ ਖੁਰਾਕ ਨੂੰ ਇਸ ਮਹੀਨੇ ਦੇ ਅੰਤ ਤਕ ਪ੍ਰਾਪਤ ਕਰਵਾ ਦਿੱਤਾ ਜਾਵੇਗਾ।