ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗੱਲ ਕੀਤੀ ਤੇ ਭਾਰਤ ਨੂੰ ਵੈਕਸੀਨ ਸਪਲਾਈ ਕਰਨ ਦਾ ਭਰੋਸਾ ਦੇਣ ਲਈ ਅਮਰੀਕਾ ਦੀ ਤਰੀਫ ਕੀਤੀ। ਅਮਰੀਕਾ ਨੇ ਵਿਸ਼ਵ ਟੀਕਾ ਸਾਂਝੇਦਾਰੀ ਦੇ ਤਹਿਤ ਭਾਰਤ ਨੂੰ ਵੀ ਵੈਕਸੀਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਦੇ ਤਹਿਤ ਭਾਰਤ ਨੂੰ ਇਸ ਮਹੀਨੇ ਦੇ ਅੰਤ ਤਕ ਵੈਕਸੀਨ ਦੀ ਖੇਪ ਮਿਲਣ ਦੀ ਉਮੀਦ ਹੈ। ਇਕ ਤੋਂ ਬਾਅਦ ਇਕ ਕਈ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅਮਰੀਕੀ ਸਰਕਾਰ, ਕਾਰੋਬਾਰੀਆਂ ਤੇ ਪ੍ਰਵਾਸੀ ਭਾਰਤੀਆਂ ਤੋਂ ਮਿਲੇ ਸਹਿਯੋਗ ਤੇ ਇਕਜੁਟਤਾ ਲਈ ਵੀ ਕਮਲਾ ਹੈਰਿਸ ਦਾ ਸ਼ੁੱਕਰੀਆ ਅਦਾ ਕੀਤਾ।
ਭਾਰਤ ਨੂੰ ਇਸ ਮਹੀਨੇ ਦੇ ਅੰਤ ਤਕ ਵੈਕਸੀਨ ਦੀ ਖੇਪ ਮਿਲਣ ਦੀ ਉਮੀਦ
ਉਨ੍ਹਾਂ ਨੇ ਇਕ ਹੋਰ ਟਵੀਟ ’ਚ ਕਿਹਾ, ਭਾਰਤ-ਅਮਰੀਕਾ ਦੇ ’ਚ ਟੀਕਾ ਸਾਂਝੇਦਾਰੀ ਨੂੰ ਹੋਰ ਮਜਬੂਤ ਕਰਨ ਲਈ ਜਾਰੀ ਕੋਸ਼ਿਸ਼ਾਂ ਤੇ ਕੋਵਿਡ-19 ਤੋਂ ਬਾਅਦ ਤੰਦਰੁਸਤ ਤੇ ਆਰਥਿਕ ਖੇਤਰ ਦੇ ਸੁਧਾਰ ’ਚ ਯੋਗਦਾਨ ਦੇਣ ਦੀ ਦੋਵਾਂ ਦੇਸ਼ਾਂ ਦੀ ਸਾਂਝੇਦਾਰੀ ਦੀਆਂ ਸੰਭਾਵਨਾਵਾਂ ’ਤੇ ਵੀ ਅਸੀਂ ਚਰਚਾ ਕੀਤੀ। ਅਮਰੀਕੀ ਦੂਤਾਵਾਸ ਨੇ ਵੀ ਹੈਰਿਸ ਦੇ ਸੀਨੀਅਰ ਸਲਾਹਕਾਰ ਤੇ ਮੁੱਖ ਬੁਲਾਰੇ ਦਾ ਬਿਆਨ ਜਾਰੀ ਕੀਤਾ, ਜਿਸ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਸਮੇਤ ਚਾਰ ਦੇਸ਼ਾਂ ਦੇ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗੱਲਬਾਤ ’ਚ ਇਸ ਮਹੀਨੇ ਦੇ ਅੰਤ ਤਕ ਭਾਰਤ ਤੇ ਹੋਰ ਦੇਸ਼ਾਂ ਨੂੰ ਵੈਕਸੀਨ ਸਪਲਾਈ ਦੀ ਯੋਜਨਾ ’ਤੇ ਚਰਚਾ ਹੋਈ।