ਚੀਨ ‘ਚ ਸਾਲ 2019 ‘ਚ ਸਾਹਮਣੇ ਆਏ ਕੋਰੋਨਾ ਵਾਇਰਸ ਨਾਲ ਦੁਨੀਆ ਅਜੇ ਵੀ ਜੁਝ ਰਹੀ ਹੈ। ਕਿਤੇ ਕੋਰੋਨਾ ਦੀ ਇਨਫੈਕਸ਼ਨ ਦਰ ਘੱਟ ਕਰਨ ਲਈ ਲਾਕਡਾਊਨ ਲਾਇਆ ਹੈ ਤਾਂ ਕਿਤੇ ਤੇਜ਼ੀ ਨਾਲ ਵੈਕਸੀਨੇਸ਼ਨ ਕਰ ਕੇ ਕੋਰੋਨਾ ਦਾ ਖ਼ਤਰਾ ਘੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਆਮ ਲੋਕਾਂ ਵਿਚਕਾਰ ਕਈ ਗਲਤ ਧਾਰਾਨਾਵਾਂ ਬਣੀਆਂ ਹੋਈਆਂ ਹਨ। ਵੈਕਸੀਨ ਨੂੰ ਲੈ ਕੇ ਵੀ ਲੋਕਾਂ ‘ਚ ਡਰ ਹੈ। ਇਸੇ ਕਾਰਨ ਤੋਂ ਲੋਕ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਇਸ ਵਿਚਕਾਰ ਅਮਰੀਕਾ ‘ਚ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਫ੍ਰੀ ਬੀਅਰ ਦੇਣ ਦਾ ਆਫਰ ਦਿੱਤਾ ਗਿਆ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਵੈਕਸੀਨ ਲਗਵਾਉਣ ਦੇ ਬਦਲੇ ਲੋਕਾਂ ਨੂੰ ਮੁਫ਼ਤ ਬੀਅਰ ਦਿੱਤੀ ਜਾਵੇਗੀ। ਵ੍ਹਾਈਟ ਹਾਊਸ ਨੇ ਬੀਅਰ ਬਣਾਉਣ ਵਾਲੀ ਕੰਪਨੀ Anheuser-Busch ਨਾਲ ਮਿਲ ਕੇ ਇਹ ਪਹਿਲੀ ਸ਼ੁਰੂਆਤ ਕੀਤੀ ਹੈ।
ਮੰਥ ਆਫ ਐਕਸ਼ਨ ਦਾ ਪਲਾਨ
ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਈਡਨ ਨੇ ‘ਮੰਥ ਆਫ ਐਕਸ਼ਨ’ ਦਾ ਐਲਾਨ ਕੀਤਾ ਹੈ। ਇਸ ਰਾਹੀਂ ਅਮਰੀਕੀ ਸਰਕਾਰ 4 ਜੁਲਾਈ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਵੈਕਸੀਨ ਲਗਵਾਉਣਾ ਚਾਹੁੰਦੀ ਹੈ। ਰਾਸ਼ਟਰਪਤੀ ਜੋਅ ਬਾਇਡਨ ਚਾਹੁੰਦੇ ਹਨ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਘੱਟ-ਘਟੋਂ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਜਾਵੇ। ਅਮਰੀਕਾ ਦੀ 62.8 ਫੀਸਦੀ ਵਿਅਸਕ ਆਬਾਦੀ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਲੱਗ ਗਈ ਹੈ। 13.36 ਕਰੋੜ ਲੋਕਾਂ ਨੂੰ ਵੈਕਸੀਨ ਦੇ ਦੋਵਾਂ ਡੋਜ਼ ਲੱਗ ਚੁੱਕੀਆਂ ਹਨ।