ਇਕ ਪਾਸੇ ਜਿੱਥੇ ਭਾਰਤ ‘ਚ ਲੋਕਾਂ ਨੂੰ ਘਰਾਂ ਦੇ ਅੰਦਰ ਵੀ ਮਾਸਕ ਪਾਉਣ ਨੂੰ ਕਿਹਾ ਜਾ ਰਿਹਾ ਹੈ। ਉੱਥੇ ਅਮਰੀਕਾ ‘ਚ ਕਿਹਾ ਜਾ ਰਿਹਾ ਹੈ ਕਿ ਜੋ ਲੋਕ ਵੈਕਸੀਨ ਦੀ ਡੋਜ਼ ਪੂਰੀ ਤਰ੍ਹਾਂ ਨਾਲ ਲੈ ਚੁੱਕੇ ਹਨ ਉਹ ਬ਼ਗੈਰ ਮਾਸਕ ਰਹਿ ਸਕਦੇ ਹਨ। ਅਮਰੀਕਾ ਦੇ ਡਿਜੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ ਸੈਂਟਰ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ‘ਚ ਇਹ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਕਰੀਬ 40 ਫੀਸਦੀ ਵਿਅਸਕਾਂ ਨੂੰ ਵੈਕਸੀਨ ਦੀ ਪੂਰੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਮੰਗਲਵਾਰ ਦੇਰ ਸ਼ਾਮ ਨੂੰ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ‘ਚ ਸਪਸ਼ਟ ਤੌਰ ਤੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਲੈ ਲਈ ਹੈ ਉਨ੍ਹਾਂ ਨੇ ਹੁਣ ਨਾ ਤਾਂ ਘਰ ਦੇ ਅੰਦਰ ਮਾਸਕ ਪਾਉਣ ਦੀ ਲੋੜ ਹੈ ਤੇ ਨਾ ਹੀ ਘਰੋਂ ਬਾਹਰ। CDC ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵੈਕਸੀਨੇਸ਼ਨ ਦੀ ਪੂਰੀ ਖੁਰਾਕ ਲੈ ਚੁੱਕੇ ਲੋਕ ਜਦੋਂ ਬਾਹਰ ਇਕੱਲੇ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਜਾਂਦੇ ਹਨ, ਮੋਟਰਸਾਈਕਲ ਜਾਂ ਪੈਦਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈ। ਉਹ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਹੋਰ ਲੋਕਾਂ ਨਾਲ ਬੰਦ ਸਟੇਡੀਅਮਾਂ ਜਾਂ ਬੋਦ ਥਾਵਾਂ ‘ਚ ਬਿਨਾਂ ਮਾਸਕ ਜਾ ਸਕਦੇ ਹਨ।
ਦਿਸ਼ਾ-ਨਿਰਦੇਸ਼ਾਂ ਤਹਿਤ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕ, ਜਿਸ ਨੇ ਫਾਈਜਰ, ਮੋਰਡਰਨਾ, ਜੌਨਸਨ ਦੀ ਵੈਕਸੀਨ ਨਹੀਂ ਲਗਵਾਈ ਹੈ ਉਨ੍ਹਾਂ ਨੇ ਬਾਹਰੀ ਸਮਾਗਮ ‘ਚ ਮਾਸਕ ਲਾਉਣਾ ਹੈ। ਅਜਿਹੇ ਸਥਾਨਾਂ ‘ਤੇ ਹੋਰ ਲੋਕ ਵੀ ਬਿਨਾਂ ਵੈਕਸੀਨ ਵਾਲੇ ਹੋ ਸਕਦੇ ਹਨ। ਉਨ੍ਹਾਂ ਨੂੰ ਬਾਹਰੀ ਰੈਸਤਰਾਂ ‘ਚ ਮਾਸਕ ਲਾਉਣਾ ਚਾਹੀਦਾ। CDC ਮੁਤਾਬਿਕ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਨੂੰ ਅਜਿਹੇ ਹਾਲਾਤਾਂ ‘ਚ ਚਹਿਰਾ ਲੁਕਾਉਣ ਦੀ ਲੋੜ ਨਹੀਂ ਹੈ। ਹਾਲਾਂਕਿ ਕੰਨਸਰਟ ਜਾਂ ਖੇਡਾਂ ਵਰਗੇ ਭੀੜਭਾੜ ਵਾਲੇ ਖੁਲ੍ਹੇ ਸਮਾਗਮਾਂ ‘ਚ ਸਾਰਿਆਂ ਨੂੰ ਮਾਸਕ ਲਾਉਣਾ ਚਾਹੀਦਾ। CDC ਦੇ Director ਰਾੱਸ਼ੇਲ ਵਾਲੇਂਸਕਾਈ (Rochelle Walensky) ਨੇ ਕਿਹਾ ਕਿ ਲੋਕ ਇਸ ਸੂਚਨਾ ਦਾ ਇਸਤੇਮਾਲ ਵਿਅਕਤੀਗਤ ਜ਼ਿੰਮੇਵਾਰੀ ਦੇ ਤੌਰ ‘ਤੇ ਕਰਨ ਤਾਂ ਜੋ ਖ਼ੁਦ ਨਾਲ ਦੂਜਿਆਂ ਦੀ ਸੁਰੱਖਿਆ ਕਰ ਸਕਣ।