west indies win toss: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਚੇੱਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ. ਇਸ ਮੁਕਾਬਲੇ ਵਿੱਚ 10ਵੀਂ ਦੋ-ਪੱਖੀ ਸੀਰੀਜ਼ ਜਿੱਤਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ । ਦਰਅਸਲ, ਭਾਰਤੀ ਟੀਮ ਵਿੰਡੀਜ਼ ਤੋਂ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਇਸ ਮੁਕਾਬਲੇ ਵਿੱਚ ਉਤਰ ਰਹੀ ਹੈ । ਐਤਵਾਰ ਨੂੰ ਖੇਡੇ ਜਾਣ ਵਾਲੇ ਇਸ ਮੁਕਾਬਲੇ ‘ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ।
ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਿਖਰ ਧਵਨ ਤੇ ਭੁਵਨੇਸ਼ਵਰ ਕੁਮਾਰ ਸੱਤ ਕਾਰਨ ਟੀਮ ਵਿਚੋਂ ਬਾਹਰ ਹੋ ਗਏ ਹਨ । ਜਿਸ ਕਾਰਨ ਹੁਣ ਭੁਵਨੇਸ਼ਵਰ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ । ਚੇੱਨਈ ਦੀ ਵਿਕਟ ਥੋੜੀ ਹੌਲੀ ਰਹਿੰਦੀ ਹੈ, ਜਿਸ ਕਾਰਨ ਇਹ ਪਿਚ ਸਪਿਨਰਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ ।
ਭਾਰਤੀ ਟੀਮ ਇਸ ਸਮੇਂ ਬੱਲੇਬਾਜ਼ੀ ਦੇ ਲਿਹਾਜ਼ ਨਾਲ ਸ਼ਾਨਦਾਰ ਫਾਰਮ ਵਿੱਚ ਹੈ । ਜਿਸਦੇ ਚੱਲਦਿਆਂ ਕਪਤਾਨ ਵਿਰਾਟ ਕੋਹਲੀ ਜੰਮ ਕੇ ਦੌੜਾਂ ਬਣਾ ਰਿਹਾ ਹੈ, ਜਦਕਿ ਓਪਨਿੰਗ ਵਿੱਚ ਲੋਕੇਸ਼ ਰਾਹੁਲ ਵੀ ਜ਼ਬਰਦਸਤ ਫਾਰਮ ਵਿੱਚ ਹੈ । ਮੁੰਬਈ ਵਿੱਚ ਖੇਡੇ ਗਏ ਆਖਰੀ ਟੀ-20 ਵਿੱਚ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦੀ ਤਿਕੜੀ ਵੱਲੋਂ ਅਨੋਖਾ ਰਿਕਾਰਡ ਬਣਾਇਆ ਗਿਆ ਸੀ ।
ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇ.ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਕੇਦਾਰ ਜਾਧਵ, ਰਵਿੰਦਰ ਜਡੇਜਾ, ਦੀਪਕ ਚਾਹਰ, ਮੁਹੰਮਦ ਸ਼ੰਮੀ ਤੇ ਸ਼ਾਰਦੁਲ ਠਾਕੁਰ ਸ਼ਾਮਿਲ ਹਨ ।
ਜਦਕਿ ਵੈਸਟਇੰਡੀਜ਼ ਦੀ ਟੀਮ ਵਿੱਚ ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬਰੀਸ਼, ਸ਼ਾਈ ਹੋਪ, ਖੈਰੀ ਪਿਯਰੇ, ਰੋਸਟਨ ਚੇਜ਼,ਅਲਜਾਰੀ ਜੋਸਫ, ਸ਼ੈਲਡਨ ਕੋਟਰੈੱਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਰੋਮਾਰੀਓ ਸ਼ੇਫਰਡ, ਜੈਸਨ ਹੋਲਡਰ, ਸ਼ਿਮਰੋਨ ਹੈੱਟਮਾਇਰ, ਐਵਿਨ ਲੂਈਸ,ਕੀਮੋ ਪਾਲ ਤੇ ਹੇਡਨ ਵਾਲਸ਼ ਜੂਨੀਅਰ ਸ਼ਾਮਿਲ ਹਨ ।