PreetNama
ਖੇਡ-ਜਗਤ/Sports News

ਵੈਸਟਇੰਡੀਜ਼ ਖਿਲਾਫ਼ T20 ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

India Squad West Indies Series: ਭਾਰਤ ਤੇ ਵੈਸਟਇੰਡੀਜ਼ ਟੀ-20 ਤੇ ਵਨਡੇ ਸੀਰੀਜ਼ ਖੇਡੀ ਜਾਣੀ ਹੈ, ਜਿਸਦੇ ਲਈ ਵੀਰਵਾਰ ਨੂੰ ਭਾਰਤੀ ਟੀਮ ਦਾ ਕੀਤਾ ਜਾ ਚੁੱਕਿਆ ਹੈ । ਇਸ ਸੀਰੀਜ਼ ਲਈ ਭਾਰਤੀ ਟੀਮ ਦੇ ਪੂਰੀ ਤਰ੍ਹਾ ਫਿੱਟ ਹੋ ਚੁੱਕੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਟੀਮ ਵਿੱਚ ਵਾਪਸੀ ਕੀਤੀ ਹੈ, ਜਦਕਿ ਕਪਤਾਨ ਵਿਰਾਟ ਕੋਹਲੀ ਨੇ ਵੀ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਵਿੱਚ ਆਰਾਮ ਲੈਣ ਤੋਂ ਬਾਅਦ ਵਾਪਸੀ ਕੀਤੀ ਹੈ ।

ਇਸ ਤੋਂ ਇਲਾਵਾ ਆਲਰਾਊਂਡਰ ਸ਼ਿਵਮ ਦੁਬੇ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਕੌਮਾਂਤਰੀ ਵਿੱਚ ਡੈਬਿਊ ਕਰਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਵਨਡੇ ਕੌਮਾਂਤਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਉਈਥੇ ਹੀ ਜੇਕਰ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਖਲੀਲ ਅਹਿਮਦ ਦੀ ਜਗ੍ਹਾ ਟੀ-20 ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ, ਜਦਕਿ ਕੁਲਦੀਪ ਯਾਦਵ ਨੂੰ ਕੁਰਣਾਲ ਪੰਡਯਾ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਅਗਸਤ ਵਿੱਚ ਭਾਰਤ ਦੇ ਵੈਸਟਇੰਡੀਜ਼ ਦੌਰੇ ਦੌਰਾਨ ਹੀ ਭੁਵਨੇਸ਼ਵਰ ਦੀਆਂ ਮਾਂਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ । ਹੁਣ ਭਾਰਤੀ ਟੀਮ ਨੂੰ ਵੈਸਟਇੰਡੀਜ਼ ਖਿਲਾਫ਼ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦਾ ਪਹਿਲਾ ਮੁਕਾਬਲਾ 6 ਦਸੰਬਰ ਨੂੰ ਮੁੰਬਈ ਵਿੱਚ ਹੋਵੇਗਾ ।

ਵਨਡੇ ਮੈਚਾਂ ਲਈ ਟੀਮ:

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐੱਲ. ਰਾਹੁਲ, ਸ਼੍ਰੇਅਰਸ ਅਇਅਰ, ਰਿਸ਼ਭ ਪੰਤ, ਮਨੀਸ਼ ਪਾਂਡੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਦੀਪਕ ਚਾਹਰ ਤੇ ਭੁਵਨੇਸ਼ਵਰ ਕੁਮਾਰ ਸ਼ਾਮਿਲ ਹਨ ਟੀ-20 ਮੈਚਾਂ ਲਈ ਟੀਮ:

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐੱਲ. ਰਾਹੁਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਮਨੀਸ਼ ਪਾਂਡੇ, ਸ਼੍ਰੇਅਰਸ ਅਇਅਰ, ਸ਼ਿਵਮ ਦੁਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ ਤੇ ਵਾਸ਼ਿੰਗਟਨ ਸੁੰਦਰ ਸ਼ਾਮਿਲ ਹਨ ।

Related posts

ਪਹਿਲੀ ਵਾਰ ਫ਼ੌਜ ਦੀ ਮਹਿਲਾ ਅਧਿਕਾਰੀ ਬਣੀ ਨਿਰਮਾਣ ਯੂਨਿਟ ਦੀ ਹੈੱਡ, BRO ਨੇ ਸੌਂਪੀ ਜ਼ਿੰਮੇਵਾਰੀ

On Punjab

ਟੈਸਟ ਸੀਰੀਜ਼ ਤੋਂ ਪਹਿਲਾਂ ਚਮਕੇ ਪੁਜਾਰਾ ਤੇ ਹਨੂਮਾ ਬਿਹਾਰੀ

On Punjab

ਸ਼੍ਰੀਲੰਕਾਈ ਟੀਮ ਨੇ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ, ਹਮਲੇ ਦਾ ਡਰ

On Punjab