31.48 F
New York, US
February 6, 2025
PreetNama
ਖਬਰਾਂ/News

ਵੋਟਰ ਦਿਵਸ -2020 ਦੇ ਸੰਬੰਧ ਵਿੱਚ ਵੋਟਰ ਜਾਗਰੂਕਤਾ ਮੁਕਾਬਲੇ ਕਰਵਾਏ

ਮੁੱਖ ਚੋਣ ਅਫਸਰ , ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਦੀਆ ਹਦਾਇਤਾ ਅਨੁਸਾਰ ਕੌਮੀ ਵੋਟਰ ਦਿਵਸ-2020 ਨੂੰ ਮਨਾਉਣ ਸੰਬੰਧੀ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀਆ ਸਿੱਖਿਆ ਸੰਸਥਾਵਾਂ ਵਿੱਚ ਵੋਟਰ ਜਾਗਰੂਕਤਾ ਅਧੀਨ ਭਾਸ਼ਨ ਅਤੇ ਪੋਸਟਰ ਮੁਕਾਬਲੇ ਕਰਵਾ ਕੇ ਵੋਟ ਦੇ ਅਧਿਕਾਰ ਦਾ ਮੱਹਤਵ ਦੱਸਿਆ ਗਿਆ। ਡੀ ਡੀ ਪੀ ਓ ਹਰਜਿੰਦਰ ਸਿੰਘ, ਇਲੈਕਸ਼ਨ ਸੈਲ ਇੰਨਚਾਰਜ ਜਸਵੰਤ ਸੈਣੀ ਅਤੇ ਸਵੀਪ ਕੋਆਡੀਨੇਟਰ ਦਿਹਾਤੀ ਕਮਲ ਸ਼ਰਮਾ ਦੀ ਅਗਵਾਈ ਵਿੱਚ ਕੌਮੀ ਵੋਟਰ ਦਿਵਸ ਐਨ ਵੀ ਡੀ ਸੰਬੰਧੀ ਸ਼ਹੀਦ ਭਗਤ ਸਿੰਘ ਟੈਕਨੀਕਲ ਕੈਂਪਸ ਵਿੱਚ ਡਾਇਰੈਕਟਰ ਟੀ.ਐਸ ਸੰਧੂ ਅਤੇ ਸਵੀਪ ਨੋਡਲ ਅਫਸਰ ਗੁਰਜੀਵਨ ਸਿੰਘ ਦੀ ਅਗਵਾਈ ਵਿੱਚ ਪੋਸਟਰ ਮੁਕਾਬਲਿਆਂ ਵਿੱਚ ਕਾਰਤਿਕ ਨੇ ਪਹਿਲਾ, ਅਰੁਣਧਤੀ ਨੇ ਦੂਜਾ ਅਤੇ ਸਾਹਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਭਾਸ਼ਨ ਮੁਕਾਬਲਿਆ ਵਿੱਚ ਸੁਖਜੀਵਨ ਨੇ ਪਹਿਲਾ, ਪ੍ਰਗਤੀ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਸਰਕਾਰੀ ਸੀਨ ਸੈਕੰ ਸਕੂਲ ਸੁਰ ਸਿੰਘ ਵਾਲਾ ਵਿਖੇ ਪ੍ਰਿ. ਨੀਤੂ ਕੰਬੋਜ ਅਤੇ ਨੋਡਲ ਅਫਸਰ ਰਸ਼ਪਿੰਦਰ ਸਿੰਘ ਦੀ ਅਗਵਾਈ ਵਿੱਚ ਪੋਸਟਰ ਮੁਕਾਬਲਿਆਂ ਵਿੱਚ ਗੁਰਜੀਤ ਸਿੰਘ ਨੇ ਪਹਿਲਾ, ਭਾਸ਼ਨ ਮੁਕਾਲੇ ਵਿੱਚ ਜਗਸੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨ ਸੈਕੰ ਸਕੂਲ ਸਾਂਦੇ ਹਾਸ਼ਮ ਵਿਖੇ ਪ੍ਰਿ. ਸ਼ਾਲੁ ਰਤਨ ਅਤੇ ਨੋਡਲ ਅਫਸਰ ਅਨਾ ਪੁਰੀ ਦੀ ਅਗਵਾਈ ਵਿੱਚ ਪੋਸਟਰ ਮੁਕਾਬਲਿਆਂ ਵਿੱਚ ਵਿਕਾਸਦੀਪ ਸਿੰਘ ਨੇ ਪਹਿਲਾ, ਭਾਸ਼ਨ ਮੁਕਾਲੇ ਵਿੱਚ ਰਮਨਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਸਰਕਾਰੀ ਸੀਨ ਸੈਕੰ ਸਕੂਲ ਮਾਨਾ ਸਿੰਘ ਵਾਲਾ ਵਿਖੇ ਪ੍ਰਿ. ਮੋਨਿਕਾ ਅਤੇ ਨੋਡਲ ਅਫਸਰ ਜਗਸੀਰ ਸਿੰਘ ਦੀ ਅਗਵਾਈ ਵਿੱਚ ਪੋਸਟਰ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ, ਭਾਸ਼ਨ ਮੁਕਾਲੇ ਵਿੱਚ ਮਾਰਥਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਸਰਕਾਰੀ ਸੀਨ ਸੈਕੰ ਸਕੂਲ ਫਿਰੋਜਸ਼ਾਹ ਵਿਖੇ ਪ੍ਰਿ. ਸਤੀਸ਼ ਕੁਮਾਰ ਅਤੇ ਨੋਡਲ ਅਫਸਰ ਮੈਡਮ ਰਸ਼ਮੀ ਦੀ ਅਗਵਾਈ ਵਿੱਚ ਪੋਸਟਰ ਮੁਕਾਬਲਿਆਂ ਵਿੱਚ ਰਮਨਦੀਪ ਸਿੰਘ ਨੇ ਪਹਿਲਾ, ਭਾਸ਼ਨ ਮੁਕਾਲੇ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨ ਸੈਕੰ ਸਕੂਲ ਲੂੰਬੜੀ ਵਾਲਾ ਵਿਖੇ ਪ੍ਰਿ. ਮਨਜੀਤ ਕੌਰ ਅਤੇ ਨੋਡਲ ਅਫਸਰ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਵੋਟਰ ਜਾਗਰੂਕਤਾ ਮੁਕਾਬਲਿਆਂ ਵਿੱਚ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਵੀਪ ਕੋਆਡੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦੱਸਵੇਂ ਨੈਸ਼ਨਲ ਵੋਟਰ ਦਿਵਸ ਦਾ ਥੀਮ “ ਮਜ਼ਬੂਤ ਲੋਕ-ਤੰਤਰ ਲਈ ਚੋਣਵੀਂ ਸਾਖਰਤਾ” ਰੱਖਿਆ ਗਿਆ ਹੈ ਜਿਸ ਤਹਿਤ ਸਕੂਲਾ ‘ਚ ਵੋਟਰਾਂ ਨੂੰ ਮਤਦਾਨ ਪ੍ਰਤੀ ਸਾਖਰ ਕੀਤਾ ਜਾ ਰਿਹਾ ਹੈ। ਉਨਾ ਦੱਸਿਆ ਕਿ ਵੋਟਰ ਦਿਵਸ ਮੌਕੇ ਪੰਚਾਇਤਾ , ਸਿੱਖਿਆ ਸੰਸੰਥਾਵਾ , ਗ਼ੈਰ ਸਰਕਾਰੀ ਸੰਗਠਨਾਂ , ਸਿਵਿਲ ਸੋਸਾਇਟੀ ਗਰੁਪ, ਐਨ ਐਸ ਐਸ ਵਲੰਟੀਅਰ , ਐਨ ਸੀ ਸੀ ਵਲੰਟੀਅਰ , ਸਕਾਉਟ, ਗਾਈਡ , ਨਹਿਰ ਯੁਵਾ ਕੇਂਦਰ ਦੇ ਵਲੰਟੀਅਰ ਵੋਟਰ ਪ੍ਰਣ ਕਰਨਗੇ । ਸਭ ਤੋਂ ਵਧੀਆਂ ਲਿਟਰੈਸੀ ਕੱਲਬ, ਸਕੂਲ , ਕਾਲਜ, ਵਿਦਿਆਰਥੀ ਜਿਲੇ ਪੱਧਰੀ ਸਮਾਗਮ ਜੋ ਕਿ ਆਰ ਐਸ ਡੀ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ, ਵਿੱਚ ਸਨਮਾਨਿਤ ਕੀਤੇ ਜਾਣਗੇ। ਇਸ ਮੌਕੇ ਚੋਣ ਤਹਿਸੀਲਦਾਰ ਇੰਦਰਜੀਤ ਸਿੰਘ, ਜ਼ਿਲ੍ਹਾ ਸਵੀਪ ਕੌਆਡੀਨੇਟਰ ਡਾ.ਸਤਿੰਦਰ ਸਿੰਘ, ਇਲੈਕਸ਼ਨ ਸੈਲ ਇੰਨਚਾਰਜ 077 ਜਸਵੰਤ ਸੈਣੀ, ਚੋਣ ਕਾਨੂੰਗੋ ਮੈਡਮ ਗਗਨ, ਚਮਕੌਰ ਸਿੰਘ ਅਤੇ ਪ੍ਰੋਗਰਾਮਰ ਤਰਲੋਚਨ ਸਿੰਘ ਆਦਿ ਹਾਜ਼ਰ ਸਨ ।

Related posts

ਜਵਾਨਾਂ ‘ਤੇ ਕਾਫਲੇ ‘ਤੇ ਫਿਰ ਹਮਲਾ, 26 ਜਵਾਨ ਆਈਈਡੀ ਧਮਾਕੇ ਦਾ ਸ਼ਿਕਾਰ

On Punjab

ਦਿ ਕਸ਼ਮੀਰ ਫਾਈਲਜ਼’ ‘ਚ ਕਿਵੇਂ ਅਨੁਪਮ ਖੇਰ ਦਾ ਨਾਂ ਪਿਆ ‘ਪੁਸ਼ਕਰ ਨਾਥ’, ਵਿਵੇਕ ਅਗਨੀਹੋਤਰੀ ਨੇ ਦੱਸੀ ਦਿਲਚਸਪ ਕਹਾਣੀ

On Punjab

ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ ਦਾ ਖਰੜਾ ਜਾਰੀ, ਸਿਹਤ ਮੰਤਰਾਲੇ ਨੇ ਦਿੱਤਾ ਇਹ ਵੱਡਾ ਪ੍ਰਸਤਾਵ

On Punjab